Tuesday, July 21, 2026

1 ਕਿਲੋ ਹੈਰੋਇਨ ਤੇ ਪਿਸਤੌਲ ਸਮੇਤ ਦੋਸ਼ੀ ਕਾਬੂ – ਕੱਲ ਵੀ ਪੁਲਿਸ ਨੇ ਫੜੀ ਸੀ 5 ਕਿਲੋ ਹੈਰੋਇਨ

ppn0401201711
ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ)- ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਵੱਡੀ ਪ੍ਰਾਪਤੀ ਕਰਦਿਆਂ ਰੇਲਵੇ ਸਟੈਸ਼ਨ ਅੰਮ੍ਰਿਤਸਰ ਦੇ ਨੇੜੇ ਇਕ ਕਿਲੋ ਹੈਰੋਇਨ ਅਤੇ 32 ਬੋਰ ਦੇ ਪਿਸਤੌਲ ਸਮੇਤ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਦੱਸਣਯੋਗ ਹੈ ਕਿ 2 ਜਨਵਰੀ ਨੂੰ ਉਕਤ ਪੁਲਿਸ ਟੀਮ ਅਤੇ ਬੀ:ਐਸ:ਐਫ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਰਮਦਾਸ ਖੇਤਰ ਵਿੱਚੋਂ ਉਕਤ ਵਿਅਕਤੀਆਂ ਦੀ 5 ਕਿਲੋ ਹੈਰੋਇਨ ਦੀ ਖੇਪ ਵਧਾਈ ਚੀਮਾ ਇਲਾਕੇ ਵਿੱਚੋਂ ਕਾਬੂ ਕੀਤੀ ਸੀ। ਉਕਤ ਜਾਣਕਾਰੀ ਦਿੰਦੇ ਹੋਏ ਆਈ:ਜੀ ਕਾਉਂਟਰ ਇੰਟੈਲੀਜੈਂਸ ਸ੍ਰੀ ਐਮ:ਐਸ ਫਾਰੂਕੀ ਨੇ ਦੱਸਿਆ ਕਿ 2 ਜਨਵਰੀ ਨੂੰ ਖੁਫੀਆਂ ਜਾਣਕਾਰੀ ਮਿਲੀ ਸੀ ਕਿ ਸੁਖਵਿੰਦਰ ਸਿੰਘ ਉਰਫ ਬਿੱਟੂ ਪਿੰਡ ਲਾਖਣਾ ਥਾਣਾ ਵਲਟੋਹਾ ਅਤੇ ਟਵਿੰਕਲਜੀਤ ਸਿੰਘ ਰਿੰਕੂ ਵਾਸੀ ਛੋਟਾ ਹਰੀਪੋਰਾ ਥਾਣਾ ਇਸਲਾਮਾਬਾਦ ਪਾਕਿਸਤਾਨੀ ਸਮਗਲਰਾਂ ਨਾਲ ਮਿਲ ਕੇ ਹੈਰੋਇਨ ਦਾ ਧੰਦਾ ਕਰ ਰਹੇ ਹਨ ਅਤੇ ਇਨ੍ਹਾਂ ਦੀ ਇਕ ਖੇਪ ਰਮਦਾਸ ਖੇਤਰ ਵਿੱਚ ਪਹੁੰਚ ਚੁੱਕੀ ਹੈ ਜਿਥੇ ਪੁਲਿਸ ਨੇ ਬੀ:ਐਸ:ਐਫ ਨਾਲ ਮਿਲ ਕੇ ਕਾਰਵਾਈ ਕਰਦੇ ਹੋਏ 5 ਕਿਲੋ ਹੈਰੋਇਨ ਬਰਾਮਦ ਕਰ ਲਈ ਸੀ।
ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਮੌਕੇ ਤੇ ਕਾਬੂ ਨਹੀਂ ਸਨ ਆਏ ਅਤੇ ਪੁਲਿਸ ਨੇ ਲਗਾਤਾਰ ਪਿੱਛਾ ਕੀਤਾ ਹੋਇਆ ਸੀ।ਅੱਜ ਜਾਣਕਾਰੀ ਮਿਲੀ ਸੀ ਕਿ ਇਹ ਦੋਵੇਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨੇੜੇ ਹੈਰੋਇਨ ਦੀ ਇਕ ਖੇਪ ਅੱਗੇ ਕਿਸੇ ਸਮਗਲਰ ਨੂੰ ਦੇਣ ਲਈ ਘੁੰਮ ਰਹੇ ਹਨ। ਇਹ ਜਾਣਕਾਰੀ ਮਿਲਣ ਤੇ ਇੰਟੈਲੀਜੈਂਸ ਵਿੰਗ ਨੇ ਕਾਰਵਾਈ ਕਰਦੇ ਹੋਏ ਉਕਤ ਕਥਿਤ ਦੋਸ਼ੀਆਂ ਨੂੰ ਆਈ ਟੈਨ ਕਾਰ ਨੰਬਰ ਪੀ:ਬੀ:02 ਸੀ ਵਾਈ 5749 ਵਿੱਚੋਂ ਇਕ ਕਿਲੋ ਹੈਰੋਇਨ ਅਤੇ 32 ਬੋਰ ਦੇ ਪਿਸਤੌਲ ਨਾਲ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸੀਆਂ ਪਾਸੋਂ ਸਬੰਧਤ ਧੰਦੇ ਦੀ ਡੂੰਘਾਈ ਨਾਲ ਪੁਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਕੋਲੋਂ ਹੋਰ ਵੀ ਢੁਕਵੀ ਜਾਣਕਾਰੀ ਮਿਲਣ ਦੀ ਆਸ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply