
ਮਾਲੇਰਕੋਟਲਾ, 25 ਦਸੰਬਰ (ਹਰਮਿੰਦਰ ਸਿੰਘ ਭੱਟ)- ਮਿਲਤ ਫਾਊਡੇਸ਼ਨ ਐਜੁਕੇਸ਼ਨ, ਰਿਸਰਚ ਤੇ ਡਿਵੈਲਪਮੈਂਟ (ਐਮ.ਐਫ.ਈ.ਆਰ.ਡੀ) ਦਾ ਸਾਲਾਨਾ ਵਿਦਿਅਕ ਸੈਮੀਨਾਰ ਕਰਨਾਟਕ ਦੀ ਰਾਜਧਾਨੀ ਬੰਗਲੋਰ ਵਿਖੇ ਹੋਇਆ। ਇਸ ਸੈਮੀਨਾਰ ਦਾ ਮੁੱਖ ਵਿਸ਼ਾ ਸੀ “ਕੀ ਸਕੂਲ ਆਪਸ ਵਿੱਚ ਰਿਸ਼ਤਾ ਬਣਾ ਸਕਦੇ ਹਨ” ? ਇਸ ਸੈਮੀਨਾਰ ਵਿੱਚ ਦੇਸ਼ ਭਰ ਚੋਂ ਡਾਕਟਰ, ਇੰਜਨੀਅਰ, ਅਧਿਆਪਕ ਤੇ ਸਿੱਖਿਆ ਖੇਤਰ ਨਾਲ ਜੁੜੇ ਹੋਏ ਲਗਭਗ ਦੋ ਹਜ਼ਾਰ ਡੈਲੀਗੇਟਸ ਨੇ ਭਾਗ ਲਿਆ। ਸੈਮੀਨਾਰ ਵਿੱਚ ਸਿੱਖਿਆ ਸਬੰਧੀ ਕਈ ਖੋਜ ਪੱਤਰ ਪੜੇ ਗਏ ਤੇ ਇਸਦੇ ਨਾਲ ਨਾਲ ਅਧਿਆਪਕ ਵਿਦਿਆਰਥੀ ਦਾ ਰਿਸ਼ਤਾ, ਬੱਚੇ ਦੀ ਪੜਾਈ ਵਿੱਚ ਮਾਤਾ-ਪਿਤਾ ਦਾ ਹਿੱਸਾ ਤੇ ਸਿੱਖਿਆ ਸਬੰਧੀ ਹੋਰ ਬਹੁਤ ਸਾਰੇ ਨੁਕਤਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਵੱਲੋਂ ਵੀ 12 ਡੈਲੀਗੇਟਸ ਦੀ ਇੱਕ ਟੀਮ ਨੇ ਪ੍ਰਿੰਸੀਪਲ ਅਸਰਾਰ ਨਿਜ਼ਾਮੀ ਤੇ ਡਾ.ਮੁਹੰਮਦ ਰਮਜ਼ਾਨ ਵੈਟਰਨੀ ਅਫਸਰ ਦੀ ਅਗਵਾਈ `ਚ ਇਸ ਸੈਮੀਨਾਰ `ਚ ਭਾਗ ਲਿਆ।
ਇਸ ਟੀਮ ਦੇ ਬਾਕੀ ਮੈਂਬਰਾਂ `ਚ ਲੈਕਚਰਾਰ ਹਿਸਟਰੀ ਸਾਬਰ ਅਲੀ ਜੁਬੈਰੀ ਨਾਰੀਕੇ, ਜ਼ਹੂਰ ਅਹਿਮਦ ਪੰਜਾਬੀ ਅਧਿਆਪਕ ਬਰਡਵਾਲ, ਡਾ.ਮੁਹੰਮਦ ਸਲੀਮ ਜੁਬੈਰੀ ਉਰਦੂ ਅਧਿਆਪਕ ਜਮਾਲਪੁਰਾ, ਇਲਿਆਸ ਅੰਸਾਰੀ ਪ੍ਰਿੰਸੀਪਲ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਮੁਹੰਮਦ ਇਸਮਾਇਲ ਰਿਟਾਇਰਡ ਐਸਟੇਟ ਅਫਸਰ ਪੰਜਾਬ ਵਕਫ ਬੋਰਡ, ਮੁਹੰਮਦ ਤਾਜ਼ੀਮ ਖਾਂ ਡਾਇਰੈਕਟਰ ਐਡਵਾਂਸ ਐਜੁਕੇਸ਼ਨਲ ਟਰੱਸਟ, ਆਜ਼ਮ ਹਮੀਦ, ਅਬਦੁਲ ਸ਼ਕੂਰ ਐਕਾਊਟਸ ਅਫਸਰ ਬੀ.ਐਸ.ਐਨ.ਐਲ ਸੰਗਰੂਰ, ਇਮਤਿਆਜ਼ ਅਲੀ ਅਨਸਾਰੀ, ਮਾਸਟਰ ਮੁਹੰਮਦ ਅਮੀਨ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਸਨ। ਸੈਮੀਨਾਰ ਤੋਂ ਬਾਅਦ ਇਸ ਟੀਮ ਨੇ ਮਸ਼ਹੂਰ ਤੇ ਉਟੀ ਵਿਖੇ ਵੀ ਕਈ ਵਿਦਿਅਕ ਅਦਾਰਿਆਂ ਤੇ ਇਤਿਹਾਸਕ ਥਾਵਾਂ ਦੀ ਸੈਰ ਕੀਤੀ। ਅੰਤਰ ਰਾਜ ਵਿਦਿਆਰਥੀਆਂ ਦੇ ਆਪਸੀ ਸਬੰਧ ਵਧਾਉਣ, ਇੱਕ ਦੂਜੇ ਰਾਜ ਦੀ ਸਿੱਖਿਆ ਪ੍ਰਣਾਲੀ ਨੂੰ ਸਮਝਣ ਤੇ ਸਿੱਖਿਆ ਪ੍ਰਾਪਤ ਕਰਨ ਦੀਆਂ ਮਾਡਰਨ ਵਿਧੀਆਂ ਬਾਰੇ ਵੀ ਇਸ ਪੰਜਾਬ ਦੀ ਟੀਮ ਨੇ ਵੱਖ-ਵੱਖ ਰਾਜਾਂ ਦੇ ਡੈਲੀਗੇਟਸ ਨਾਲ ਗੱਲਬਾਤ ਕੀਤੀ। ਪੰਜਾਬ ਤੇ ਪੰਜਾਬ ਦੇ ਸੱਭਿਆਚਾਰ ਨੂੰ ਸਮਝਣ ਲਈ ਹੋਰ ਰਾਜਾਂ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਸਿੱਖਿਆ ਦੇ ਖੇਤਰ ਨਾਲ ਜੁੜੇ ਵਿਅਕਤੀਆਂ ਨੂੰ ਸੱਦਾ ਦਿੱਤਾ ਗਿਆ।ਪੰਜਾਬ ਵੱਲੋਂ ਐਮ.ਐਫ.ਈ.ਆਰ.ਡੀ ਨੂੰ ਪੰਜਾਬ ਦੇ ਅਧਿਆਪਕਾਂ ਦੇ ਸੈਮੀਨਾਰ ਲਾਉਣ ਤੇ ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਗਾਈਡੈਂਸ ਦੇਣ ਲਈ ਬੇਨਤੀ ਕੀਤੀ ਗਈ। ਜਿਸ ਨੂੰ ਮਨਜ਼ੂਰ ਕਰਦੇ ਹੋਏ ਐਮ.ਐਫ.ਈ.ਆਰ.ਡੀ ਨੇ ਇਹ ਸੈਮੀਨਾਰ ਅਕਤੂਬਰ 2017 ਵਿੱਚ ਲਾਉਣ ਦੀ ਪ੍ਰਵਾਨਗੀ ਦੇ ਦਿੱਤੀ। ਪੰਜਾਬ ਦੀ ਇਸ ਟੀਮ ਨੇ ਪੰਜਾਬ ਸਿੱਖਿਆ ਵਿਭਾਗ ਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸੰਗਰੂਰ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media