
ਬਠਿੰਡਾ, 22 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਲਾਕ ਸੰਗਤ ਦੇ ਪ੍ਰਾਇਮਰੀ ਸਕੂਲ ਪੱਕਾ ਕਲਾਂ ਵਿਖੇ ਬਲਾਕ ਪੱਧਰੀ ਦੂਸਰਾ ਬਾਲ ਮੇਲਾ ਬਲਾਕ ਸਿੱਖਿਆ ਅਫਸਰ ਸੰਗਤ ਮੈਡਮ ਅਮਰਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ, ਇਸ ਮੇਲੇ ਨੂੰ ਕਰਵਾਓੁਣ ਲਈ ਬਲਾਕ ਦੇ ਸਮੂਹ ਸੈਂਟਰ ਹੈੱਡ ਟੀਚਰਾਂ ਅਤੇ ਅਧਿਆਪਕਾਂ ਨੇ ਯੋਗਦਾਨ ਪਾਇਆ।ਇਸ ਮੇਲੇ ਦਾ ਉਦਘਾਟਨ ਸ. ਜਸਪ੍ਰੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਬਠਿੰਡਾ ਅਤੇ ਵਿਸ਼ੇਸ਼ ਮੁੱਖ ਮਹਿਮਾਨ ਸਰਪੰਚ ਜੋਧ ਸਿੰਘ ਅਤੇ ਜਥੇਦਾਰ ਜਰਨੈਲ ਸਿੰਘ ਵੱਲੋਂ ਕੀਤਾ ਗਿਆ।ਇਸ ਮੇਲੇ ਵਿੱਚ ਬਲਾਕ ਦੇ ਛੇ ਸੈਂਟਰਾਂ ਦੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਸਿੱਖਿਅੱਕ ਗਤੀਵਿਧੀਆਂ ਸਬੰਧੀ ਸਟਾਲਾਂ ਲਗਾਈਆਂ ਗਈਆਂ ਅਤੇ ਸੇਖੂ ਅਤੇ ਗਹਿਰੀ ਬੁੱਟਰ ਦੇ ਸਟਾਲਾਂ ਵਿੱਚ ਪੁਰਾਤਨੀ ਬਰਤਨ, ਔਜਾਰ ਵਿਸ਼ੇਸ਼ ਵੇਖਣਯੋਗ ਸਨ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਬਠਿੰਡਾ ਵੱਲੋਂ ਵੱਖ-ਵੱਖ ਸਟਾਲਾਂ ਦਾ ਦੌਰਾ ਕਰਕੇ ਅਧਿਆਪਕਾਂ ਅਤੇ ਬੱਚਿਆਂ ਦੀ ਸ਼ਲਾਘਾ ਕੀਤੀ।ਇਸ ਮੌਕੇ ਬਾਲਮੇਲੇ ਦੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੈੱਸ ਸਕੱਤਰ ਸ. ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਰਾਣਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੈ ਸਿੰਘ ਵਾਲਾ ਦੇ ਮੈਗਜੀਨ ‘‘ਨੰਨ੍ਹੀ ਸੋਚ” ਰਿਲੀਜ਼ ਅਤੇ ‘‘ਅਰਮਾਨ” ਕ੍ਰਮਵਾਰ ਰਿਲੀਜ਼ ਕੀਤੇ ਗਏ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।ਗਿੱਧਾ, ਭੰਗੜਾ, ਕੋਰੀਓਗ੍ਰਾਫੀ ਅਤੇ ਨਾਟਕ ਬਹੁਤ ਹੀ ਸਿੱਖਿਆਦਾਇਕ ਅਤੇ ਮਨੋਰੰਜਨ ਭਰਪੂਰ ਸਨ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਬਠਿੰਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਬਾਲ ਮੇਲਾ ਸੰਗਤ ਬਲਾਕ ਦੇ ਸਿੱਖਿਆ ਅਫਸਰ ਦਾ ਸ਼ਲਾਘਾਯੋਗ ਉੱਦਮ ਹੈ, ਸਾਰੇ ਅਧਿਆਪਕ ਵਧਾਈ ਦੇ ਪਾਤਰ ਹਨ ਅਤੇ ਇਹ ਮੇਲਾ ਵਿਲੱਖਣ ਕਿਸਮ ਦਾ ਮੇਲਾ ਹੈ।ਇਸ ਮੇਲੇ ਤੋਂ ਪੰਜਾਬ ਦੇ ਦੂਸਰੇ ਜਿਲ੍ਹੇ ਅਤੇ ਬਲਾਕਾਂ ਨੂੰ ਵੀ ਸੇਧ ਲੈਣ ਦੀ ਲੋੜ੍ਹ ਹੈ।ਇਸ ਮੌਕੇ ਗੁਰੁ ਗੋਬਿੰਦ ਸਿੰਘ ਕਲੱਬ ਪੱਕਾ ਕਲਾਂ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਬਾਬਾ ਬੋਘਾਈ ਨਾਥ ਕਲੱਬ ਪੱਕਾ ਕਲਾਂ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media