ਜੰਡਿਆਲਾ ਗੁਰੂ, 21 ਦਸੰਬਰ (ਵਰਿੰਦਰ ਸਿੰਘ)- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਵਿੱਚ ਤਿਕੋਣਾ ਮੁਕਾਬਲਾ ਹੁੰਦਾ ਨਜ਼ਰ ਆਉਂਦਾ ਸੀ, ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਲੋਂ ਅਜੇ ਤੱਕ ਜੰਡਿਆਲਾ ਵਾਸੀਆਂ ਨੂੰ ਦਰਸ਼ਨ ਨਹੀਂ ਦਿੱਤੇ, ਜਦੋਂ ਕਿ ਆਪ ਅਤੇ ਕਾਂਗਰਸ ਦੇ ਉਮੀਦਵਾਰਾਂ ਵਲੋਂ ਜਿਥੇ ਸ਼ਹਿਰ ਦੀ ਇੱਕਲੀ ਇੱਕਲੀ ਵਾਰਡ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਚੁੱਕਾ ਹੈ, ਉਥੇ ਹੀ ਪੂਰੇ ਸ਼ਹਿਰ ਵਿੱਚ ਪੋਸਟਰਬਾਜ਼ੀ ਵਿੱਚ ਵੀ ਦੋਹਾਂ ਪਾਰਟੀਆਂ ਨੇ ਬਾਜ਼ੀ ਮਾਰੀ ਹੋਈ ਹੈ । ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਅਜੇ ਤੱਕ ਕੋਈ ਪੋਸਟਰ ਗਲੀਆਂ ਬਾਜ਼ਾਰਾਂ ਵਿੱਚ ਦਿਖਾਈ ਨਹੀਂ ਦੇ ਰਿਹਾ। ਸ਼ਹਿਰ ਵਾਸੀਆਂ ਵਿੱਚ ਇਹ ਵੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਆਖਿਰ ਜੰਡਿਆਲਾ ਗੁਰੁ ਤੋਂ ਅਕਾਲੀ ਉਮੀਦਵਾਰ ਹੈ ਕੋਣ ? ਮਿਲੀ ਜਾਣਕਾਰੀ ਅਨੁਸਾਰ ਆਪਣੀ ਦੁਸਰੀ ਪਤਨੀ ਨੂੰ ਇਕ ਸਾਜਿਸ਼ ਦੇ ਤਹਿਤ ਕਤਲ ਕਰਵਾਉਣ ਲਈ ਸ਼ੱਕ ਦੇ ਦਾਇਰੇ ਵਿੱਚ ਆਏ ਇਕ ਯੂਥ ਅਕਾਲੀ ਦਲ ਵਲੋਂ ਅਕਾਲੀ ਉਮੀਦਵਾਰ ਨੂੰ ਸੁਪਨਿਆਂ ਦੀ ਝੜੀ ਦਿਖਾਈ ਜਾ ਰਹੀ ਹੈ ਕਿ ਉਹ ਜੰਡਿਆਲਾ ਗੁਰੁ ਵਿੱਚ ਦਾਖਿਲ ਨਾ ਹੋਣ, “ਉਹ” ਖੁਦ ਸਾਰਾ ਜੰਡਿਆਲਾ ਜਿਤਾ ਦੇਵੇਗਾ।ਇਥੇ ਇਹ ਵੀ ਦੱਸਣਯੋਗ ਹੈ ਕਿ ਭਾਜਪਾ ਆਗੂਆਂ ਵਲੋਂ ਜੰਡਿਆਲਾ ਅਕਾਲੀ ਉਮੀਦਵਾਰ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media