
ਭਿੱਖੀਵਿੰਡ/ ਖਾਲੜਾ, 4 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਚੋਣ ਕਮਿਸ਼ਨਜ ਵੱਲੋਂ ਪੰਜਾਬ ਅੰਦਰ ਚੋਣਾਂ ਦੀ ਤਾਰੀਖ ਦਾ ਅੇਲਾਨ ਕਰਦਿਆਂ ਅੱਜ ਤੋਂ ਚੋਣ ਜਾਬਤਾ ਲਾਗੂ ਕਰ ਦਿੱਤੇ ਜਾਣ `ਤੇ ਐਕਸਾਈਜ ਵਿਭਾਗ ਤਰਨ ਤਾਰਨ ਵੱਲੋਂ ਹਰਕਤ ਵਿਚ ਆਉਦਿਆਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ਵਿਚ ਛਾਪੇਮਾਰੀ ਕਰਕੇ 3 ਚਾਲੂ ਭੱਠੀਆ, 14 ਡਰੰਮ ਲਾਹਣ, 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।ਇਸ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਕਸਾਈਜ ਵਿਭਾਗ ਤਰਨ ਤਾਰਨ ਦੇ ਈ.ਟੀ.ਓ ਹਰਮਿੰਦਰਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਭਾਈ ਲੱਧੂ ਤੋਂ ਇਲਾਵਾ ਪਿੰਡ ਵਲਟੋਹਾ ਆਦਿ ਵੱਖ-ਵੱਖ ਪਿੰਡਾਂ ਵਿਚ ਛਾਪੇਮਾਰੀ ਕਰਕੇ ਤਿੰਨ ਚਾਲੂ ਭੱਠੀਆ, 14 ਡਰੰਮ ਲਾਹਣ ਅਤੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।ਉਹਨਾਂ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਸਾਹਿਬ ਸਿੰਘ ਪੁੱਤਰ ਬਲਦੇਵ ਸਿੰਘ, ਨਿਰਮਲ ਸਿੰਘ ਪੁੱਤਰ ਸਰਦੂਲ ਸਿੰਘ, ਜਗਰੂਪ ਸਿੰਘ ਪੁੱਤਰ ਪ੍ਰਗਟ ਸਿੰਘ, ਜਸਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਚਾਰੇ ਵਾਸੀਅਨ ਪਿੰਡ ਭਾਈ ਲੱਧੂ ਵਜੋ ਹੋਈ ਹੈ। ਈ.ਟੀ.ਓ ਹਰਮਿੰਦਰਬੀਰ ਸਿੰਘ ਨੇ ਚੋਣ ਕਮਿਸ਼ਨਜ ਦੀਆਂ ਹਦਾਇਤਾਂ `ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੰ ਵੂ ਬਖਸਿਆ ਨਹੀ ਜਾਵੇਗਾ। ਇਸ ਸਮੇਂ ਇੰਸਪੈਕਟਰ ਰਾਜਵਿੰਦਰ ਕੌਰ, ਇੰਚਾਰਜ ਇੰਸਪੈਕਟਰ ਹਰਭਜਨ ਸਿੰਘ ਮੰਡ, ਏ.ਐਸ.ਆਈ ਤੀਰਥ ਸਿੰਘ, ਐਚ.ਸੀ ਸਵਰਨ ਸਿੰਘ ਆਦਿ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media