Wednesday, April 15, 2026

ਸਕੂਲ `ਚ ਪਗੜੀ ਸਮੇਤ ਬੱਚੇ ਦਾ ਦਾਖਲਾ ਬੰਦ ਕਰਨਾ ਸਮੁੱਚੇ ਸਿੱਖ ਜਗਤ ਲਈ ਚਿੰਤਾ ਦਾ ਵਿਸ਼ਾ

ਅੰਮ੍ਰਿਤਸਰ, 18 ਜਨਵਰੀ (ਗੁਰਪ੍ਰੀਤ ਸਿੰਘ ਸੱਗੂ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਵੁਕ ਹੋ ਕੇ ਬੋਲਦਿਆਂ ਕਿਹਾ ਕਿ ਆਸਟ੍ਰੇਲੀਆ ਦੇ ਸਕੂਲ/ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਪੱਖਪਾਤ ਦਾ ਵਤੀਰਾ ਧਾਰਨ ਕਰ ਰਹੀਆਂ ਹਨ ਅਤੇ ਸਿੱਖਾਂ ਨੂੰ ਜਾਣਬੁੱਝ ਕੇ ਜ਼ਲੀਲ ਕੀਤਾ ਜਾ ਰਿਹਾ ਹੈ।

G. Gurbachan Singh

ਜਿਥੇ ਵਿਦੇਸ਼ਾਂ ਵਿਚ ਸੁਰੱਖਿਆ ਦੇ ਅਹਿਮ ਅਹੁੱਦਿਆਂ ‘ਤੇ ਸਿੱਖਾਂ ਨੂੰ ਪਗੜੀ ਦੀ ਇਜ਼ਾਜਤ ਦਿੱਤੀ ਹੋਈ ਹੈ ਅਤੇ ਏਅਰਪੋਰਟਾਂ ‘ਤੇ ਵੀ ਪਗੜੀ ਦੀ ਇਜ਼ਾਜਤ ਹੈ, ਓਥੇ ਇੱਕ ਸਕੂਲ ਵਿਚ ਪਗੜੀ ਸਹਿਤ ਬੱਚੇ ਦਾ ਦਾਖਲਾ ਬੰਦ ਕਰਨਾ ਸਮੁੱਚੇ ਸਿੱਖ ਜਗਤ ਲਈ ਚਿੰਤਾ ਦਾ ਵਿਸ਼ਾ ਹੈ। ਭਾਵੇੇਂ ਸਕੂਲ/ਕਾਲਜ ਵਿਚ ਵਰਦੀ ਦਾ ਹੋਣਾ ਲਾਜਮੀ ਹੈ, ਪ੍ਰੰਤੂ ਉਸ ਦੇ ਨਾਲ ਧਰਮ ਸਬੰਧੀ ਖਿਆਲ ਰੱਖਣਾ ਵੀ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਹੈ ਕਿ ਕੋਈ ਢੁੱਕਵਾਂ ਤਰੀਕਾ ਲੱਭਿਆ ਜਾਵੇ।
ਵਿਦੇਸ਼ਾਂ ਦੀਆਂ ਸਕੂਲ/ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਕੂਲ/ਕਾਲਜਾਂ ਵਿਚ ਪੜ੍ਹਦੇ ਸਿੱਖ ਬੱਚਿਆਂ ਲਈ ਵਰਦੀ ਸਬੰਧੀ ਬਦਲਾਅ ਕਰਨ ਦੀ ਲੋੜ ਹੈ।ਜਿਸ ਨਾਲ ਕਿਸੇ ਇੱਕ ਫਿਰਕੇ ਦੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ।ਉਨਾਂ ਨੇ ਲੜਕੇ ਦੇ ਪਰਿਵਾਰ ਅਤੇ ਆਸਟ੍ਰੇਲੀਆ ਦੀਆਂ ਸਮੁੱਚੀਆਂ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ ਨੂੰ ਵੀ ਕਿਹਾ ਕਿ ਇਸ ਕੇਸ ਦੀ ਕਾਨੂੰਨੀ ਕਾਰਵਾਈ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇ ਅਤੇ ਇਸ ਕੇਸ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ ਜਾਵੇ, ਤਾਂ ਕਿ ਹਰ ਸਿੱਖ ਬੱਚੇ ਨੂੰ ਆਪਣੇ ਧਰਮ ਦੇ ਚਿੰਨ ਪਹਿਨਣ ਦੀ ਆਗਿਆ ਮਿਲ ਸਕੇ।
ਗਿਆਨੀ ਗੁਰਬਚਨ ਸਿੰਘ mਨੇ ਗਾਇਕ ਪ੍ਰੀਤ ਹਰਪਾਲ ਨੂੰ ਤਾੜਨਾ ਕਰਦਿਆਂ ਕਿਹਾ ਕਿ ਗੁਰਬਾਣੀ ਵਿਚ ਕਥਨ ਹੈ ਕਿ “ਮੂਰਖ ਗੰਢੁ ਪਵੈ ਮੁਹਿ ਮਾਰ॥” ਅਨੁਸਾਰ ਇਸ ਨੂੰ ਇਸ ਤਰ੍ਹਾਂ ਦੇ ਬੋਲ ਜੋ ਇਸ ਨੇ ਕਹੇ ਹਨ, ਤੋਂ ਬਾਜ਼ ਆਵੇ ਨਹੀਂ ਤਾਂ ਇਸ ਦਾ ਹਰਜਾਨਾ ਭੁਗਤਣ ਲਈ ਤਿਆਰ ਰਵੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply