ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਖੋਜਾਰਥੀ ਸੁਮਿਤ ਸਿੰਘ ਪਦਮ ਨੂੰ ਸ਼ਾਸਤਰੀ ਸੰਗੀਤ (ਸਿਤਾਰ ਵਾਦਨ) ਵਿਚ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ, ਭਾਰਤ ਸਰਕਾਰ ਵੱਲੋਂ ‘ਬੀ’ ਗਰੇਡ ਨਾਲ ਸਨਮਾਨਿਤ ਕੀਤਾ ਗਿਆ ਹੈ।ਵਿਭਾਗ ਦੇ ਮੁਖੀ, ਪ੍ਰੋ. ਡਾ. ਗੁਰਪ੍ਰੀਤ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਸੁਮਿਤ ਸਿੰਘ ਜਲੰਧਰ ਵਿਚ ਆਯੋਜਿਤ ਕੀਤੇ ਗਏ ‘ਸ਼੍ਰੀ ਬਾਬਾ ਹਰਵਲੱਭ ਸੰਗੀਤ ਸੰਮੇਲਨ’, ਬਨਾਰਸ ਵਿਚ ਗੰਗਾ ਘਾਟ ਉਪਰ ਆਯੋਜਿਤ ‘ਸੁਬਹ-ਏ-ਬਨਾਰਸ’, ਪੰਜਾਬੀ ਯੂਨੀਵਰਸਿਟੀ ਦੁਆਰਾ ਆਯੋਜਿਤ ‘ਸੁਨਾਦ’ ਅਤੇ ਚੰਡੀਗੜ੍ਹ ਵਿਚ ਆਯੋਜਿਤ ਰੰਧਾਵਾ ਸੰਗੀਤ ਉਸਤਵ ਵਰਗੇ ਵਿਭਿੰਨ ਸੰਗੀਤ ਸੰਮੇਲਨਾਂ ਵਿਚ ਆਪਣੇ ਸਿਤਾਰ ਵਾਦਨ ਦੀ ਪੇਸ਼ਕਾਰੀ ਕਰ ਚੁੱਕੇ ਹਨ। ਸੁਮਿਤ ਸਿੰਘ ਪਦਮ ਸਿਤਾਰ ਵਾਦਨ ਦੀ ਤਾਲੀਮ ਇਮਦਾਦਖਾਨੀ ਘਰਾਣੇ ਦੇ ਵਿਸ਼ਵ ਪ੍ਰਸਿੱਧ ਸਿਤਾਰ ਵਾਦਕ ਪੰਡਿਤ ਹਰਵਿੰਦਰ ਸ਼ਰਮਾ ਤੋਂ ਲੈ ਰਹੇ ਹਨ ਅਤੇ ਆਪਣਾ ਪੀ.ਐਚ.ਡੀ. ਦਾ ਖੋਜ ਕਾਰਜ ਵਿਭਾਗ ਦੇ ਮੁਖੀ, ਡਾ.ਗੁਰਪ੍ਰੀਤ ਕੌਰ ਦੀ ਨਿਗਰਾਨੀ ਵਿਚ ਕਰ ਰਹੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media