Saturday, February 21, 2026

ਐਨ.ਡੀ.ਏ ਸਰਕਾਰ ਦੀਆਂ ਯੋਜਨਾਵਾਂ ਕਿਸਾਨਾਂ ਅਤੇ ਗਰੀਬਾਂ `ਤੇ ਕੇਂਦਰਤ – ਵਿਜੇ ਸਾਂਪਲਾ

ppn2512201611
ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ)-     ਕੇਂਦਰੀ ਸਮਾਜਿਕ ਨਿਆਂ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਹੈ ਕਿ  ਕੇਂਦਰ ਵਿਚ ਐਨ.ਡੀ.ਏ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਅਤੇ ਗਰੀਬਾਂ ਤੇ ਕੇਂਦਰਤ ਸਰਕਾਰੀ ਯੋਜਨਾਵਾਂ ਬਣ ਰਹੀਆਂ ਹਨ ਅਤੇ ਭਾਰਤ ਸਰਕਾਰ ਦਾ ਟੀਚਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇ।
ਅੱਜ ਇੱਥੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜਨਮ ਦਿਨ ਨੂੰ ਸਮਰਪਿਤ ਅਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਦੀ ਅਗਵਾਈ ਵਿਚ ਭਾਜਪਾ ਕਿਸਾਨ ਮੋਰਚਾ ਵੱਲੋਂ ਆਯੋਜਿਤ ਰਾਜ ਪੱਧਰੀ ਕਿਸਾਨ ਸੰਮੇਲਣ ਨੂੰ ਸੰਬੋਧਨ ਕਰਦਿਆਂ ਵਿਜੈ ਸਾਂਪਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਮੀਨ ਨਾਲ ਜੁੜੇ ਆਗੂ ਹਨ ਜਿੰਨ੍ਹਾਂ ਨੂੰ ਗਰੀਬਾਂ ਅਤੇ ਕਿਸਾਨਾਂ ਦੀ ਅਸਲ ਮੁਸਕਿਲਾਂ ਦਾ ਭਲੀ ਭਾਂਤ ਗਿਆਨ ਹੈ ਤਾਂਹੀ ਉਨ੍ਹਾਂ ਦੇ ਸੱਤਾ ਸੰਭਾਲਨ ਤੋਂ ਲੈ ਕੇ ਕੇਂਦਰ ਸਰਕਾਰ ਦੇ ਹਰ ਫੈਸਲੇ ਵਿਚ ਗਰੀਬ ਅਤੇ ਕਿਸਾਨ ਦੇ ਹਿੱਤ ਦੀ ਝਲਕ ਸਪਸ਼ੱਟ ਵਿਖਾਈ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੀ ਯੁ.ਪੀ.ਏ. ਸਰਕਾਰ ਜਾਂ ਉਸਤੋਂ ਪਹਿਲਾਂ ਰਹੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਗਰੀਬਾਂ ਅਤੇ ਕਿਸਾਨਾਂ ਦੇ ਨਾਂਅ ਤੇ ਰਾਜਨੀਤੀ ਤਾਂ ਹਮੇਸਾ ਕੀਤੀ ਪਰ ਹਕੀਕੀ ਤੌਰ ਤੇ ਕਿਸਾਨ ਅਤੇ ਗਰੀਬ ਲਈ ਕੁਝ ਨਹੀਂ ਕੀਤਾ ਬਲਕਿ ਯੁ.ਪੀ.ਏ. ਸਰਕਾਰ ਦੇ 10 ਸਾਲਾਂ ਦੇ ਰਾਜ ਦੀਆਂ ਗਲਤ ਨੀਤੀਆਂ ਕਾਰਨ ਖੇਤੀ ਆਪਣੇ ਸਭ ਤੋਂ ਬੁਰੇ ਦੌਰ ਵਿਚ ਪੁੱਜ ਗਈ ਸੀ ਜਦ ਕਿ ਪਿੱਛਲੇ ਢਾਈ ਸਾਲਾਂ ਵਿਚ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਕਿਸਾਨ ਹਿੱਤ ਵਿਚ ਕ੍ਰਾਂਤੀਕਾਰੀ ਬਦਲਾਅ ਕਰਦਿਆਂ ਖੇਤੀ ਸੈਕਟਰ ਦੀ ਭਲਾਈ ਲਈ ਅਨੇਕਾਂ ਸਕੀਮਾਂ ਬਣਾ ਕੇ ਲਾਗੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੁਦਰਤੀ ਆਫਤਾਂ ਕਾਰਨ ਖੇਤੀ ਦੇ ਹੁੰਦੇ ਨੁਕਸਾਨ ਨੂੰ ਘੱਟ ਕਰਨ ਲਈ ਖੇਤੀ ਬੀਮਾ ਯੋਜਨਾ ਲਾਗੂ ਕੀਤੀ ਹੈ ਜਦ ਕਿ ਖਾਦਾਂ ਦੀ ਘਾਟ ਨੂੰ ਦੂਰ ਕਰਨਾ ਸਰਕਾਰ ਦੀ ਇਕ ਹੋਰ ਪਹਿਲਕਦਮੀ ਰਹੀ। ਉਨ੍ਹਾਂ ਨੇ ਕਿਹਾ ਕਿ ਨੀਮ ਕੋਟਡ ਯੁਰੀਆ ਦਾ ਉਤਪਾਦਨ ਸ਼ੁਰੂ ਹੋਣ ਨਾਲ ਯੂਰੀਆ ਦੀ ਬਲੈਕ ਬੰਦ ਹੋਈ ਹੈ ਅਤੇ ਕਿਸਾਨਾਂ ਲਈ ਬਣਾਈ ਯੁਰੀਆ ਕਿਸਾਨਾਂ ਦੇ ਖੇਤਾਂ ਤੱਕ ਪੁੱਜ ਰਹੀ ਹੈ। ਇਸੇ ਤਰਾਂ ਪੋਟਾਸ ਅਤੇ ਫਾਸਫੋਰਸ ਖਾਦਾਂ ਦੀਆਂ ਕੀਮਤਾਂ ਘੱਟ ਕਰਕੇ ਕਿਸਾਨਾਂ ਦੇ ਲਾਗਤ ਖਰਚੇ ਘੱਟ ਕਰਨ ਦਾ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ppn2512201612

ਇਸ ਸੰਮੇਲਨ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਹੁੰਚਣਾ ਸੀ ਪਰ ਮੌਸਮ ਦੀ ਖਰਾਬੀ ਕਾਰਨ ਉਹ ਪਹੁੰਚ ਨਹੀਂ ਸਕੇ ਪਰ ਉਨ੍ਹਾਂ ਨੇ ਫੋਨ ਰਾਹੀਂ ਸੰੇਮੇਲਣ ਵਿਚ ਪੁੱਜੇ ਹਜਾਰਾਂ ਕਿਸਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਦੇਸ਼ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਕਰਨ ਲਈ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਐਨ.ਡੀ.ਏ. ਸਰਕਾਰ ਵੱਲੋਂ ਕਿਸਾਨ ਹਿੱਤ ਵਿਚ ਚਲਾਈਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਬੂੰਦ ਪਾਣੀ ਤੋਂ ਖੇਤੀ ਅਤੇ ਸੁਆਇਲ ਹੈਲਥ ਕਾਰਡ ਵਰਗੀਆਂ ਸਕੀਮਾਂ ਨਾਲ ਖੇਤੀ ਉਤਪਾਦਨ ਵਧੇਗਾ ਅਤੇ ਕਿਸਾਨਾਂ ਦੀ ਆਮਦਨ ਵਧ ਸਕੇਗੀ। ਉਨ੍ਹਾਂ ਨੇ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆਂ ਵਿਚ ਪੰਜਾਬੀਆਂ ਵੱਲੋਂ ਪਾਏ ਜਾ ਰਹੇ ਵੱਢਮੁੱਲੇ ਯੋਗਦਾਨ ਦੀ ਵੀ ਸਲਾਘਾ ਕੀਤੀ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਐਨ.ਡੀ.ੲ. ਦੀ ਪਿੱਛਲੀ ਸਰਕਾਰ ਨੇ ਵਸਤਾਂ ਦੀ ਕਾਲਾਬਜਾਰੀ ਖਤਮ ਕੀਤੀ ਸੀ ਅਤੇ ਇਸ ਵਾਰ ਦੀ ਐਨ.ਡੀ.ਏ. ਸਰਕਾਰ ਦੇਸ਼ ਵਿਚ ਕਾਲਾ ਧਨ ਖਤਮ ਕਰਨ ਦਾ ਮਹੱਤਵਪੂਰਨ ਕਾਰਜ ਆਰੰਭ ਕਰ ਚੁੱਕੀ ਹੈ। ਚੌਧਰੀ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿੱਛਲੇ 10 ਸਾਲਾਂ ਵਿਚ ਕਿਸਾਨਾਂ ਦੇ ਹਿੱਤਾਂ ਨੂੰ ਵਿਸੇਸ਼ ਪਹਿਲ ਦਿੰਦਿਆਂ ਕਿਸਾਨਾਂ ਨੂੰ ਲਗਾਤਾਰ 10 ਸਾਲ ਖੇਤੀ ਲਈ ਮੁਫ਼ਤ ਬਿਜਲੀ ਮੁਹਈਆ ਕਰਵਾਈ ਹੈ।ਕਿਸਾਨਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਹੈ।ਸਿੰਚਾਈ ਨੈਟਵਰਕ ਦੀ ਮਜਬੂਤੀ ਲਈ ਨਹਿਰੀ ਢਾਂਚੇ ਦੀ ਕਾਇਆ ਕਲਪ ਕੀਤੀ ਗਈ ਹੈ ਅਤੇ ਖਾਲੇ ਪੱਕੇ ਕਰਨ ਨੂੰ ਤਰਜੀਹ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਦੇ ਖੇਤਾਂ ਤੱਕ ਪੁਰਾ ਪਾਣੀ ਪੁੱਜ ਸਕੇ। ਉਨ੍ਹਾਂ ਨੇ ਨੋਟਬੰਦੀ ਦੇ ਫੈਸਲੇ ਨੂੰ ਗਰੀਬ ਪੱਖੀ ਫੈਸਲਾ ਦੱਸਦਿਆ ਕਿਹਾ ਕਿ ਗਰੀਬਾਂ ਦੀ ਭਲਾਈ ਲਈ ਵੀ ਪੰਜਾਬ ਸਰਕਾਰ ਨੇ ਆਟਾ ਦਾਲ ਸਕੀਮਾ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਪੈਨਸ਼ਨ ਯੋਜਨਾ, ਸ਼ਗਨ ਸਕੀਮ, ਕੈਂਸਰ ਅਤੇ ਕਾਲੇ ਪੀਲੀਏ ਦਾ ਮੁਫ਼ਤ ਇਲਾਜ, ਦਵਾਈਆਂ ਦੀਆਂ ਦੁਕਾਨਾਂ ਵਰਗੀਆਂ ਅਨੇਕਾਂ ਸਕੀਮਾਂ ਸ਼ੁਰੂ ਕੀਤੀਆਂ ਹਨ। ਫਾਜ਼ਿਲਕਾ ਖੇਤਰ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਤੋਂ ਇਲਾਵਾ ਇਸ ਜ਼ਿਲ੍ਹੇ ਦੇ ਵਿਕਾਸ ਨੂੰ ਨਵੀਂ ਦਿਸਾ ਦਿੱਤੀ ਹੈ।
ਚੌਧਰੀ ਜਿਆਣੀ ਨੇ ਅੱਗੇ ਕਿਹਾ ਕਿ ਕਿਸਾਨਾਂ ਤੋਂ ਇਲਾਵਾ ਸਮਾਜ ਦੇ ਕਮਜੋਰ ਵਰਗਾਂ ਲਈ ਜਨਧਨ ਯੋਜਨਾ, ਅਟਲ ਪੈਨਸ਼ਨ ਸਕੀਮ, ਜੀਵਨ ਸੁਰੱਖਿਆ ਯੋਜਨਾ, ਮੁਦਰਾ ਯੋਜਨਾ, ਸਟੈਂਡ ਅੱਪ ਅਤੇ ਉਜਵਲਾ ਸਕੀਮ ਵਰਗੀਆਂ ਸਕੀਮਾਂ ਭਾਰਤ ਸਰਕਾਰ ਨੇ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਸੱਦਾ ਦਿੱਤਾ ਕਿ ਵਿਕਾਸ ਅਤੇ ਸਮਾਜਿਕ ਤਰੱਕੀ ਦੀ ਇਸ ਗਾਥਾ ਨੂੰ ਹੋਰ ਅੱਗੇ ਤੋਰਨ ਲਈ ਸਾਲ  2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਰਾਜ ਵਿਚ ਅਕਾਲੀ ਭਾਜਪਾ ਸਰਕਾਰ ਦਾ ਗਠਨ ਕੀਤਾ ਜਾਵੇ।ਇਸ ਤੋਂ ਪਹਿਲਾ ਖਾਦੀ ਬੋਰਡ ਪੰਜਾਬ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਆਪਣੇ ਸੰਬੋਧਨ ਵਿਚ ਸਰਕਾਰ ਵੱਲੋਂ ਜਨ ਹਿੱਤ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਸੁਖਪਾਲ ਸਿੰਘ ਨਨੂੰ ਸੂਬਾ ਪ੍ਰਧਾਨ ਕਿਸਾਨ ਮੋਰਚਾ, ਕੁਲਦੀਪ ਸਿੰਘ ਭੰਗੇਵਾਲਾ, ਕੇਵਲ ਕ੍ਰਿਸ਼ਨ ਜਨਰਲ ਸਕੱਤਰ ਸੂਬਾ ਭਾਜਪਾ, ਸੁਖਵਿੰਦਰ ਸਿੰਘ ਗਰੇਵਾਲ, ਅਨਿਲ ਸ਼ਰੀਨ ਮੀਤ ਪ੍ਰਧਾਨ ਭਾਜਪਾ, ਸ੍ਰੀਮਤੀ ਵਿਜੈ ਲਕਸ਼ਮੀ ਭਾਦੂ, ਬੀਬੀ ਦਲਬੀਰ ਕੌਰ, ਵਿਸਨੂੰ ਭਗਵਾਨ ਡੇਲੁ ਨੇ ਵੀ ਸੰਬੋਧਨ ਕੀਤਾ।ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਭਾਜਪਾ ਵਿਚ ਸ਼ਾਮਿਲ ਹੋਏ।
ਇਸ ਮੌਕੇ ਸ੍ਰੀਮਤੀ ਨਿਰਮਲਾ ਜਿਆਣੀ, ਰਾਕੇਸ ਧੁੜੀਆ ਪ੍ਰਧਾਨ ਨਗਰ ਕੌਂਸਲ, ਵਿਨੋਦ ਬਜਾਜ ਚੇਅਰਮੈਨ ਮਾਰਕਿਟ ਕਮੇਟੀ, ਸੁਬੌਧ ਵਰਮਾ ਸੂਬਾ ਮੀਡੀਆ ਇੰਚਾਰਜ ਭਾਜਪਾ, ਅਸੋਕ ਜੈਰਥ, ਜਗਦੀਸ਼ ਸੇਤੀਆ ਮੰਡਲ ਪ੍ਰਧਾਨ, ਡਾ: ਰਮੇਸ ਵਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ, ਡਾ: ਰਾਮ ਕੁਮਾਰ ਗੋਇਲ, ਅਸਵਨੀ ਫੁਟੇਲਾ ਜਨਰਲ ਸਕੱਤਰ, ਅਨੀਲ ਸੇਠੀ, ਡਾ: ਵਿਨੋਦ ਜਾਂਗਿੜ, ਸਿੰਕਦਰ ਕਪੂਰ, ਰਾਣਾ ਸੰਧੂ ਯੁਵਾ ਮੋਰਜਾ ਪ੍ਰਧਾਨ, ਸਾਜਨ ਮੋਂਗਾ, ਗੁਰਵਿੰਦਰ ਸਿੰਘ, ਰਾਕੇਸ ਸਹਿਗਲ, ਬਲਜੀਤ ਸਹੋਤਾ, ਤੇਜਵੰਤ ਸਿੰਘ ਟੀਟਾ, ਸਤਿੰਦਰ ਸਿੰਘ ਸਵੀ ਕਾਠਪਾਲ, ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਲਖਵਿੰਦਰ ਸਿੰਘ ਰੋਹੀਵਾਲਾ ਤੋਂ ਇਲਾਵਾ ਵੱਖ ਵੱਖ ਮੋਰਚਿਆਂ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply