
ਅੰਮ੍ਰਿਤਸਰ, 4 ਜਨਵਰੀ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਾਹਿਬ-ਏ-ਕਮਾਲ, ਸਰਬੰਸਦਾਨੀ, ਮਰਦ ਅਗੰਮੜਾ ਸ੍ਰੀ ਗੁਰੂ ਗੋਬਿੰਦ ਸਿਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਤੇ 4 ਅਤੇ 5 ਜਨਵਰੀ ਨੂੰ ਆਪਣੇ-ਆਪਣੇ ਘਰਾਂ ਅਤੇ ਪ੍ਰੀਵਾਰਕ ਅਦਾਰਿਆਂ ਤੇ ਰੌਸ਼ਨੀ ਅਤੇ ਦੀਪਮਾਲਾ ਕਰਕੇ ਕਲਗੀਧਰ ਦਸਮੇਸ਼ ਪਿਤਾ ਨੂੰ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ।
ਉਨ੍ਹਾਂ ਕਿਹਾ ਕਿ ਅੰਮ੍ਰਿਤ ਕੇ ਦਾਤੇ ਕਲਗੀਧਰ ਦਸਮੇਸ਼ ਪਿਤਾ ਨੇ ਧਰਮ ਦੀ ਖਾਤਰ ਸਮੁੱਚੀ ਮਾਨਵਤਾ ਨੂੰ ਬਚਾਉਣ ਲਈ ਆਪਣਾ ਸਰਬੰਸ ਵਾਰ ਦਿੱਤਾ। ਪੰਜਾਂ ਜਾਤਾਂ ਦੇ ਪੰਜ ਸਿਰਲੱਥ ਯੋਧੇ ਲੈ ਕੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਇਕ ਐਸਾ ਖਾਲਸਾ ਪੰਥ ਤਿਆਰ ਕੀਤਾ ਜੋ ਲੱਖਾਂ ਦੀ ਤਾਦਾਦ ‘ਚੋਂ ਪਹਿਚਾਣਿਆਂ ਜਾ ਸਕੇ। ਊਚ-ਨੀਚ ਤੇ ਜਾਤ-ਪਾਤ ਦੇ ਭਿੰਨ ਭੇਦ ਨੂੰ ਖਤਮ ਕੀਤਾ।ਉਨ੍ਹਾਂ ਕਿਹਾ ਕਿ ਜਿੱਥੇ ਦਸਮ ਪਿਤਾ ਇਕ ਸੂਰਬੀਰ ਯੋਧੇ ਸਨ ਓਥੇ ਉਹ ਇਕ ਮਹਾਨ ਸਾਹਿਤਕਾਰ ਵੀ ਸਨ।ਐਸੇ ਮਰਦ ਅਗੰਮੜੇ ਨੂੰ ਸਮੂਹ ਦੇਸ਼-ਵਿਦੇਸ਼ ਦੀਆਂ ਸੰਗਤਾਂ ਉਨ੍ਹਾਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਤੇ ਨਤਮਸਤਿਕ ਹੁੰਦੀਆਂ ਹੋਈਆਂ ਆਪਣੇ-ਆਪਣੇ ਘਰਾਂ, ਵਪਾਰਕ ਅਦਾਰਿਆਂ, ਗਲੀ ਮਹੱਲਿਆਂ, ਬਜਾਰਾਂ, ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਹਰ ਜਗ੍ਹਾ ਰੌਸ਼ਨੀ ਅਤੇ ਦੀਪ ਮਾਲਾ ਕਰਕੇ ਸਤਿਕਾਰ ਭੇਟ ਕਰਨ ਤੇ ਸਤਿਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਹਾਸਿਲ ਕਰਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media