
ਭਿੱਖੀਵਿੰਡ/ ਖਾਲੜਾ, 4 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਕਾਂਗਰਸ ਪਾਰਟੀ ਨੂੰ ਉਸ ਵਕਤ ਭਾਰੀ ਬਲ ਮਿਲਿਆ, ਜਦੋਂ ਜਿਲਾ ਕਾਂਗਰਸ ਕਮੇਟੀ ਤਰਨ ਤਾਰਨ ਦੇ ਵਾਈਸ ਪ੍ਰਧਾਨ ਬੱਬੂ ਸ਼ਰਮਾ ਦੀ ਪ੍ਰੇਰਣਾ ਸਦਕਾ ਸ਼ਿਵ ਕੁਮਾਰ ਬਿੱਟੂ ਆਪਣੇ ਦੋ ਦਰਜਨ ਦੇ ਕਰੀਬ ਪਰਿਵਾਰ ਮੁਖੀਆਂ ਸਮੇਤ ਸ੍ਰੋਮਣੀ ਅਕਾਲ-ਦਲ ਭਾਜਪਾ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸਾਮਲ ਹੋ ਗਏ। ਕਾਂਗਰਸ ਵਿਚ ਸਾਮਲ ਹੋਏ ਸਿਵ ਕੁਮਾਰ ਬਿੱਟੂ ਆਦਿ ਵਿਅਕਤੀਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕਰਦਿਆਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਆਖਿਆ ਕਿ ਵਿਧਾਨ ਸਭਾ ਚੋਣਾਂ ਹੋਣ ਉਪਰੰਤ ਰਾਵਣ ਰਾਜ ਦਾ ਅੰਤ ਹੋ ਜਾਵੇਗਾ। ਸੁਖਪਾਲ ਭੁੱਲਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਨ `ਤੇ ਜਿਥੇ ਵੋਟਰਾਂ ਨੂੰ ਸਹੂਲਤਾਂ ਦੇ ਕੇ ਖੁਸ਼ਹਾਲ ਕੀਤਾ ਜਾਵੇਗਾ, ਉਥੇ ਅਕਾਲੀ ਸਰਕਾਰ ਵੱਲੋਂ ਕਾਂਗਰਸ ਵਰਕਰਾਂ `ਤੇ ਕੀਤੇ ਗਏ ਨਜਾਇਜ ਪਰਚਿਆਂ ਨੂੰ ਪਹਿਲ ਦੇ ਆਧਾਰ `ਤੇ ਰੱਦ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਨਗਰ ਪੰਚਾਇਤ ਭਿੱਖੀਵਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਹੋ ਰਹੀ ਲੁੱਟ-ਖਸੁੱਟ ਦੀ ਸਰਕਾਰ ਬਣਨ `ਤੇ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਟੇਹਿਰੇ ਵਿਚ ਖੜਾ ਕੀਤਾ ਜਾਵੇਗਾ।
ਇਸ ਮੌਕੇ ਬੱਬੂ ਸਰਮਾ ਨੇ ਪਾਰਟੀ ਵਿਚ ਸਾਮਲ ਹੋਏ ਸਿਵ ਕੁਮਾਰ ਬਿੱਟੂ, ਰਮਨ ਕੁਮਾਰ, ਸੁਖਦੇਵ ਸਿੰਘ, ਕਰਨ, ਰਾਹੁਲ, ਸੁਖਮਨ, ਮਹਿਤਾ, ਸਾਬੀ, ਜੱਸਾ ਸਿੰਘ, ਜਗਤਾਰ ਸਿੰਘ, ਮੱਖਣ ਸਿੰਘ, ਰਾਜੂ, ਕਾਲੂ, ਮੰਨਾ ਸਿੰਘ, ਸਰਬਜੀਤ ਛੀਨਾ, ਹਰਚੰਦ ਸਿੰਘ, ਲਵਪ੍ਰੀਤ ਸਿੰਘ, ਕੁਲਦੀਪ ਸਿੰਘ, ਭਿੰਦਰ ਸਿੰਘ, ਪਿ੍ਰੰਸ ਸੂਰੀ, ਬਲਜਿੰਦਰ ਸਿੰਘ, ਬੀਰਾ ਸਿੰਘ, ਹਨੀ ਕੁਮਾਰ ਦਾ ਧੰਨਵਾਦ ਕਰਦਿਆ ਆਖਿਆ ਕਿ ਕਾਂਗਰਸ ਸਰਕਾਰ ਬਣਨ `ਤੇ ਬਜੁਰਗਾਂ, ਵਿਧਵਾਵਾਂ, ਅੰਗਹੀਣ ਲੋਕਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ, ਉਥੇ 51000 ਰੁਪਏ ਲੜਕੀ ਦੇ ਵਿਆਹ `ਤੇ ਸ਼ਗਨ ਸਕੀਮ ਦੇ ਨਾਲ-ਨਾਲ ਬਿਜਲੀ ਦੀ ਸਹੂਲਤ ਦਾ ਘੇਰਾ ਵੱਡਾ ਕੀਤਾ ਜਾਵੇਗਾ ਅਤੇ ਨਸ਼ਿਆਂ ਦੇ ਸਦਾਗਰਾਂ ਨੂੰ ਜੇਲਾਂ ਵਿਚ ਸੁੱਟਿਆ ਜਾਵੇਗਾ। ਇਸ ਮੌਕੇ ਇੰਦਰਬੀਰ ਸਿੰਘ ਪਹੂਵਿੰਡ, ਜਿਲਾ ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ, ਸ਼ਹਿਰੀ ਪ੍ਰਧਾਨ ਨਰਿੰਦਰ ਬਿੱਲਾ, ਸੁਰਿੰਦਰ ਸਿੰਘ ਸ਼ਿੰਦਾ ਬੁੱਗ ਮਾੜੀਮੇਘਾ, ਸੋਨੂੰ ਭਿੱਖੀਵਿੰਡ, ਗੁਰਮੁਖ ਸਿੰਘ ਸਾਂਡਪੁਰਾ, ਸਰਬਜੀਤ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ ਡੈਲੀਗੇਟ, ਕੰਵਲ ਬੇਦੀ, ਸੁੱਚਾ ਸਿੰਘ ਕਾਲੇ, ਦੇਸਾ ਸਿੰਘ, ਰਿੰਕੂ ਕਲਸੀ, ਕੁਲਵੰਤ ਸਿੰਘ ਵਾੜਾ, ਹਰਭਜਨ ਪ੍ਰਦੇਸੀ, ਵਿਸ਼ਾਲ ਕਪੂਰ, ਸੁਰਜੀਤ ਸਿੰਘ ਬਿੱਟੂ ਕਿੰਗ, ਸੁਰਜੀਤ ਸਿੰਘ ਘੁੱਲਾ, ਰਜਿੰਦਰ ਵਪਾਰੀ, ਸਤੀਸ ਮਲਹੋਤਰਾ, ਵਿਰਸਾ ਸਿੰਘ ਗਾਲੀ, ਰਾਕੇਸ਼ ਕੱਕੜ, ਜਗਦੀਪ ਡਲੀਰੀ, ਸੋਨੂੰ ਆਦਿ ਹਾਜਰ ਸਨ।
Punjab Post Daily Online Newspaper & Print Media