ਸੰਦੌੜ, 20 ਜਨਵਰੀ (ਹਰਮਿੰਦਰ ਸਿੰਘ ਭੱਟ)- ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਦਸੌਧਾ ਸਿੰਘ ਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਦੀ ਹੋਈ ਵੱਡੀ ਰੈਲੀ ਨੇ ਹਲਕਾ ਮਾਲੇਰਕੋਟਲਾ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ।ਦਸੌਧਾ ਸਿੰਘ ਵਾਲਾ ਦੀ ਅਨਾਜ ਮੰਡੀ ਵਿਚ ਹਜਾਰਾਂ ਦੀ ਗਿਣਤੀ ਵਿਚ ਆਪ ਮੁਹਾਰੇ ਲੋਕ ਪਹੁੰਚੇ ਹੋਏ ਸਨ।

ਰੈਲੀ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮਾਲੇਰਕੋਟਲਾ ਹਲਕੇ ਦੀ ਧਰਤੀ ਨੇ ਲੰਘੀਆਂ ਲੋਕ ਸਭਾ ਚੋਣਾਂ ਵਿਚ ਵੀ ਇਕ ਰਿਕਾਰਡ ਪੈਦਾ ਕੀਤਾ ਸੀ ਪਰ ਇਸ ਵਾਰ ਲੋਕਾਂ ਦੇ ਜੋਸ ਨੂੰ ਦੇਖਕੇ ਲੱਗਦਾ ਹੈ ਕਿ ਉਹ ਪਿਛਲੇ ਰਿਕਾਰਡ ਨੂੰ ਤੋੜ ਦੇਣਗੇ।ਭਗਵੰਤ ਮਾਨੇ ਨੇ ਆਪਣੇ ਜੋਸੀਲੇ ਭਾਸਣ ਵਿਚ ਕਿਹਾ ਕਿ ਪੰਜਾਬ ਅੰਦਰ 4 ਫਰਵਰੀ ਨੂੰ ਪੰਜਾਬ ਦੀ ਅਜਾਦੀ ਦਾ ਦਿਵਸ ਦੇ ਤੋਰ ਤੇ ਮਨਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
ਭਗਵੰਤ ਮਾਨ ਨੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੇ ਵਰਦਿਆਂ ਕਿਹਾ ਕਿ ਜਿਹੜਾ ਕੈਪਟਨ ਪੰਜਾਬ ਅੰਦਰ ਚਾਰ ਮਹੀਨਿਆਂ ਵਿਚ ਨਸੇ ਬੰਦ ਕਰਨ ਦੀ ਗੱਲਾਂ ਕਰ ਰਿਹਾ ਹੈ ਉਹੀ ਕੈਪਟਨ ਪਿਛਲੇ ਇਕ ਮਹੀਨੇ ਤੋਂ ਸੋਨੀਆ ਗਾਂਧੀ ਅੱਗੇ ਟਿਕਟਾਂ ਲੈਣ ਲਈ ਹਾੜੇ ਕੱਢ ਰਿਹਾ ਹੈ।ਉਨ੍ਹਾਂ ਬਾਦਲ ਸਰਕਾਰ `ਤੇ ਦੋਸ਼ ਲਾਇਆ ਕਿ ਜਿਸ ਤਰਾਂ ਬਾਦਲਾਂ ਦੇ ਰਾਜ ਵਿਚ ਗੁੰਡਾਗਰਦੀ ਦੀ ਅੱਤ ਮਚੀ ਹੋਈ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਇਨ੍ਹਾਂ ਦੀਆਂ ਜਮਾਨਤਾਂ ਜਬਤ ਕਰਵਾ ਦੇਣਗੇ।ਭਗਵੰਤ ਮਾਨ ਨੇ ਰੈਲੀ ਦੌਰਾਨ ਲੋਕਾਂ ਨੂੰ ਕਿਕਲੀ ਸੁਣਾ ਕੇ ਜੋਸ ਨਾਲ ਭਰ ਦਿੱਤਾ ਅਤੇ ਪੂਰੀ ਅਨਾਜ ਮੰਡੀ ਵਿਚ ਇਨਕਲਾਬ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਹਨ।ਹਲਕਾ ਮਾਲੇਰਕੋਟਲਾ ਤੋਂ ਉਮੀਦਵਾਰ ਅਰਸ਼ਦ ਡਾਲੀ ਨੇ ਰੈਲੀ ਵਿਚ ਸ਼ਾਮਲ ਹੋਏ ਲੋਕਾਂ ਦਾ ਧੰਨਚਾਦ ਕੀਤਾ।
ਇਸ ਮੌਕੇ ਜਿਲਾ ਇੰਚਾਰਜ ਅਬਜਿੰਦਰ ਸੰਘਾ, ਜਮੀਲ ਉਲ ਰਹਿਮਾਨ, ਇਲਿਆਸ ਅਬਦਾਲੀ, ਕਿਸਾਨ ਵਿੰਗ ਦੇ ਇੰਚਾਰਜ ਦਲਬੀਰ ਸਿੰਘ ਕਲਿਆਣ, ਹਰਜੀਤ ਸਿੰਘ ਕਲਿਆਣ, ਚਰਨਜੀਤ ਸਿੰਘ ਚੀਮਾ, ਅਮਨ ਬਾਪਲਾ, ਜਗਮੋਹਨ ਸਿੰਘ ਫੌਜੇਵਾਲ, ਜਸਵੰਤ ਜਗਜੀਤ ਸਿੰਘ ਫੌਜੀ ਖੁਰਦ, ਸੰਤੋਖ ਸਿੰਘ ਦਸੌਧਾ ਸਿੰਘ ਵਾਲਾ, ਕਰਮਜੀਤ ਸਿੰਘ ਕੁਠਾਲਾ, ਵੇਦ ਪ੍ਰਕਾਸ ਫਰਵਾਲੀ, ਜੋਨੀ ਚੀਮਾ, ਧਰਮਿੰਦਰ ਸਿੰਘ ਫਰਵਾਲੀ, ਹਰਪ੍ਰੀਤ ਬਾਪਲਾ, ਸੁਖਦੇਵ ਸਿੰਘ ਕਲਿਆਣ, ਜਾਜਾ ਚੀਮਾ, ਸਿਕੰਦਰ ਸਿੰਘ ਚੀਮਾ, ਬਿੰਦਰ ਸਿੰਘ ਚੀਮਾ ਨਿਰਮਲ ਸਿੰਘ ਫੌਜੀ ਮਹੋਲੀ ਖੁਰਦ, ਸਿੰਘ ਸਾਹੀ, ਰਾਜੂ ਕੁਠਾਲਾ, ਜਸਵੀਰ ਸਿੰਘ ਸੀਰਾ ਫਰਵਾਲੀ, ਰਣਜੀਤ ਝਨੇਰ, ਨੋਨੀ ਬਾਪਲਾ, ਨਰਿੰਦਰਜੀਤ ਸਿੰਘ ਕੁਠਾਲਾ, ਜਗਜੀਵਨ ਸਿੰਘ ਬਾਪਲਾ, ਜੁਗਰਾਜ ਸਿੰਘ ਫੌਜੇਵਾਲ, ਸਤਿਗੁਰ ਸਿੰਘ ਕਲਿਆਣ ਆਦਿ ਹਾਜਰ ਸਨ।
Punjab Post Daily Online Newspaper & Print Media