
ਅੰਮ੍ਰਿਤਸਰ, 29 ਦਸੰਬਰ (ਜਗਦੀਪ ਸਿੰਘ ਸੱਗੂ) – ਡੀ. ਏ. ਵੀ ਇੰਟਰਨੈਸ਼ਨਲ ਸਕੂਲ ਵਿਖੇ ਸੀ.ਬੀ.ਐਸ.ਈ ਦੀ ਚਾਰ ਦਿਨਾ ਰਾਸ਼ਟਰ ਪੱਧਰੀ ਸਕੇਟਿੰਗ ਪ੍ਰਤਿਯੋਗਿਤਾ ਕਾ ਉਦਘਾਟਨ ਧੂਮਧਾਮ ਨਾਲ ਹੋਇਆ। ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦੇ ਮੁਖੀ ਸੰਦੀਪ ਰਿਸ਼ੀ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ। ਪਿ੍ਰੰਸੀਪਲ ਅੰਜਨਾ ਗੁਪਤਾ ਨੇ ਹਾਜਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਦੂਸਰੀ ਵਾਰ ਰਾਸ਼ਟਰ ਪੱਧਰੀ ਸ਼ਕੇਟਿੰਗ ਪ੍ਰਤੀਯੋਗਤਾ ਦਾ ਆਯੋਜਨ ਦਾ ਮੌਕਾ ਪ੍ਰਦਾਨ ਕਰਨ ਕੇ ਲਈ ਸੀ.ਬੀ.ਐਸ.ਈ ਸੰਸਥਾ ਦੇ ਸ਼ੂਕਰਗੁਜ਼ਾਰ ਹਨ।ਉਨਾਂ ਕਿਹਾ ਕਿਦੇਸ਼ ਭਰ ਦੇੇ ਸੱਤ ਜੋਨਾਂ – ਉਤਰੀ ਜੋਨ-1, ਉਤਰੀ ਜੋਨ-2, ਦੱਖਣੀ ਜੋਨ, ਪੂਰਬੀ ਜੋਨ, ਫਾਰ ਪੂਰਬੀ ਜੋਨ, ਪੱਛਮੀ ਜੋਨ ਅਤੇਂ ਕੇਂਦਰੀ ਜੋਨ ਦੇ 315 ਸੀ.ਬੀ.ਐਸ.ਈ ਸ਼ਕੂਲਾਂ ਦੇ 591 ਵਿਦਿਆਰਥੀਆਂ ਤੇ ਉਨਾਂ ਦੇ ਪ੍ਰਸਸ਼ੰਕਾਂ ਖੇਡ ਅਧਿਆਪਕਾਂ ਤੇ ਆਪਣ ਸਕੂਲ ਵਿੱਚ ਸਵਾਗਤ ਕਰਤੀ ਹੈ ।ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਉਹ ਕਾਲ ਹੈ ਜਿਸ ਵਿੱਚ ਉਹ ਆਪਣੀ ਪ੍ਰਤਿਭਾ ਨੂੰ ਪਛਾਣ ਕਰ ਕਰ ਕੇ ਉਸ ਨੂੰ ਨਿਖਾਰਣ ਦਾ ਯਤਨ ਕਰਦੇ ਹਨ। ਇਸ ਲਈ ਸਕੂਲਾਂ ਵਿੱਚ ਖੇਡਾਂ ਦਾ ਸਮਾਨ ਮੁਹੱਈਆ ਕਰਵਾਇਆ ਜਾਦਾ ਹੈ।ਸਕੂਲ ਪੱਧਰ `ਤੇ ਆਪਣੀ ਪ੍ਰਤਿਭਾ ਨੂੰ ਨਿਖਾਰਣ ਵਾਲੇ ਵਿਦਿਆਰਥੀ ਹੀ ਪ੍ਰਦੇਸ਼, ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ `ਤੇ ਅਹਿਮ ਪੁਜਸ਼ਿਨਾਂ ਹਾਸਲ ਕਰ ਕੇ ਨਾਮਵਰ ਖਿਡਾਰੀ ਬਣ ਕੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ ।
ਇਸ ਅਵਸਰ `ਤੇ ਸੰਦੀਪ ਰਿਸ਼ੀ ਖੇਲ ਮਿਸ਼ਾਲ ਰੌਸ਼ਨ ਕੀਤੀ ਅਤੇ ਸ਼ਾਂਤੀ ਤੇ ਦੇਸ਼ ਭਗਤੀ ਦੇ ਪ੍ਰਤੀਕ ਤਿੰਨ ਰੰਗ ਦੇ ਗੁਬਾਰੇ ਹਵਾ `ਚ ਛੱਡ ਕੇ ਰਾਸ਼ਟਰੀ ਸ਼ਕੇਟਿੰਗ ਪ੍ਰਤੀਯੋਗਤਾ ਕੇ ਸ਼ੁਭਅਰੰਭ ਦਾ ਐਲਾਨ ਕੀਤਾ।ਉਨਾਂ ਨੇ ਹਾਜਰ ਦਰਸ਼ਕਾਂ ਨੂੰ ਸੰਬੋਧਂ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਜਰੂਰੀ ਹੈ ਕਿ ਉਹ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣ।ਉਨਾਂ ਕਿਹਾ ਕਿ ਖੇਡਾਂ ਨਾਲ ਅਨੁਸ਼ਾਸਨ ਤੋਂ ਇਲਾਵਾ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਸਹਾਇਤਾ ਮਿਲਦੀ ਹੈ।ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕਰਦਿਆਂ ਖੇਡ ਨਿਯਮਾਂ ਦੀ ਪਾਲਣਾ ਕਰਦਿਆਂ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਦੀ ਸਹੁੰ ਚੁਕਾਈ ਗਈ।ਇਸ ਤੋਂ ਇਲਾਵਾ ਡੀ.ਏ.ਵੀ ਗਾਣ, ਯੋਗਾ ਤੇ ਕਰਾਟੇ ਦੀਆਂ ਵੱਖ ਵੱਖ ਕਿਰਿਆਵਾਂ ਦੇ ਨਾਲ ਨਾਲ ਹਰਿਆਣਵੀ, ਗੁਜਰਾਤੀ, ਕਸ਼ਮੀਰੀ, ਰਾਜਸਥਾਨੀ ਅਤੇ ਪੰਜਾਬੀ ਲੋਕ ਨਾਚ ਵੀ ਪੇਸ਼ ਕੀਤੇ ਗਏ ।
ਮਹਿਮਾਨਾਂ ਨੂੰ ਯਾਦਗਾਰੀ ਚਿੰੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਤੇ ਚੇਅਰਮੈਨ ਡਾ. ਵੀ. ਪੀ ਲਖਨਪਾਲ ਨੇ ਸਮੂਹ ਖਿਡਾਰੀਆਂ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਖੇਡ ਅਧਿਆਪਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸ਼ਿਵ ਕੁਮਾਰ ਗੁਪਤਾ, ਸਤਨਾਮ ਸਿੰਘ, ਪ੍ਰਿ. ਨੀਰਾ ਸ਼ਰਮਾ, ਗੁਰਵਿੰਦਰ ਸਿੰਘ ਭੱਟੀ, ਅਤੁਲ ਮਹਿਰਾ, ਚੀਫ ਰੈਫਰੀ ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਤੇ ਐਨਥਨੀ ਆਦਿ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …
Punjab Post Daily Online Newspaper & Print Media