ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ ਬਿਊਰੋ-ਸੁਖਬੀਰ ਸਿੰਘ)- ਪੰਜਾਬ ਪੀਪਲਜ਼ ਪਾਰਟੀ ਆਗੂ ਮਨਪ੍ਰੀਤ ਸਿੰਘ ਬਾਦਲ ਨਾਲ ਕਾਂਗਰਸ ਵਿੱਚ ਸ਼ਾਮਲ ਹੋਏ ਮਨਿੰਦਰ ਪਾਲ ਸਿੰਘ ਪਲਾਸੌਰ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਇੰਦਰਬੀਰ ਸਿੰਘ ਬੁਲਾਰੀਆ ਨੁੰ ਕਾਂਗਰਸੀ ਉਮੀਦਵਾਰ ਐਲਾਨੇ ਜਾਣ ‘ਤੇ ਰੋਸ ਵਜੋਂ ਅਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਕੁੱਦਣ ਦਾ ਐਲਾਨ ਕੀਤਾ ਹੈ।

ਕਾਂਗਰਸ ਹਾਈ ਕਮਾਂਡ ਵਲੋਂ ਟਿਕਟ ਦਾ ਐਲਾਨ ਹੋਣ ਉਪਰੰਤ ਬਾਅਦ ਦੁਪਹਿਰ ਸਥਾਨਕ ਤਰਨ ਤਾਰਨ ਰੋਡ ਸਥਿਤ ਇੱਕ ਹੋਟਲ ਵਿੱਚ ਆਪਣੇ ਸਮੱਰਥਕਾਂ ਤੇ ਕਾਂਗਰਸੀ ਵਰਕਰਾਂ ਦੇ ਵਿਸ਼ਾਲ ਇਕੱਠ ਵਿੱਚ ਅਜ਼ਾਦ ਉਮੀਦਵਾਰ ਵਜੋਂ ਨਿਤਰਣ ਦਾ ਐਲਾਨ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਪਲਾਸੋਰ ਨੇ ਹਲਕਾ ਦੱਖਣੀ ਤੋਂ ਐਲਾਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਬੁਲਾਰੀਆ ‘ਤੇ ਡਰੱਗ ਮਾਫੀਆ ਦਾ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਪਲਾਸੌਰ) ਲੰਮਾ ਸਮਾਂ ਹਲਕਾ ਦੱਖਣੀ ਵਿੱਚ ਵਿੱਚ ਕੇ ਜਨਤਾ ਨੂੰ ਕਾਂਗਰਸ ਪਾਰਟੀ ਨਾਲ ਜੋੜਣ ਦਾ ਕੰਮ ਕਰ ਰਹੇ ਹਨ ਅਤੇ ਉਨਾਂ ਨੇ ਕਰਜਾ ਮੁਆਫੀ ਕੁਰਕੀ ਖਤਮ ਫਾਰਮ, ਮੋਬਾਇਲ ਅਤੇ ਬੇਰੋਜਗਾਰੀ ਦੇ ਰਜਿਸਟਰੇਸ਼ਨ ਫਾਰਮ ਭਰੇ ਹਨ।ਪਰ ਇਸ ਹਲਕੇ ਤੋਂ ਬੁਲਾਰੀਆ ਨੂੰ ਉਮੀਦਵਾਰ ਬਣਾਉਣ ‘ਤੇ ਉਨਾਂ ਨੂੰ ਸਦਮਾ ਪੁੱਜਾ ਹੈ ਇਸ ਲਈ ਕਾਂਗਰਸੀ ਵਰਕਰਾਂ ਦੇ ਕਹਿਣ ‘ਤੇ ਅਜ਼ਾਦ ਉਮੀਦਵਾਰ ਵਜੋਂ ਹਲਕਾ ਦੱਖਣੀ ਤੋਂ ਚੋਣ ਲੜਣਗੇ। ਉਨਾਂ ਕਿਹਾ ਪਾਰਟੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੱਲ ਸਵੇਰੇ 10.00 ਤੱਕ ਪਾਰਟੀ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਉਹ ਆਪਣੇ ਸਮੱਰਥਕਾਂ ਸਮੇਤ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ।ਉਨਾਂ ਕਿਹਾ ਉਹ ਮਨਪ੍ਰੀਤ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸ਼ੁਭਚਿੰਤਕ ਹਨ, ਪਰ ਨਸ਼ਿਆਂ ਖਿਲਾਫ ਲੜਦੇ ਰਹਿਣਗੇ।ਇਸ ਮੌਕੇ ਦਲਜੀਤ ਸਿੰਘ ਢਿਲੋਂ, ਪ੍ਰੀਤਇੰਦਰ ਸਿਘ ਢਿਲੋਂ ਕੰਵਲਜੀਤ ਸਿੰਘ ਕੰਬੋਜ਼, ਗੁਰਮੀਤ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਧੰਜਲ, ਜਗਰੂਪ ਸਿੰਘ, ਨਵਦੀਪ ਸਿੰਘ ਭੂਈ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਮੌਜੂਦ ਸਨ।
Punjab Post Daily Online Newspaper & Print Media