ਪਟਨਾ ਸਾਹਿਬ, 7 ਜਨਵਰੀ (ਪੰਜਾਬ ਪੋਸਟ ਬਿਊਰੋ)- ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵਾਂ ਪ੍ਰਕਾਸ਼ ਪੁਰਬ ਦੇ
ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਚਲਾਏ ਗਏ ਮੁੱਖ ਲੰਗਰ ਵਿਖੇ ਕਰੀਬ 7 ਲੱਖ ਸੰਗਤਾਂ ਨੇ ਲੰਗਰ ਛਕਿਆ।ਇਸੇ ਦੌਰਾਨ ਅੱਜ ਜਥੇ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਗਵਾਈ ’ਚ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਲੰਗਰ ਵਰਤਾਉਣ ਉਪਰੰਤ ਗੁਰਪੁਰਬ ਸਬੰਧੀ ਲੰਗਰ ਸੇਵਾ ਦੀ ਸਮਾਪਤੀ ਕੀਤੀ ਗਈ।ਦਮਦਮੀ ਟਕਸਾਲ ਵੱਲੋਂ ਚਲਾਏ ਗਏ ਲੰਗਰ ਦੀ ਸ਼ੁੱਧਤਾ ਅਤੇ ਸੇਵਾ ਦੀ ਚਰਚਾ ਚਾਰੇ ਪਾਸੇ ਫੈਲ ਦੀ ਰਹੀ ਜਿਸ ਕਾਰਨ ਸੰਗਤਾਂ ਵਿੱਚ ਲੰਗਰ ਪ੍ਰਤੀ ਭਾਰੀ ਉਤਸ਼ਾਹ ਦੇਖਿਆ ਗਿਆ।ਜਿਸ ਤੋਂ ਪ੍ਰਭਾਵਿਤ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੇ ਵੀ ਇੱਥੋਂ 5 ਜਨਵਰੀ ਦੀ ਰਾਤ ਨੂੰ ਪ੍ਰਸ਼ਾਦਾ ਛਕਿਆ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਦਮਦਮੀ ਟਕਸਾਲ ਦੇ ਸਫਲਤਾ ਪੂਰਵਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਗਿਆਨੀ ਹਰਨਾਮ ਸਿੰਘ ਖ਼ਾਲਸਾ ਦਾ ਧੰਨਵਾਦ ਕੀਤਾ ਤੇ ਵਧਾਈ ਦਿੱਤੀ।
ਇੱਥੇ 29 ਦਸੰਬਰ ਤੋਂ 7 ਜਨਵਰੀ ਤਕ ਦੇ ਆਰੰਭਤਾ ਤੋਂ ਅਖੀਰ ਸਮੇਂ ਤਕ ਰੋਜ਼ਾਨਾ ਦੇ 24 ਘੰਟੇ ਦੌਰਾਨ 65 ਤੋਂ 70 ਹਜ਼ਾਰ ਪ੍ਰਾਣੀਆਂ ਨੇ ਇੱਕ ਇੱਕ ਕਿੱਲੋ ਮੀਟਰ ਦੀਆਂ ਲਾਈਆਂ ਵਿੱਚ ਲਗ ਕੇ ਗੁਰੂ ਕਾ ਲੰਗਰ ਛਕਿਆ। ਸਾਰਾ ਲੰਗਰ ਦੇਸੀ ਘਿਉ ਨਾਲ ਤਿਆਰ ਕੀਤਾ ਜਾਂਦਾ ਰਿਹਾ ਜਿਸ ਲਈ 400 ਟੀਨ ਦੇਸੀ ਘਿਉ ਦੀ ਵਰਤੋ ਕੀਤੀ ਗਈ।ਹੋਰਨਾਂ ਵਸਤਾਂ ਵਿੱਚ 200 ਕੁਵਿੰਟਲ ਖੰਡ, 400 ਕੁਵਿੰਟਲ ਆਟਾ, 25 ਕੁਵਿੰਟਲ ਰੋਜ਼ਾਨਾ ਚਾਵਲ, ਵਰਤ ਦੇ ਰਹੇ।ਜਿਸ ਨੂੰ ਵਰਤਾਉਣ ਲਈ 800 ਸੇਵਾਦਾਰ ਅਤੇ 150 ਹਲਵਾਈ ਮਿਠਾਈ ਤਿਆਰ ਕਰਨ ’ਚ ਅਤੇ 300 ਮਾਈਆਂ ਤੰਦੂਰੀ ਅਤੇ ਲੋਹ ਦੇ ਪਰਸ਼ਾਦੇ ਤਿਆਰ ਕਰਨ’ਚ ਲੱਗੀਆਂ ਰਹੀਆਂ।ਪਕਵਾਨਾਂ ’ਚ ਲੱਡੂ, ਜਲੇਬੀ, ਬਰਫ਼ੀ, ਗੁਲਾਬ ਜਾਮਨ, ਰਸਗੁੱਲੇ, ਮਾਲ ਪੂੜੇ, ਬਾਲੂਸ਼ਾਹੀ, ਸੂਚੀ ਦਾ ਮਿੱਠਾ ਪ੍ਰਸ਼ਾਦਾ, ਅਮ੍ਰਿਤੀਆਂ, ਸਾਗ, ਸਬਜ਼ੀਆਂ, ਮਿੱਠੇ ਅਤੇ ਲੂਣ ਵਾਲੇ ਚਾਵਲ ਸ਼ਾਮਿਲ ਸਨ।
ਇਸ ਮੌਕੇ ਪੰਜ ਪਿਆਰਿਆਂ ’ਚ ਜਥੇਦਾਰ ਗਿਆਨੀ ਇਕਬਾਲ ਸਿੰਘ, ਹੈਡ ਗ੍ਰੰਥੀ ਭਾਈ ਰਜਿੰਦਰ ਸਿੰਘ, ਭਾਈ ਬਲਦੇਵ ਸਿੰਘ, ਭਾਈ ਦਲੀਪ ਸਿੰਘ, ਭਾਈ ਗੁਰਦਿਆਲ ਸਿੰਘ ਤੋਂ ਇਲਾਵਾ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ, ਸੰਤ ਭਗਵੰਤ ਭਜਨ ਸਿੰਘ ਰਮਦਾਸ, ਸੁਰਿੰਦਰ ਪਾਲ ਸਿੰਘ ਓਬਰਾਏ, ਭਾਈ ਅੱਜੈਬ ਸਿੰਘ ਅਭਿਆਸੀ, ਸੰਤ ਪ੍ਰਦੀਪ ਸਿੰਘ ਬੋਰੇਵਾਲੇ, ਸੰਤ ਅਵਤਾਰ ਸਿੰਘ ਪਧਨੀ ਵਾਲੇ, ਸੰਤ ਸੁਰਜੀਤ ਸਿੰਘ ਮਹਿਰੋ, ਸੰਤ ਬੰਤਾ ਸਿੰਘ ਮੁੰਡਾ ਪਿੰਡ, ਭਾਈ ਜਸਪਾਲ ਸਿੰਘ ਸਿੱਧੂ ਚੇਅਰਮੈਨ ਸਿੱਖ ਕੌਂਸਲ,ਭਾਈ ਗੁਰਪ੍ਰੀਤ ਸਿੰਘ, ਜਥੇਦਾਰ ਸੁਖਦੇਵ ਸਿੰਘ, ਬਾਬਾ ਅਜੀਤ ਸਿੰਘ, ਭਾਈ ਗੁਰਮੇਲ ਸਿੰਘ ਆਦਿ ਮੌਜੂਦ ਸਨ।