Saturday, March 7, 2026

ਛੀਨਾ ਨੇ ਵਿਸ਼ਾਲ ਕਾਫ਼ਿਲੇ ਨਾਲ ਭਰੇ ਨਾਮਜਦਗੀ ਪੱਤਰ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ)- ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪਰਸੋਂ ਤੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਛੇਵੀਂ ਪਾਤਸ਼ਾਹੀ, ਏ-ਬੀ ਬਲਾਕ, ਰਣਜੀਤ ਐਵੀਨਿਊ ਵਿਖੇ ਪੈਣ ਉਪਰੰਤ ਪ੍ਰਮਾਤਮਾ ਅੱਗੇ ਅਰਦਾਸ ਕਰਨ ਤੋਂ ਬਾਅਦ ਆਪਣੇ ਹਜ਼ਾਰਾਂ ਸਮਰਥਕਾਂ ਦੇ ਵਿਸ਼ਾਲ ਕਾਫਲੇ ਨਾਲ ਢੋਲੀਆਂ ਦੀ ਥਾਪ ’ਤੇ ਨੱਚਦੇ ਵਰਕਰਾਂ ਦੀ ਹਾਜ਼ਰੀ ’ਚ ਆਪਣੇ ਨਾਮਜਦਗੀ ਪੱਤਰ ਭਰਨ ਲਈ ਡਿਪਟੀ ਕਮਿਸ਼ਨਰ ਦੇ ਚੋਣ ਦਫਤਰ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਉਚੇਚੇ ਤੌਰ ’ਤੇ ਦਿੱਲੀ ਤੋਂ ਪਹੁੰਚੇ ਕੇਂਦਰੀ ਸਟੀਲ, ਕਿਰਤ ਅਤੇ ਰੋਜ਼ਗਾਰ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਵੀ ਮੌਜ਼ੂਦ ਸਨ।

PPN1801201709
ਛੀਨਾ ਦੇ ਨਾਮਜ਼ਦਗੀ ਪੱਤਰ ਭਰਨ ਮੌਕੇ ਵਿਸ਼ਾਲ ਕਾਫ਼ਿਲੇ ’ਚ ਸੰਸਦੀ ਮੈਂਬਰ ਸ੍ਰੀ ਸ਼ਵੇਤ ਮਲਿਕ, ਸਥਾਨਕ ਸਰਕਾਰਾ ਮੰਤਰੀ ਸ੍ਰੀ ਅਨਿਲ ਜੋਸ਼ੀ, ਸੀਨੀਅਰ ਅਕਾਲੀ ਨੇਤਾ ਵੀਰ ਸਿੰਘ ਲੋਪੋਕੇ, ਪ੍ਰੋ: ਲਕਸ਼ਮੀ ਕਾਂਤਾ ਚਾਵਲਾ, ਸ੍ਰੀ ਬਲਦੇਵ ਰਾਜ ਚਾਵਲਾ, ਮੇਅਰ ਬਖਸ਼ੀ ਰਾਮ ਅਰੋੜਾ, ਭਾਜਪਾ ਆਗੂ ਸ੍ਰੀ ਤਰੁਣ ਚੁੱਘ, ਸ੍ਰੀ ਰਾਕੇਸ਼ ਗਿੱਲ, ਸ੍ਰੀ ਰਾਜੇਸ਼ ਹਨੀ ਤੋਂ ਇਲਾਵਾ ਹੋਰ ਬਹੁਤ ਸਾਰੇ ਸੀਨੀਅਰ ਨੇਤਾ ਮੌਜ਼ੂਦ ਸਨ।
ਇਕ ਕਾਫ਼ਿਲੇ ਦੇ ਨਾਲ ਖੁੱਲ੍ਹੀ ਗੱਡੀ ’ਚ ਸਵਾਰ ਛੀਨਾ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦਾ ਮੁੱਖ ਮੰਤਵ ਸਮਾਜ ਸੇਵਾ ਹੈ।ਜਿਸ ਦਾ ਗਵਾਹ ਕੇਂਦਰ ਸਰਕਾਰ ਦੁਆਰਾ ਸੂਬੇ ਦੇ ਕਰਵਾਏ ਵਿਕਾਸ ਤੋਂ ਜਨਤਾ ਨੂੰ ਪ੍ਰਤੱਖ ਜਾਹਿਰ ਹੁੰਦਾ ਹੈ।ਛੀਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ‘ਕਹਿਨੀ ਤੇ ਕਰਨੀ’ ’ਤੇ ਯਕੀਨ ਰੱਖਦੀ ਹੈ ਨਾ ਬਿਨ੍ਹਾਂ ਵਜ੍ਹਾ ਦੀਆਂ ਬੇਤੁੱਕੀਆਂ ਬਿਆਨਬਾਜ਼ੀਆਂ ’ਚ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 4 ਫਰਵਰੀ ਨੂੰ ਹੋਣ ਵਾਲੇ ਮਤਦਾਨ ’ਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ।
ਉਨ੍ਹਾਂ ਨੇ ਸਾਬਕਾ ਐਮ.ਪੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ 12 ਸਾਲਾਂ ਤੋਂ ਹਲਕੇ ਨੂੰ ਅਣਗੌਲਿਆ ਕੀਤਾ। ਛੀਨਾ ਨੇ ਕਿਹਾ ਕਿ ਜੇਕਰ ਉਹ ਇਸ ਨਿਮਾਣੇ ਜਿਹੇ ਇਨਸਾਨ ਨੂੰ ਸੇਵਾ ਦਾ ਮੌਕਾ ਬਖਸ਼ਣਗੇ ਤਾਂ ਉਹ ਪਵਿੱਤਰ ਗੁਰੂ ਨਗਰੀ ਨੂੰ ਵਿਕਾਸ ਪੱਖੋਂ ਹੋਰ ਬੁਲੰਦੀਆਂ ’ਤੇ ਲਿਜਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ ਅਤੇ ਜਨਤਾ ਦੀਆਂ ਹਰੇਕ ਪ੍ਰਕਾਰ ਦੀਆਂ ਸਮੱਸਿਆਂ ਦੇ ਛੁਟਕਾਰੇ, ਸ਼ਹਿਰੀ ਵਿਕਾਸ, ਰੋਜਗਾਰ, ਭ੍ਰਿਸ਼ਟਾਚਾਰੀ, ਵਿੱਦਿਅਕ ਪ੍ਰਣਾਲੀ ਦੀ ਮਜ਼ੂਬਤੀ, ਸਿਹਤ ਸੇਵਾਵਾਂ, ਆਵਾਜਾਈ ਸਾਧਨਾਂ ਅਤੇ ਹੋਰ ਮਹੱਤਵਪੂਰਨ ਤੱਤਾਂ ਦੇ ਹੱਲ ਲਈ ਸੰਸਦ ’ਚ ਲੋਕਾਂ ਦੇ ਹੱਕ ਦੀ ਅਵਾਜ਼ ਬੁਲੰਦ ਕਰਨਗੇ। ਇਸ ਮੌਕੇ ਕੇਵਲ ਕੁਮਾਰ, ਡਾ. ਸ਼ੁਸ਼ੀਲ ਦੇਵਗਨ ਅਤੇ ਓ. ਐਸ. ਡੀ. ਅਜੈਪਾਲ ਸਿੰਘ ਢਿੱਲੋਂ ਵੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply