ਸੰਦੌੜ, 21 ਦਸੰਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਗਣਵਾਲ ਵਿਖੇ ਪਿ੍ਰੰਸੀਪਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਹੋਏ ਸ਼ਾਨਦਾਰ ਸਮਗਾਗਮ ਦੌਰਾਨ ਸਕੂਲ ਦੇ ਖੋ ਖੋ ਸਮੇਤ ਵੱਖ ਵੱਖ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਵਿਸੇਸ਼ ਸਨਮਾਨ ਸਕੂਲ ਸਟਾਫ ਵੱਲੋਂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮੈਡਮ ਪਰਦੀਪ ਕੌਰ ਲੈਕਚਰਾਰ ਫਿਜੀਕਲ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਪ੍ਰਵੀਨ ਨੇ ਬਾਕਸਿੰਗ ਵਿੱਚ ਨੈਸ਼ਨਲ ਸਕੂਲ ਗੇਮਜ ਵਿੱਚੋਂ ਕਾਸ਼ੀ ਦਾ ਤਮਗਾ ਜਿੱਤਿਆ,ਚੰਨਪ੍ਰੀਤ ਸਿੰਘ ਸਟੇਟ ਕਰਾਟੇ ਗੇਜਮ ਵਿੱਚੋਂ ਗੋਲਡ ਮੈਡਲ ਜਿੱਤ ਕੇ ਪੂਰੇ ਜਿਲ਼੍ਹੇ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਦੱਸਿਆ ਕਿ ਇਹੀ ਖਿਡਾਰੀ ਹੁਣ ਦਿੱਲੀ ਵਿਖੇ ਹੋ ਰਹੀਆਂ ਕੌਮੀ ਖੇਡਾਂ ਲਈ ਚੁਣਿਆ ਗਿਆ ਹੈ।ਵਿਦਿਆਰਥੀ ਅਰੁਣ ਕੁਸ਼ਤੀ ਵਿੱਚੋਂ ਜਿਲ੍ਹਾ ਜੇਤੂ ਰਿਹਾ,ਪ੍ਰੀਤਪਾਲ ਕੌਰ ਨੇ ਜਿਲ੍ਹਾ ਪੱਧਰੀ ਦੌੜ ਮੁਕਾਬਲੇ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ਇਸ ਲਈ ਇਹਨਾਂ ਸਾਰੇ ਵਿਦਿਆਰਥੀਆਂ ਦਾ ਸਕੂਲ ਵੱਲੋ ਵਿਸੇਸ਼ ਸ਼ਨਮਾਨ ਕੀਤਾ ਗਿਆ ਹੈ।ਇਸ ਮੌਕੇ ਪਿ੍ਰੰਸੀਪਲ ਡਾ. ਪਰਮਿੰਦਰ ਸਿੰਘ, ਬਲਵਿੰਦਰ ਸਿੰਘ ਪੀ.ਟੀ.ਆਈ, ਲੈਕ. ਨਰਿੰਦਰ ਕੌਰ, ਲੈਕ. ਹਰਜੀਤ ਸਿੰਘ, ਸੰਤੋਖ ਸਿੰਘ, ਲੈਕ. ਰਜਿੰਦਰ ਕੁਮਾਰ ਸਮੇਤ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media