Monday, July 6, 2026

ਇਕਰਾ ਪੁੱਤਰੀ ਮੁਹੰਮਦ ਯਾਕੂਬ ਨੇ ਨੈਸ਼ਨਲ ਕਰਾਟੇ ਗੋਲਡ ਮੈਡਲ ਜਿਤਿਆ

ppn2512201603
ਮਾਲੇਰਕੋਟਲਾ, 25 ਦਸੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਇਸਲਾਮੀਆ ਕੰਬੋਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਇਕਰਾ ਪੁੱਤਰੀ ਮੁਹੰਮਦ ਯਾਕੂਬ ਨੇ ਪਟਿਆਲਾ ਵਿਖੇ ਆਯੋਜਿਤ ਹੋਈਆਂ ਨੈਸ਼ਨਲ ਕਰਾਟੇ ਗੇਮਜ਼ ਚੋਂ ਗੋਲਡ ਮੈਡਲ ਪ੍ਰਾਪਤ ਕੀਤਾ।ਇਸ ਵਿਦਿਆਰਥਣ ਨੇ ਪਿਛਲੇ ਹਫਤੇ ਹੋਈਆਂ ਪੰਜਾਬ ਰਾਜ ਸਕੂਲ ਖੇਡਾਂ `ਚ ਵੀ ਸਿਲਵਰ ਮੈਡਲ ਪ੍ਰਾਪਤ ਕੀਤਾ ਸੀ।ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਸਰਾਰ ਨਿਜ਼ਾਮੀ ਨੇ ਦੱਸਿਆ ਕਿ ਉਕਤ ਖਿਡਾਰਣ ਦੀਆਂ ਉਪਰੋਕਤ ਪ੍ਰਾਪਤੀਆਂ ਨੂੰ ਵੇਖਦੇ ਹੋਏ ਇੰਟਰਨੈਸ਼ਨਲ ਕਰਾਟੇ ਐਸੋਸੀਏਸ਼ਨ ਵੱਲੋਂ ਸ਼ਿਮਲਾ ਵਿਖੇ 30 ਦਸੰਬਰ ਨੂੰ ਅਮਰੀਕਾ ਤੋਂ ਆਏ ਵਿਸ਼ੇਸ਼ ਡੈਲੀਗੇਟ ਤੋਂ ਸਨਮਾਨਿਤ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।ਇਸ ਮੌਕੇ ਸਕੂਲ ਵਿਖੇ ਵਿਸ਼ੇਸ਼ ਤੌਰ ਤੇ ਪਧਾਰੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਹਾਜ਼ੀ ਅਬਦੁਲ ਲਤੀਫ ਥਿੰਦ ਨੇ ਖਿਡਾਰਣ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਉਜਵੱਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਸਕੂਲ ਵਿਖੇ ਵੱਡਾ ਸਮਾਗਮ ਕਰਵਾਕੇ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਦਾ ਫੈਸਲਾ ਵੀ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਵਿਦਿਆਰਥੀ ਜਿਹੜੇ ਅਪਣੀ ਮਿਹਨਤ ਸਦਕਾ ਵੱਡੀਆਂ ਪ੍ਰਾਪਤੀਆਂ ਕਰਦੇ ਹਨ ਉਹ ਨਾਂ ਸਿਰਫ ਅਪਣਾ ਤੇ ਪਰਿਵਾਰ ਦਾ ਮਾਣ ਵਧਾਉਂਦੇ ਹਨ, ਸਗੋਂ ਸੰਸਥਾ ਨੂੰ ਵੀ ਅਜਿਹੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਫਖਰ ਮਹਿਸੂਸ ਹੁੰਦਾ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply