ਸੰਦੌੜ, 21 ਦਸੰਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਪ੍ਰਾਇਮਰੀ ਸਕੂਲ ਮਹੋਲੀ ਖੁਰਦ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਬਾਲ ਮੇਲੇ ਬੈਸਟ ਆਊਟ ਆਫ ਬੇਸਟ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।ਸਕੂਲ ਅਧਿਆਪਕ ਗੁਲਰੇਜ ਆਬਿਦ ਨੇ ਦੱਸਿਆ ਕਿ ਸਕੂਲ ਨੇ ਬਾਲ ਮੇਲੇ ਵਿੱਚ ਹੋਏ ਸੁੰਦਰ ਲਿਖਾਈ, ਬੋਰੀ ਰੇਸ ਤੇ ਕਵੀਸ਼ਰੀ, ਕਲੇਅ ਮਾਡਲਿੰਗ, ਸੋਲੋ ਡਾਂਸ ਵਿੱਚ ਵੀ ਭਾਗ ਲਿਆ ਸੀ ਜਿਹਨਾਂ ਦੇ ਵਿਦਿਆਰਥੀਆਂ ਨੂੰ ਵੀ ਪ੍ਰਸੰਸਾ ਪੱਤਰ ਤੇ ਮੈਡਲ ਦਿੱਤੇ ਗਏ ਹਨ।ਇਸ ਮੌਕੇ ਸਕੂਲ ਅਧਿਆਪਕਾ ਜਸਵਿੰਦਰ ਕੌਰ, ਮਨਜੀਤ ਕੌਰ, ਗੁਲਰੇਜ ਆਬਿਦ ਆਦਿ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media