Sunday, April 5, 2026

ਦਸਵੇਂ ਪਾਤਸ਼ਾਹ ਦੇ ਅਵਤਾਰ ਪੁਰਬ ਨੂੰ ਸਮਰਪਿਤ ਦਮਦਮੀ ਟਕਸਾਲ ਤੋਂ ਸਜਾਇਆ ਨਗਰ ਕੀਰਤਨ

ppn2512201618
ਚੌਂਕ ਮਹਿਤਾ, 25 ਦਸੰਬਰ (ਜੋਗਿੰਦਰ ਸਿੰਘ ਮਾਣਾ)- ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੌਬਿੰਦ ਸਿੰਘ ਜੀ ਦੇ 350ਵੇਂ ਅਵਤਾਰ ਪੁਰਬ ਨੂੰ ਸਮਰਪਿਤ, ਅੱਜ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਤੋ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਗਿਆ ਇਸ ਨਗਰ ਕੀਰਤਨ ਦੇ ਨਾਲ ਨਾਲ ਦਮਦਮੀ ਟਕਸਾਲ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਾਂ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਕੇਂਦਰੀ ਅਸਥਾਨ ਤੋ ਚਲ ਕੇ ਇਹ ਨਗਰ ਕੀਰਤਨ ਉਦੋ ਨੰਗਲ, ਸੂਰੋ ਪੱਡਾ, ਨਾਥ ਦੀ ਖੂਹੀ, ਜਲਾਲ, ਉਸਮਾਂ, ਰਜਧਾਨ ਆਦਿ ਤੋ ਹੁੰਦਾ ਹੋਇਆ ਬਾਬਾ ਬਕਾਲਾ ਸਾਹਿਬ, ਸਠਿਆਲਾ, ਬੁਤਾਲਾ, ਗੱਗੜਭਾਣਾ, ਬੁੱਟਰ, ਖੱਬੇ ਰਾਜਪੂਤਾਂ, ਚੂੰਗ, ਮਹਿਤਾ ਚੌਂਕ ਤੋ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸਮਾਪਤ ਹੋਇਆ। ਸਾਰੇ ਰਸਤੇ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੁਸ਼ੌਭਿਤ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰੂ ਸਾਹਿਬ ਨੂੰ ਰੁਮਾਲੇ ਤੇ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਆਪਣੇ ਸਤਿਕਾਰ ਦਾ ਇਜਹਾਰ ਕੀਤਾ।
ਨਗਰ ਕੀਰਤਨ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਨਾਲ ਭਾਈ ਜੀਵਾ ਸਿੰਘ, ਬਾਬਾ ਅਜੀਤ ਸਿੰਘ ਤਰਨਾ ਦਲ, ਭਾਈ ਜਰਨੈਲ ਸਿੰਘ, ਭਾਈ ਬੋਹੜ ਸਿੰਘ, ਭਾਈ ਨਿਰਮਲ ਸਿੰਘ, ਭਾਈ ਸਤਨਾਮ ਸਿੰਘ, ਭਾਈ ਗੁਰਪ੍ਰੀਤ ਸਿੰਘ, ਪਿ੍ਰੰ. ਹਰਜਿੰਦਰ ਕੌਰ ਬੱਲ, ਸ੍ਰ. ਹਰਜੋਤ ਸਿੰਘ, ਸ੍ਰ. ਬਾਜ਼ ਸਿੰਘ, ਡਾ. ਗੁਰਪ੍ਰਤਾਪ ਸਿੰਘ, ਡਾ. ਮਨਜੀਤ ਸਿੰਘ, ਡੀ ਪੀ ਗੁਰਦੀਪ ਸਿੰਘ, ਕੋਚ ਬਲਜਿੰਦਰ ਸਿੰਘ, ਜੋਗਿੰਦਰ ਸਿੰਘ ਮਾਣਾ,ਹਰਗੋਪਾਲ ਸਿੰਘ ਰੰਧਾਵਾ, ਮਾਸਟਰ ਕਲਾਸ ਸਿੰਘ, ਕਸ਼ਮੀਰ ਸਿੰਘ ਕਾਲਾ, ਕਾਬਲ ਸਿੰਘ ਪੁਰਬਾ, ਹਰਭਜਨ ਸਿੰਘ, ਨਸੀਬ ਸਿੰਘ, ਹਰਸ਼ਦੀਪ ਸਿੰਘ ਰੰਧਾਵਾ, ਰਾਜਬੀਰ ਸਿੰਘ, ਗੁਰਮੁੱਖ ਸਿਘ ਸਾਬਾ, ਚੇਅਰਮੈਂ ਕੰਵਰਦੀਪ ਸਿੰਘ ਮਾਨ, ਸਰਪੰਚ ਜਸਪਾਲ ਸਿੰਘ ਪੱਡਾ, ਹਰਦੀਪ ਸਿੰਘ, ਬਲਦੇਵ ਸਿੰਘ ਰਾਇਲ ਪੈਲੇਸ, ਮਾਸਟਰ ਕੁਲਬੀਰ ਸਿੰਘ, ਭਾੲ ਹਰਜੀਤ ਸਿੰਘ, ਜਤਿੰਦਰ ਸਿੰਘ ਲੱਧਾਮੰਡਾ, ਸਰਪੰਚ ਗੁਰਨਾਮ ਸਿੰਘ, ਸਰਪੰਚ ਤਰਸੇਮ ਸਿੰਘ, ਅਮਨ ਬੱਲ ਰਜਧਾਨ, ਪੁਰਬਾ ਬ੍ਰਦਰਜ ਆਦਿ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply