
ਧੂਰੀ, 25 ਦਸੰਬਰ (ਪ੍ਰਵੀਨ ਗਰਗ) – ਸਥਾਨਕ ਵਾਰਡ ਨੰਬਰ 4 ਵਿਖੇ ਇਕ ਨਿੱਜੀ ਕੰਪਨੀ ਦਾ ਟਾਵਰ ਲਗਾਉਣ ਦੇ ਮਾਮਲੇ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਟਾਵਰ ਲਗਾਉਣ ਵਾਲੀ ਕੰਪਨੀ ਅਤੇ ਟਾਵਰ ਲਵਾਉਣ ਵਾਲੀ ਧਿਰ ਦੇ ਖਿਲਾਫ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ।ਜਿਸ ਉਪਰੰਤ ਟਾਵਰ ਲਵਾਉਣ ਵਾਲੀ ਧਿਰ ਦਾ ਧਰਨਾਕਾਰੀਆਂ ਨਾਲ ਵਧਦਾ ਤਕਰਾਰ ਟਕਰਾਅ ਦੇ ਰੂਪ ਵਿੱਚ ਤਬਦੀਲ ਹੋ ਗਿਆ। ਨਵਤੇਜ ਸਿੰਘ ਮਿੰਟੂ ਦੀ ਅਗਵਾਈ ਵਿੱਚ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਇਕ ਨਿੱਜੀ ਕੰਪਨੀ ਵੱਲੋਂ ਰਾਤੋਂ-ਰਾਤ ਇਥੇ ਟਾਵਰ ਲਾ ਦਿੱਤਾ ਗਿਆ ਹੈ ਅਤੇ ਟਾਵਰ ਦੀਆਂ ਰੇਡੀਏਸ਼ਨਜ਼ ਦੇ ਮਾੜੇ ਪ੍ਰਭਾਵਾਂ ਕਾਰਨ ਲੋਕਾਂ ’ਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ। ਮੌਕੇ ’ਤੇ ਪੁਲਸ ਪਾਰਟੀ ਸਮੇਤ ਪਹੁੰਚੇ ਐਸ.ਐਚ.ਓ ਹਰਜਿੰਦਰ ਸਿੰਘ ਨੇ ਆਪਣੀ ਸੂਝ-ਬੂਝ ਨਾਲ ਦੋਵਾਂ ਧਿਰਾਂ ਨੂੰ ਸ਼ਾਂਤ ਕਰਦਿਆਂ ਜਿਥੇ ਇਕ ਧਿਰ ਨੂੰ ਇਸ ਸਬੰਧੀ ਪ੍ਰਸ਼ਾਸ਼ਨ ਪਾਸੋਂ ਲੋੜੀਂਦੀ ਮੰਨਜੂਰੀ ਦਿਖਾਉਣ ਦੀ ਹਦਾਇਤ ਕੀਤੀ ਉਥੇ ਹੀ ਦੂਜੀ ਧਿਰ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ ਆਪਣਾ ਪੱਖ ਰੱਖਣ ਦੀ ਅਪੀਲ ਕੀਤੀ।ਜਿਸ ਕਾਰਨ ਦੋਵਾਂ ਧਿਰਾਂ ਵਿੱਚ ਹੋਣ ਵਾਲਾ ਟਕਰਾਅ ਟਲ ਗਿਆ।ਇਸ ਮੌਕੇ ਗੁਰਕੰਵਲ ਸਿੰਘ ਕੋਹਲੀ, ਉਪਿੰਦਰ ਸਿੰਘ ਬਾਂਟੂ, ਹਰਦੀਪ ਸਿੰਘ ਤੇ ਹੋਰ ਮੁਹੱਲਾ ਨਿਵਾਸੀ ਵੀ ਹਾਜ਼ਰ ਸਨ।
Check Also
ਡਾ. ਜਸਵਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਆਫ਼ ਐਮੀਨੈਂਸ ਦੇ ਅਹੁੱਦੇ ਨਾਲ ਨਿਵਾਜ਼ੇ ਗਏ
ਅੰਮ੍ਰਿਤਸਰ 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨਵਰਸਿਟੀ ਦੀ ਸਿੰਡੀਕੇਟ ਨੇ ਪੰਜਾਬੀ …
Punjab Post Daily Online Newspaper & Print Media