
ਚੌਂਕ ਮਹਿਤਾ, 25 ਦਸੰਬਰ (ਜੋਗਿੰਦਰ ਸਿੰਘ ਮਾਣਾ)- ਵਿਧਾਨ ਸਭਾ ਹਲਕਾ ਜੰਡਿਆਲਾ ਅੰਦਰ ਪੈਂਦੇ ਪਿੰਡ ਉਸਮਾਂ ਤੋ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਪਣੀ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।ਪਿੰਡ ਜਲਾਲ ਉਸਮਾਂ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਜਿਲਾ ਜਰਨਲ ਸਕੱਤਰ ( ਦਿਹਾਤੀ ), ਕਮਲਜੀਤ ਸਿੰਘ ਬਲਾਕ ਪ੍ਰਧਾਨ ਅਤੇ ਮਾਸਟਰ ਸੁਖਦੇਵ ਸਿੰਘ ਦੀ ਪ੍ਰੈਰਨਾਂ ਸਦਕਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅਕਾਲੀ ਵਰਕਰਾ ਨੂੰ ਹਲਕੇ ਦੇ ਕਾਂਗਰਸੀ ਉਮੀਦਵਾਰ ਸੁਖਵਿਦਰ ਸਿੰਘ ਡੈਨੀ ਬੰਡਾਲਾ ਨੇ ਸਿਰੋਪਾਓ ਦੇ ਜੀ ਆਇਆ ਆਖਿਆ ਅਤੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਵਿੱਚ ਪੂਰੀ ਤਰਾਂ ਬਣਦਾ ਮਾਣ ਸਤਿਕਾਰ ਦਿਤਾ ਜਾਵੇਗਾ।
ਸੁੱਚਾ ਸਿੰਘ ਲੰਬੜਦਾਰ, ਬਲਕਾਰ ਸਿੰਘ, ਦਾਇਰੈਕਟਰ ਨਿਸ਼ਾਨ ਸਿੰਘ, ਉਪਦੇਸ਼ ਸਿੰਘ, ਤਰਸੇਮ ਸਿੰਘ, ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿਘ, ਰਵਿੰਦਰ ਸਿੰਘ ਬੱਬੀ, ਮੰਗਲ ਸਿੰਘ ਮੋਹਰੀਕੇ, ਰਣਜੀਤ ਸਿੰਘ, ਕਸ਼ਮੀਰ ਸਿੰਘ, ਰਾਜਵਿੰਦਰ ਸਿੰਘ ਕਾਲਾ, ਜਸਵਮਤ ਸਿੰਘ, ਗੁਰਦਿਆਲ ਸਿਘ, ਡਰਾਇਵਰ ਬਲਦੇਵ ਸਿੰਘ, ਲਖਵਿੰਦਰ ਸਿੰਘ, ਦਲਜੀਤ ਸਿੰਘ, ਦਿਆਲ ਸਿੰਘ ਗਹਿਰੀ, ਸੁਖਵਿੰਦਰ ਸਿੰਘ ਫੌਜੀ, ਅੱਛਰ ਸਿੰਘ ਲੰਬੜਦਾਰ ਅਤੇ ਤਰਸੇਮ ਸਿੰਘ ਆਦਿ ਕਾਂਗਰਸ ਵਿੱਚ ਸ਼ਾਮਲ ਹੋਏ।ਇਸ ਮੌਕੇ ਹਲਕਾ ਇੰਚਾਰਜ ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ, ਸ਼ਿਵਰਾਜ ਸਿੰਘ ਤਰਸਿੱਕਾ, ਰਾਣਾ ਜੰਡ, ਸੁਖਦੇਵ ਸਿੰਘ ਸੈਕਟਰੀ, ਮਾਸਟਰ ਗੁਰਬਖਸ਼ ਸਿੰਘ ਜਿਲਾ ਮੀਤ ਪ੍ਰਧਾਨ, ਮਾਸਟਰ ਸੁਖਦੇਵ ਸਿੰਘ, ਡਾ. ਰਮਿੰਦਰਜੀਤ ਸਿੰਘ ਆਦਿ ਵੀ ਮੌਜੂਦ ਸਨ ।
Check Also
ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕਣਕ ਦੇ ਨਾੜ ਨੂੰ ਨਾ ਲਗਾਈ ਜਾਵੇ ਅੱਗ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 13 ਮਈ (ਸੁਖਬੀਰ ਸਿੰਘ) -ਦਲਵਿੰਦਰਜੀਤ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ …
Punjab Post Daily Online Newspaper & Print Media