Friday, July 5, 2024

ਸਤਨਪਾਨ….ਵਿਕਲਪ ਨਹੀਂ, ਸੰਕਲਪ ਹੈ, ਦੇ ਤਹਿਤ ਕੀਤਾ ਜਾਗਰੂਕ

ppn2812201601
ਬਠਿੰਡਾ, 28 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਡਾ. ਰੁਘਬੀਰ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਦੀ ਰੇਖ ਹੇਠ ਵੋਮੈਨ ਐਂਡ ਚਿਲਡਰਨ ਹਸਪਤਾਲ ਬਠਿੰਡਾ ਵਿਖੇ ‘‘ਸਤੱਨਪਾਨ….ਵਿਕਲਪ ਨਹੀਂ,ਸੰਕਲਪ ਹੈ’’ ਦੇ ਤਹਿਤ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਨਵ ਜੰਨਮੇੇ ਬੱਚੇ ਲਈ ਮਾਂ ਦੇ ਦੁੱਧ ਦੀ ਕੀ ਮਹੱਤਤਾ ਹੈ ਬਾਰੇ ਦੁੱਧ ਪਿਲਾਉਣ ਵਾਲੀਆਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਕੈਂਪ ਲਗਾ ਕੇ ਜਗਰੂਕ ਕੀਤਾ ਗਿਆ ।ਇਸ ਮੌਕੇ ਡਾ. ਐਸ.ਕੇ .ਰਾਜ ਕੁਮਾਰ ਸਹਾਇਕ ਸਿਵਲ ਸਰਜਨ ਬਠਿੰਡਾ ਅਤੇ ਬੱਚਿਆਂ ਦੇ ਮਾਹਿਰ  ਡਾ.ਰਵੀ ਕਾਂਤ ਗੁਪਤਾ ਵੱਲੋਂ ਜਾਣਕਾਰੀ ਮਹੁੱਈਆ ਕਰਵਾਈ ਗਈ । ਡਾ. ਐਸ.ਕੇ ਰਾਜ ਕੁਮਾਰ ਸਹਾਇਕ ਸਿਵਲ ਸਰਜਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ।ਉਨ੍ਹਾਂ ਕਿਹਾ ਕਿ ਸਧਾਰਨ ਜਣੇਪੇ ਤੋਂ ਅੱਧੇ ਘੰਟੇ ਬਾਅਦ ਅਤੇ ਵੱਡੇ ਅਪ੍ਰੇਸ਼ਨ ਤੋਂ ਚਾਰ ਘੰਟੇ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ ।ਪਹਿਲਾ ਬੌਲ੍ਹਾ ਦੁੱਧ ਬੱਚੇ ਲਈ ਬੜਾ ਗੁਣਕਾਰੀ ਹੁੰਦਾ ਹੈ ਇਹ ਬੱਚੇ ਵਿੱਚ ਬਿਮਾਰੀਆ ਨਾਲ ਲੜਨ ਦੀ ਤਾਕਤ ਪ੍ਰਦਾਨ ਕਰਦਾ ਹੈ।ਇਸ ਲਈ ਪਹਿਲਾ ਬੌਲ੍ਹਾ ਦੁਧ ਬੱਚੇ ਨੂੰ ਜਰੂਰ ਦੇਣਾ ਚਾਹੀਦਾ ਹੈ ।ਪਹਿਲੇ ਛੇ ਮਾਹੀਨੇ ਸਿਰਫ ਮਾਂ ਦਾ ਦੁੱਧ ਹੀ ਬੱਚੇ ਨੂੰ ਦੇਣਾ ਚਾਹੀਦਾ ਹੈ ਇਸ ਵਿੱਚ ਕਿਸੇ ਪ੍ਰਕਾਰ ਦੀ ਓਪਰੀ ਖੁਰਾਕ ਨਹੀਂ ਦੇਣੀ ਚਾਹੀਦੀ ।ਛੇ ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਨਾਲ ਦਲੀਆ,ਖਿਚੜੀ,ਦਾਲ,ਆਲੂ ਅਤੇ ਕੇਲਾ ਮੈਸ਼ ਕਰਕੇ ਅਤੇ ਹੋਰ ਨਰਮ ਅਹਾਰ ਸ਼ੁਰੂ ਕਰਨੇ ਚਾਹੀਦੇ ਹਨ ।ਬੱਚੇ ਦਾ ਭਾਰ ਵੀ ਸਮੇਂ ਸਿਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਤਾ ਜੋ ਉਸਦੇ ਵਾਧੇ ਅਤੇ ਸਰੀਰਕ ਵਿਕਾਸ ਬਾਰੇ ਪਤਾ ਲੱਗਦਾ ਰਹੇ।ਡਾਂ.ਰਵੀ ਕਾਂਤ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਇੱਕ ਪੌਸ਼ਟਿਕ ਆਹਾਰ ਹੈ ਜੌ ਬੱਚੇ ਦੇ ਸੰਪੂਰਨ ਵਿਕਾਸ ਲਈ ਅਤੀ ਜਰੂਰੀ ਹੈ ।ਮਾਂ ਨੂੰ ਚਾਹੀਦਾ ਹੈ ਕਿ ਉਹ ਠੀਕ ਪੁਜੀਸ਼ਨ ਵਿੱਚ ਬੈਠ ਕੇ ਅਤੇ ਸ਼ਾਤ ਚਿੱਤ ਹੋ ਕੇ ਹੀ ਬੱਚੇ ਨੂੰ ਆਪਣਾ ਦੁੱਧ ਪਿਲਾਏ।ਉਨ੍ਹਾਂ ਦੱਸਿਆ ਕਿ ਬ੍ਰੈਸਟ ਫੀਡਿੰਗ ਸਬੰਧੀ ਡਾਕਟਰਜ਼,ਸਟਾਫ ਨਰਸਜ਼,ਏ.ਐਨ.ਐਮ. ਅਤੇ ਆਸ਼ਾ ਵਰਕਰ ਨੂੰ ਵਿਭਾਗ ਵੱਲੋਂ ਟ੍ਰਨਿੰਗ ਵੀ ਦਿੱਤੀ ਗਈ ਹੈ।ਇਸ ਲਈ ਨੇੜੇ ਦੇ ਸਿਹਤ ਕੇਂਦਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ।ਇਸ ਮੌਕੇ ਜ਼ਿਲ੍ਹਾ ਮਾਸ ਮੀਡੀਅ ਅਫਸਰ ਜਗਤਾਰ ਸਿੰੰਘ ਬਰਾੜ ਵੱਲੋਂ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਜਿਵੇਂ ਕਿ ਜੇ.ਐਸ.ਵਾਈ.,ਜੇ.ਐਸ.ਐਸ.ਕੇ.,ਹੈਪੇਟਾਈਟਸ-ਸੀ,0 ਤੋਂ 5 ਸਾਲ ਦੀਆਂ ਬੱਚੀਆ ਲਈ ਮੁਫਤ ਸਿਹਤ ਸੇਵਾਵਾਂ ਅਤੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਡਾ. ਅੰਜਲੀ ਬਾਂਸਲ, ਸ਼੍ਰੀ ਕੁਲਵੰਤ ਸਿੰਘ ਡਿਪਟੀ ਐਮ.ਈ.ਆੲ.ਓ, ਨਰਸਿੰਗ ਸਿਸਟਰ ਵੀਨਾ ਕੁਮਾਰੀ, ਜਗਦੀਸ ਰਾਮ, ਨਸੀਬ ਕੌਰ ਏ.ਐਨ.ਐਮ ਅਤੇ ਆਸ਼ਾ ਵਰਕਰ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply