Friday, September 4, 2026

ਹਰਮਿੰਦਰ ਭੱਟ ਦਾ ਸਿੰਗਲ ਟਰੈਕ ‘ਪੰਜਾਬੀਆਂ ਦਾ ਮੁੰਡਾ ਸਰਦਾਰ ਰਿਲੀਜ਼

harminder-bhatt1
ਸੰਦੌੜ, 22 ਦਸੰਬਰ (ਹਰਮਿੰਦਰ ਸਿੰਘ)- ਸਭਿਆਚਾਰ, ਸਿੱਖਿਆ, ਸੰਗੀਤਕ ਤੇ ਸਾਹਿਤ ਦੇ ਖੇਤਰ ਵਿਚ ਤਰਥੱਲੀ ਮਚਾਉਣ ਵਾਲਾ ਨੌਜਵਾਨ ਹਰਮਿੰਦਰ ਸਿੰਘ ‘ਭੱਟ’ ਆਪਣੀ ਮਾਖਿਓਂ ਮਿੱਠੀ ਬੁਲੰਦ ਆਵਾਜ਼ ਰਾਹੀ ਸੰਗੀਤ ਦੇ ਖੇਤਰ ਵਿਚ ਗੁਆਚ ਰਹੇ ਵਿਰਸੇ ਨੂੰ ਸਮਰਪਿਤ ਸਿੰਗਲ ਟਰੈਕ ‘ਪੰਜਾਬੀਆਂ ਦਾ ਮੁੰਡਾ ਸਰਦਾਰ’ ਗੀਤ ਦੇ ਜ਼ਰੀਏ ਪਹਿਲਾ ਕਦਮ ਰੱਖ ਚੁੱਕਿਆ ਹੈ।ਜਿਸ ਨੂੰ ਨੈਟਵਰਕ ਦੀਆਂ ਅਲੱਗ ਅਲੱਗ ਸਾਈਟਾਂ ਨੇ ਰਿਲੀਜ਼ ਕੀਤਾ ਹੈ।ਸੋਸ਼ਲ ਮੀਡੀਏ ‘ਚ ਹਮੇਸ਼ਾਂ ਸਰਗਰਮ ਰਹਿਣ ਕਰ ਕੇ ਭੱਟ ਸਾਹਿਬ ਦੇ ਦੋਸਤਾਂ ਅਤੇ ਕਲਾ ਪ੍ਰੇਮੀਆਂ ਦੀ ਲਿਸਟ ਕਾਫ਼ੀ ਲੰਮੀ ਹੋਣ ਕਰ ਕੇ ਇਨ੍ਹਾਂ ਦੇ ਇਸ ਗਾਣੇ ਦਾ ਰੱਜਵਾਂ ਸਵਾਗਤ ਕੀਤਾ ਜਾ ਰਿਹਾ।ਉੱਘੇ ਪੰਜਾਬੀ ਲੇਖਕ ਤਰਸੇਮ ਮਹਿਤੋ ਦੀ ਪੇਸ਼ਕਸ਼ ਹੇਠ ਰਲੀਜ਼ ਹੋਏ ਇਸ ਗਾਣੇ ਨੂੰ ਹਰਮਿੰਦਰ ਸਿੰਘ ਭੱਟ ਨੇ ਆਪਣੀ ਲੇਖਣੀ ਦੇ ਜ਼ਰੀਏ ਖ਼ੁਦ ਖ਼ੂਬਸੂਰਤ ਸ਼ਬਦਾਂ ‘ਚ ਪਰੋਇਆ ਹੈ, ਜਿਸ ਨੂੰ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਕਰਨ ਪ੍ਰਿੰਸ ਨੇ।ਇਸ ਸਮੇਂ ਹਰਮਿੰਦਰ ਸਿੰਘ ਭੱਟ ਨੇ ਕਿਹਾ ਕਿ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਗਾਉਣ ਲਈ ਕਾਫ਼ੀ ਪ੍ਰਭਾਵਿਤ ਕੀਤਾ ਹੈ।ਉਨ੍ਹਾਂ ਦੇ ਹੌਸਲੇ ਸਦਕਾ ਮੈਂ ਨਿਮਾਣਾ ਜਿਹਾ ਲੇਖਕ ਤੋਂ ਗਾਇਕ ਬਣ ਗਿਆ।ਮੈਨੂੰ ਮੇਰੇ ਆਪਣਿਆਂ `ਤੇ ਪੂਰਾ ਵਿਸ਼ਵਾਸ ਹੈ ਕਿ ਮੇਰੇ ਇਸ ਸਿੰਗਲ ਟਰੈਕ ਨੂੰ ਜ਼ਰੂਰ ਪਸੰਦ ਕਰਨਗੇ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply