Tuesday, July 21, 2026

ਬੁਢਾਪਾ ਪੈਨਸ਼ਨਾਂ ਬਾਰੇ ਜਾਣਕਾਰੀ ਦੇਣ ਬਾਰੇ

ਧੂਰੀ, 4 ਜਨਵਰੀ (ਪ੍ਰਵੀਨ ਗਰਗ)- ਮਹੇਸ਼ ਜਿੰਦਲ ਹਲਕਾ ਸੀਨੀਅਰ ਸੈਕਟਰੀ ਬੀ.ਜੇ.ਪੀ ਧੂਰੀ ਨੇ ਕਰਿਸ਼ਨ ਗੋਪਾਲ ਐਕਟਿਵ ਮੈਬਰਾਂ ਨਾਲ ਸ੍ਰੀ ਨਛੱਤਰ ਸਿੰਘ ਮਾਸਟਰ ਜਹਾਂਗੀਰ ਚੈਅਰਮੈਨ ਪੈਨਸ਼ਨਰ ਬੋਰਡ ਚੰਡੀਗੜ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਨਛੱਤਰ ਸਿੰਘ ਮਾਸਟਰ ਨੇ  ਬਜੂਰਗਾਂ ਨੂੰ ਮਿਲਣ ਵਾਲੀਆਂ ਪੈਨਸਨਾਂ ਸਬੰਧੀ ਪਾਰਟੀ ਵਰਕਰਾਂ ਨੂੰ ਦਸਿੱਆ ਅਤੇ ਸਰਕਾਰ ਦੀਆ ਨਵੀਆਂ ਹਦਾਇਤਾਂ ਸਬੰਧੀ ਦਸਿਆ ਗਿਆ ਤਾਂ ਕਿ ਬਜੁੱਰਗਾਂ ਨੂੰ ਪੈਨਸਨਾਂ ਬਾਰੇ ਜਾਗਰੂਕ ਕੀਤਾ ਜਾਵੇ ਇਹ ਕਿ ਪੰਜਾਬ ਸਰਕਾਰ ਵੱਲੋ ਬਜੂਰਗਾ ਦੀ ਬੁਢਾਪਾ ਪੈਨਸਨ 250 ਰੁਪਏ ਤੋ ਵਧਾ ਕੇ 500 ਰੁਪਏ ਕਰ ਦਿੱਤੀ ਗਈ ਹੈ ਅਤੇ ਭੁਗਤਾਨ  ਬੈਕਾਂ ਰਾਹੀ ਹੋ ਰਿਹਾ ਹੈ।ਅੱਜ ਦੇ ਸਮੇ ਦੌਰਾਨ ਜਿਨ੍ਹਾ ਬਜੁਰਗ ਵਿਅਕਤੀਆਂ ਦੀ ਉਮਰ 65 ਸਾਲ ਤੋ ਉਪਰ ਕਰ ਚੁੱਕੀ ਹੈ ਅਤੇ ਬਜੁਰਗਾਂ ਔਰਤਾ ਦੀ ਉਮਰ 58 ਸਾਲ ਤੋ ਉਪਰ ਹੋ ਚੁੱਕੀ ਹੈ ਉਹ ਆਪਣੀ ਪੈਨਸਨ ਲਗਵਾ ਸਕਦੇ ਹਨ।ਇਸ ਸਬੰਧੀ ਸਰਕਾਰ ਵੱਲੋ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀ ਜਾਂ ਚੁੱਕੀਆ ਹਨ ਮੀਟਿੰਗ ਹੋਣ ਤੋ ਬਾਅਦ ਮਹੇਸ਼ ਜਿੰਦਲ ਹਲਕਾ ਸੀਨੀਅਰ ਸੈਕਟਰੀ ਬੀ.ਜੇ.ਪੀ ਨੇ ਦਸਿੱਆ ਕਿ ਸਾਡੇ ਵੱਲੋ ਲੌਕਾ ਦੀ ਪੈਨਸ਼ਨਾਂ ਲਗਵਾਉਣ ਸਬੰਧੀ ਕੈਪ ਲਗਾਏ ਜਾਣਗੇ ਤਾਂ ਕਿ ਅਜੇ ਤੱਕ ਜਿਨ੍ਹਾ ਬਜੁਰਗਾਂ ਦੀ ਪੈਨਸ਼ਨ ਨਹੀ ਲਗੀ ਹੈ, ਉਹ ਲਗਾਈ ਜਾਂ ਸਕੇ। ਇਸ ਮੀਟਿੰਗ ਵਿੱਚ ਅਮਰਜੀਤ ਜੀਤਾ ਜਰਨਲ ਸੈਕਟਰੀ ਬੀ.ਜੇ.ਪੀ,ਅਤੇ ਮਹਿੰਦਰ ਪਾਲ ਜਿੰਦਲ ਸੀਨੀਅਰ  ਵਸੀਕਾ ਨਵੀਸ, ਹੇਮ ਰਾਜ ਐਕਟਿਵ ਮੈਬਰ ਮੌਕੇ ਤੇ ਹਾਜਰ ਹਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply