Saturday, March 7, 2026

ਨੋਟਬੰਦੀ ਦਾ ਅਸਲ ਮਕਸਦ ਗਰੀਬਾਂ ਦੇ ਪੈਸੇ ਨਾਲ ਸ਼ਾਹੂਕਾਰਾਂ ਦੇ ਕਰਜ਼ੇ ਮੁਆਫ ਕਰਨਾ – ਮਨੀਸ਼ ਅਗਰਵਾਲ

ਅੰਮ੍ਰਿਤਸਰ, 18 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੇ ਹਲਕਾ ਉੱਤਰੀ ੳੇੁਮੀਦਵਾਰ ਮਨੀਸ਼ ਅਗਰਵਾਲ ਨੇ ਕਾਂਗਰਸ ਅਤੇ ਅਕਾਲੀਭਾਜਪਾ ਉਤੇ ਆਮ ਆਦਮੀ ਪਾਰਟੀ ਦੀ ਰੀਸ ਕਰਨ ਦੇ ਦੋਸ਼ ਲਗਾਏ ਹਨ।

PPN1801201701

ਉਨ੍ਹਾਂ ਕਿਹਾ ਕਿ ਭਾਜਪਾ ਨੇ ‘ਆਪ’ ਦਾ ਭ੍ਰਿਸ਼ਟਾਚਾਰ ਦਾ ਮੁੱਦਾ ਚੌਰੀ ਕਰਕੇ ਇਸ ਮੁੱਦੇ ਦੀ ਆੜ ਵਿਚ ਨੋਟਬੰਦੀ ਜਿਹਾ ਗਲਤ ਫੈਂਸਲਾ ਲੈ ਕੇ ਲੋਕਾਂ ਨੂੰ ਗੁਮਰਾਹ ਕਰਨ ਦੇ ਨਾਲ-ਨਾਲ ਜਨਤਾ ਨਾਲ ਖਿਲਵਾੜ ਵੀ ਕੀਤਾ ਹੈ।ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਅਸਲ ਮਕਸਦ ਗਰੀਬਾਂ ਦੇ ਪੈਸੇ ਨਾਲ ਸ਼ਾਹੂਕਾਰਾਂ ਦੇ ਕਰਜ਼ੇ ਮੁਆਫ ਕਰਨਾ ਸੀ। ਜਿਸ ਨੂੰ ਪੂਰ ਕਰਨ ਲਈ ਭਾਜਪਾ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਦਾ ਸਹਾਰਾ ਲੈ ਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹਿਆ। ਮਨੀਸ਼ ਅਗਰਵਾਲ ਨੇ ਕਿਹਾ ਕਿ ਜੇਕਰ ਭਾਜਪਾ ਭ੍ਰਿਸ਼ਟਾਚਾਰ ਦੇ ਖਿਲਾਫ ਸੀ ਤਾਂ ਹਾਲੇ ਤੱਕ ਸਰਕਾਰੀ ਦਫਤਰਾਂ ਵਿਚ ਰਿਸ਼ਵਤਾਂ ਕਿਉਂ ਚੱਲ ਰਹੀਆਂ ਹਨ, ਲੋਕ ਆਪਣੇ ਕੰਮ ਕਰਵਾਉਣ ਲਈ ਰਿਸ਼ਵਤਾਂ ਮੋਟੀਆਂ ਰਕਮਾਂ ਰਿਸ਼ਵਤਾਂ ਕਿਉਂ ਚੜਾਉਂਦੇ ਹਨ। ਅਗਰਵਾਲ ਨੇ ਅਪੀਲ ਕੀਤੀ ਕਿ ਜੇਕਰ ਜਨਤਾ 70 ਸਾਲਾਂ ਤੋਂ ਰਿਵਾਇਤੀ ਪਾਰਟੀਆਂ ਕਾਰਨ ਹਡਾਅ ਰਹੀ ਤਸ਼ੱਦਦ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਤਾਂ ੳਹ ‘ਆਪ’ ਦਾ ਸਾਥ ਦੇਣ।
ਉਨ੍ਹਾਂ ਨੇ ਕਾਂਗਰਸ ਉੱਤੇ ਦੋਸ਼ ਲਾਇਆ ਕਿ ਕੈਪਟਨ ਆਮ ਆਦਮੀ ਪਾਰਟੀ ਦੀ ਰੀਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਆ ਖਲੋਤਾ ਹੈ।ਉਸ ਨੂੰ ਅੱਜ ਤੋਂ ਪਹਿਲਾਂ ਯਾਦ ਕਿਉਂ ਨਹੀਂ ਆਇਆ ਕਿ ਉਸ ਨੂੰ ਬਾਦਲ ਦੇ ਖਿਲਾਫ ਚੌਣ ਲੜਣੀ ਚਾਹੀਦੀ ਹੈ।ਅਗਰਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ‘ਆਪ’ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਇਸ ਨਾਲ ਆਣ ਖਲੋਤੀ ਹੈ।ਜਿਸ ਕਰਕੇ ਕਾਂਗਰਸ ਜਨਤਾ ਨੂੰ ਗੁੰਮਰਾਹ ਕਰਨ ਲਈ ‘ਆਪ’ ਦੀ ਰਣਨੀਤੀ ਅਪਣਾਉਣ ਦੇ ਨਾਟਕ ਕਰ ਰਹੀ ਹੈ।ਅਗਰਵਾਲ ਇਸ ਮੌਕੇ ਹਲਕਾ ਉੱਤਰੀ ਵਿਚ ਡੌਰ ਟੂ ਡੌਰ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਦੇ ਨਾਲ ਸ਼ਿਵਾਨੀ ਸ਼ਰਮਾ, ਨਿਤਿਨ ਗੁਪਤਾ, ਮੁਮਿੱਤ ਸਿੰਘਾਨੀਆ, ਰਵੀ ਨੰਦਾ ਸਮੇਤ ਵੱਡੀ ਗਿਣਤੀ ਵਲੰਟੀਅਰ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply