ਨਵੀਂ ਦਿੱਲੀ, 24 ਦਸੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ(ਈ.ਓ.ਡਬਲਿਯੂ) ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਮਾਮਲੇ ਵਿਚ ਵਰਤੀ ਜਾ ਰਹੀ ਢਿੱਲ ਦਾ ਮਾਮਲਾ ਭੱਖ ਗਿਆ ਹੈ।ਬਾਲਾ ਸਾਹਿਬ ਹਸਪਤਾਲ ਨੂੰ ਨਿਜ਼ੀ ਹੱਥਾਂ ਤੋਂ ਆਜ਼ਾਦ ਕਰਵਾਉਣ ਲਈ ਅਦਾਲਤਾਂ ’ਚ ਪੈਰਵੀ ਕਰ ਰਹੇੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਈ.ਓ.ਡਬਲਿਯੂ ਵੱਲੋਂ ਸਰਨਾ ਦੇ ਖਿਲਾਫ਼ ਚਾਰਜਸ਼ੀਟ ਨਾ ਦਾਖਿਲ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਦਰਅਸਲ ਭੋਗਲ ਦੀ 7 ਅਪ੍ਰੈਲ 2011 ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਸਾਕੇਤ ਕੋਰਟ ਨੇ ਸਰਨਾ ਦੇ ਖਿਲਾਫ਼ ਮਿਤੀ 18 ਫਰਵਰੀ 2012 ਨੂੰ ਥਾਣਾ ਸਨਲਾਈਟ ਕਾੱਲੋਨੀ ਵਿਖੇ ਐਫ.ਆਈ.ਆਰ ਨੰਬਰ 66/12 ਗੈਰਕਾਨੂੰਨੀ ਟ੍ਰੱਸਟ ਬਣਾ ਕੇ ਹਸਪਤਾਲ ਦੀ ਥਾਂ ਨਿਜ਼ੀ ਕੰਪਨੀ ਨੂੰ ਦੇਣ ਦੇ ਆਰੋਪਾਂ ਤਹਿਤ ਦਰਜ ਕਰਵਾਈ ਸੀ।ਜਿਸ ਦੀ ਜਾਂਚ ਈ.ਓ.ਡਬਲਿਯੂ. ਕਰ ਰਿਹਾ ਹੈ, ਪਰ ਲੰਬੀ ਪ੍ਰਕਿਰਆ ਦੇ ਬਾਵਜੂਦ ਸਰਨਾ ਨੂੰ ਇਸ ਮਸਲੇ ਵਿਚ ਨਾ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਅਦਾਲਤ ਵਿਚ ਚਾਰਜਸ਼ੀਟ ਦਾਖਿਲ ਹੋਈ ਹੈ।
ਲੰਬੀ ਕਾਨੂੰਨੀ ਲੜਾਈ ਤੋਂ ਤੰਗ ਆ ਚੁੱਕੇ ਭੋਗਲ ਨੇ ਈ.ਓ.ਡਬਲਿਯੂ ’ਚ 8 ਜਨਵਰੀ 2017 ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾ ਅਦਾਲਤ ਵਿਚ ਚਾਰਜਸ਼ੀਟ ਦਾਖਿਲ ਕਰਨ ਦੀ ਮੰਗ ਕੀਤੀ ਹੈ।ਚਾਰਜਸ਼ੀਟ ਦਾਖਿਲ ਨਾ ਹੋਣ ਦੇ ਹਾਲਾਤ ’ਚ ਭੋਗਲ ਨੇ ਈ.ਓ.ਡਬਲਿਯੂ ਦਫ਼ਤਰ ਦੇ ਬਾਹਰ 8 ਜਨਵਰੀ ਤੋਂ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਵੀ ਐਲਾਨ ਕੀਤਾ ਹੈ। ਭੋਗਲ ਨੇ ਹੈਰਾਨਗੀ ਜਤਾਉਂਦੇ ਹੋਏ ਕਿਹਾ ਕਿ ਕੌਮ ਦੀ ਜਾਇਦਾਦ ਨੂੰ ਨਿਜ਼ੀ ਮੁਫ਼ਾਦਾ ਲਈ ਨਿਜ਼ੀ ਹੱਥਾਂ ਵਿਚ ਗੈਰਕਾਨੂੰਨੀ ਤਰੀਕੇ ਨਾਲ ਦੇਣ ਦਾ ਮਾਮਲਾ ਅਦਾਲਤ ਨੇ ਚੰਗੀ ਤਰੀਕੇ ਸਮਝਣ ਤੋਂ ਬਾਅਦ ਐਫ.ਆਈ.ਆਰ. ਦਰਜ਼ ਕਰਵਾਈ ਸੀ ਪਰ ਈ.ਓ.ਡਬਲਿਯੂ ਦੇ ਅਫ਼ਸਰਾਂ ਦੀ ਢਿਲਾਈ ਅਤੇ ਲਚਰ ਕਾਰਜਸ਼ੈਲੀ ਦੇ ਕਾਰਨ ਸਰਨਾ ਬਜਾਏ ਜ਼ੇਲ ਦੀ ਯਾਤਰਾ ਕਰਨ ਦੀ ਥਾਂ ਉਲਟਾ ਉਨ੍ਹਾਂ ਨੂੰ ਹੀ ਦੋਸ਼ ਸਾਬਿਤ ਕਰਨ ਦੀ ਬਾਰ-ਬਾਰ ਚੁਨੌਤੀ ਦੇ ਰਹੇੇ ਹਨ।ਭੋਗਲ ਨੇ ਜਾਣਕਾਰੀ ਦਿੱਤੀ ਕਿ ਕਾਨੂੰਨੀ ਤਰੀਕੇ ਨਾਲ ਐਫ.ਆਈ.ਆਰ ਦਰਜ਼ ਹੋਣ ਦੇ 45 ਦਿਨਾਂ ’ਚ ਚਾਰਜਸ਼ੀਟ ਦਾਖਿਲ ਕਰਨੀ ਪੁਲਿਸ ਲਈ ਜਰੂਰੀ ਹੈ, ਪਰ 58 ਮਹੀਨੇ ਗੁਜ਼ਰਨ ਦੇ ਬਾਅਦ ਵੀ ਸਰਨਾ ਨੂੰ ਪੁੱਛਗਿੱਛ ਲਈ ਨਾ ਸੱਦਿਆ ਜਾਣਾ ਅਦਾਲਤ ਦੇ ਵਿਵੇਕ ਅਤੇ ਹੁਕਮ ਦੀ ਵੀ ਉਲੰਘਣਾ ਦਾ ਮਾਮਲਾ ਬਣ ਸਕਦਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media