
ਮਾਲੇਰਕੋਟਲਾ, 22 ਦਸੰਬਰ (ਹਰਮਿੰਦਰ ਸਿੰਘ ਭੱਟ) – ਸਬ ਡਵੀਜ਼ਨ ਮਾਲੇਰਕੋਟਲਾ ਪੈਨਸ਼ਨਰਜ਼ ਐਸ਼ੋਸੀਏਸ਼ਨ ਵੱਲੋਂ ਜਥੇਬੰਂਦੀ ਦੇ ਪ੍ਰਧਾਨ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਕਾਲੀ ਮਾਤਾ ਮੰਦਿਰ ਧਰਮਸ਼ਾਲਾ ਵਿਖੇ ਪੈਨਸ਼ਨਰਜ਼ ਬਚਾਓ ਦਿਵਸ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿਚ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ.ਅਨਿਲ ਕੁਮਾਰ ਗੋਇਲ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਲਾਕੇ ਭਰ ਤੋਂ ਵੱਡੀ ਗਿਣਤੀ ‘ਚ ਪੁੱਜੇ ਪੈਨਸ਼ਨਰਜ਼ ਨੂੰ ਸੰਬੋਧਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੈਨਸ਼ਨਰਜ਼ ਦਿਵਸ ਦੀ ਮਹੱਤਤਾ ‘ਤੇ ਬੋਲਦੇ ਹੋਏ ਜਿਥੇ ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਵਿਰੋਧੀ ਵਤੀਰੇ ਦੀ ਜੰਮ ਕੇ ਨਿੰਦਾਂ ਕੀਤੀ ਉਥੇ ਪੈਨਸ਼ਨਰਜ਼ ਦੀਆਂ ਭਖਦੀਆਂ ਮੰਗਾਂ ਡੀ.ਏ. ਦਾ ਬਕਾਇਆ ਕਿਸ਼ਤ ਸਮੇਤ ਹੋਰ ਪ੍ਰਵਾਨ ਕੀਤੀਆਂ ਮੰਗਾਂ ਤੁਰੰਤ ਲਾਗੂ ਕੀਤੇ ਜਾਣ ‘ਤੇ ਜ਼ੋਰ ਦਿੱਤਾ। ਇਸ ਸਮਾਗਮ ਦੌਰਾਨ ਹਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸ਼ੋਸੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ ਦੀ ਚੋਣ ਹਾਲ ਦੀ ਘੜੀ ਅੱਗੇ ਪਾ ਦਿੱਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਨਵੇਂ ਪ੍ਰਧਾਨ ਦੀ ਚੋਣ ਤੱਕ ਸ.ਲਾਲ ਸਿੰਘ ਹੀ ਬਤੌਰ ਪ੍ਰਧਾਨ ਦੇ ਤੌਰ ‘ਤੇ ਸੇਵਾਵਾਂ ਨਿਭਾਉਣਗੇ।ਜਥੇਬੰਦੀ ਵੱਲੋਂ ਇਸ ਮੌਕੇ ਪੈਨਸ਼ਨਰਜ਼ ਸਾਥੀ ਹਰਭਗਵਾਨ ਦਾਸ ਪੁਰੀ ਤੇ ਬੀਬੀ ਕ੍ਰਿਸ਼ਨਾਂ ਦੇਵੀ ਮੰਨਵੀਂ ਨੂੰ ਜਿੰਦਗੀ ਦੇ 80 ਵਰੇ ਪੂਰੇ ਕਰਨ ‘ਤੇ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਅਨਿਲ ਕੁਮਾਰ ਗੋਇਲ ਨੇ ਆਪਣੇ ਸੰਬੋਧਨ ਦੌਰਾਨ ਜਥੇਬੰਦੀ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਜਥੇਬੰਦੀ ਨੂੰ 3100 ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ।ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪ੍ਰਧਾਨ ਲਾਲ ਸਿੰਘ, ਹਰਬੰਸ ਸਿੰਘ, ਤਰਨ ਸਿੰਘ, ਜਗਜੀਤ ਸਿੰਘ, ਚਰਨ ਸਿੰਘ, ਜਸਵੰਤ ਸਿੰਘ, ਗੁਲਜ਼ਾਰ ਖਾਂ, ਬੰਤ ਸਿੰਘ ਅਤੇ ਬੀਬੀ ਜਸਮੇਲ ਕੌਰ ਨੇ ਸੰਬੋਧਨ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media