Tuesday, July 15, 2025
Breaking News

ਚਾਰ ਦਿਨਾਂ ਸਮਾਗਮ ਬਾਬਾ ਫਰੀਦ ਨਗਰ ਵਿਖੇ ਸੰਪੰਨ

PPN130603
ਬਠਿੰਡਾ, 13  ਜੂਨ (ਜਸਵਿੰਦਰ ਸਿੰਘ ਜੱਸੀ)-  ਸ਼ਹਿਰ ਬਠਿੰਡਾ ਅੰਦਰ ਚੰਲ ਰਹੇ ਧਾਰਮਿਕ ਦੀਵਾਨਾਂ ਦੀ ਲੜੀ ‘ਚ  ਭਾਈ ਸਾਹਿਬ ਸਿੰਘ ਸਾਹਬਾਦ ਮਾਰਕੰਡਾ ਵੱਲੋਂ ਸੰਗਤਾਂ ਨੂੰ ਜੋ ਗੁਰਮਤਿ ਅਤੇ ਬਾਣੀ ਦੀ ਸ਼ੁੱਧ ਵਿਆਖਿਆ ਦੀ ਪਰਜੋਰ ਮੰਗ ਕਾਰਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਬਾਬਾ ਫਰੀਦ ਨਗਰ, ਗਲੀ ਨੰਬਰ ੪ ਵਿਖੇ ਸਵੇਰ ਦੇ ਪ੍ਰੋਗਰਾਮ ਕੀਤੇ ਜਿਥੇਂ ਗਿਆਨੀ ਸਾਹਿਬ ਸਿੰਘ ਨੇ ਜਾਪੁ ਸਾਹਿਬ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਬਾਣੀ ਅਤੇ ਇਤਿਹਾਸ ਦੀ ਸੋਝੀ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ।  ਇਸ ਸਮਾਗਮ ਵਿੱਚ ਸੁਸਾਇਟੀ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਅਹੁੱਦੇਦਾਰਾਂ ਗੁਰਦਰਸ਼ਨ ਸਿੰਘ ਵੀਰਦਵਿੰਦਰ ਸਿੰਘ ਤੋਂ ਇਲਾਵਾ ਮੁੱਖ ਗ੍ਰੰਥੀ ਭਾਈ ਗੁਰਸੇਵਕ ਸਿੰਘ ਪ੍ਰਚਾਰਕ, ਅਮਰਜੀਤ ਸਿੰਘ ਚੀਮਾ, ਭਾਈ ਗੁਰਦੀਪ ਸਿੰਘ ਅਤੇ ਭਾਈ ਅਮਰਜੀਤ ਸਿੰਘ ਆਦਿ ਨੇ ਵੀ ਸਮਾਗਮ ਵਿਚ ਹਾਜ਼ਰੀ ਲਵਾਈ ਅਤੇ ਸਿੰਘ ਸਾਹਿਬ ਸਿੰਘ ਦਾ ਸਨਮਾਨ ਕੀਤਾ। ਇਥੇ ਜ਼ਿਕਰਯੋਗ ਹੈ ਕਿ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਗਿਆਨੀ ਸਾਹਿਬ ਸਿੰਘ ਦੇ ਪੰਜ ਦਿਨਾਂ ਸਮਾਗਮ ਰਾਤ ਦੇ ਸਮੇਂ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਚਲਾਏ ਜਾ ਰਹੇ ਹਨ। ਉਸ ਤੋਂ ਉਪਰੰਤ ਸੰਗਤਾਂ ਸਵੇਰੇ ਵੀ ਭਾਈ ਸਾਹਿਬ ਸਿੰਘ ਤੋਂ ਬਾਣੀ ਸਿੱਖਣ ਦਾ ਲਾਹਾ ਲੈਣ ਤੋਂ ਵਾਂਝੇ ਨਹੀ ਹੋਣਾ ਚਹਿੰਦੇ।

ਤਸਵੀਰ- ਅਵਤਾਰ ਸਿੰਘ ਕੈਂਥ

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply