
ਮਾਲੇਰਕੋਟਲਾ, 22 ਦਸੰਬਰ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਪੁਲਿਸ ਥਾਣਾ ਸਿਟੀ-2 ਦੇ ਐਸ.ਐਚ.ਓ ਕਮਲਜੀਤ ਸਿੰਘ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਪ੍ਰਿਤਪਾਲ ਸਿੰਘ ਥਿੰਦ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਕਸੇ ਗਏ ਤਹਿਤ ਪੁਲਿਸ ਨੇ ਇੱਕ ਮੋਟਰਸਾਇਕਲ ਚੋਰ ਨੂੰ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁੱਖੀ ਕਮਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ ਕਸ਼ਮੀਰ ਸਿੰਘ ਨੇ ਮਿਲੀ ਗੁਪਤ ਸੂਚਨਾਂ ਦੇ ਅਧਾਰ ‘ਤੇ ਪੁਲਿਸ ਪਾਰਟੀ ਸਮੇਤ ਸਥਾਨਕ ਕੂਟੀ ਰੋਡ ‘ਤੇ ਕੀਤੀ ਨਾਕਾਬੰਦੀ ਦੌਰਾਨ ਵਹੀਕਲਾਂ ਦੀ ਚੈਕਿੰਗ ਕਰਦੇ ਸਮੇਂ ਇੱਕ ਮੋਟਰਸਾਇਕਲ ਚਾਲਕ ਵਿਆਕਤੀ ਮੱਖਣ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਨੌਧਰਾਣੀ ਨੂੰ ਕਾਬੂ ਕੀਤਾ। ਜਦੋਂ ਇਸ ਵਿਆਕਤੀ ਦੇ ਕਬਜ਼ੇ ਵਿਚਲੇ ਮੋਟਰਸਾਇਕਲ ਦੇ ਕਾਗਜ਼ ਚੈਕ ਕੀਤੇ ਗਏ ਤਾਂ ਮੋਟਰਸਾਇਕਲ ‘ਤੇ ਲੱਗੀ ਨੰਬਰ ਪਲੇਟ ਜਾਅਲੀ ਪਾਈ ਗਈ। ਸ਼ੱਕ ਪੈਣ ‘ਤੇ ਪੁਲਿਸ ਪਾਰਟੀ ਨੇ ਜਦੋਂ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸਨੇ ਮੰਨਿਆਂ ਕਿ ਇਹ ਸਪਲੈਂਡਰ ਪਰੋ ਮੋਟਰਸਾਇਕਲ ਉਸ ਨੇ ਕੁਝ ਦਿਨ ਪਹਿਲਾਂ ਹੀ ਸਰਕਾਰੀ ਹਸਪਤਾਲ ਮਾਲੇਰਕੋਟਲਾ ਦੇ ਬਾਹਰੋਂ ਚੋਰੀ ਕੀਤਾ ਸੀ।ਪੁਲਿਸ ਨੇ ਕਾਬੂ ਕੀਤੇ ਦੋਸ਼ੀ ਮੱਖਣ ਸਿੰਘ ਦੇ ਖਿਲਾਫ ਚੋਰੀ ਦੀ ਧਾਰਾ 379, 411, 483 ਆਈ.ਪੀ.ਸੀ. ਅਧੀਨ ਮੁਕੱਦਮਾ ਨੰਬਰ 84 ਦਰਜ ਕਰਕੇ ਮਾਨਯੋਗ ਮਾਲੇਰਕੋਟਲਾ ਅਦਾਲਤ ਵਿਚ ਪੇਸ਼ ਕੀਤਾ।ਇਸ ਮੌਕੇ ਏ.ਐਸ.ਆਈ. ਕਸ਼ਮੀਰ ਸਿੰਘ ਅਤੇ ਥਾਣੇਦਾਰ ਮੇਜਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਪਾਰਟੀ ਵੀ ਹਾਜ਼ਰ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media