Sunday, July 5, 2026

ਪੰਜਾਬ ਵਿਚੋਂ ਨਸ਼ੇ, ਗੁੰਡਾਗਰਦੀ, ਸਿਆਸੀ ਧੱਕੇਸ਼ਾਹੀ ਤੇ ਭ੍ਰਿਸ਼ਟਾਚਾਰ ਬਾਹਰ ਕੱਢਣ ਦੀ ਲੋੜ- ਬਾਂਸਲ

ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਆਮ ਆਦਮੀ ਪਾਰਟੀ  ਬਠਿੰਡਾ ਦੇ ਸ਼ਹਿਰੀ ਉਮੀਦਵਾਰ ਦੀਪਕ ਬਾਂਸਲ ਦਾ ਚੋਣ ਪ੍ਰਚਾਰ ਜੋਰਾਂ ਤੇ ਚੱਲ ਰਿਹਾ ਹੈ। ਅੱਜ ਮਾਡਲ ਟਾਊਨ ਅਤੇ ਨਾਮਦੇਵ ਨਗਰ ਬਠਿੰਡਾ ਵਿੱਚ ਚੋਣ ਜਲਸੇ ਕੀਤੇ ਗਏ, ਇੰਨਾ ਮੋਕੇ ਦੀਪਕ ਬਾਂਸਲ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ, ਗੁੰਡਾਗਰਦੀ, ਰਾਜਨੀਤੀਕ ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਵਿੱਚੋ ਬਾਹਰ ਕੱਢਣ ਲਈ ਸੂਬੇ ਦੀ ਅਗਵਾਈ ਪੜੇ-ਲਿਖੇ ਅਤੇ ਮੱਧਵਰਗੀ ਨੋਜਵਾਨਾਂ ਦੇ ਹੱਥ ਦੇਣ ਦੀ ਲੋੜ ਹੈ।PPN2301201709ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਹੀ ਉਮੀਦਵਾਰ ਆਮ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ, ਤਾਂ ਕਿ ਇਹ ਆਮ ਵਰਗ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸਮਝ ਸਕਣ ਅਤੇ ਮੁੜ ਖੁਸ਼ਹਾਲੀ ਅਤੇ ਨਵੇ ਸਮਾਜ ਦੀ ਸਿਰਜਣਾ ਕਰ ਸਕਣ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਵਾਰ ਦੀ ਚੋਣ ਅਮੀਰ ਅਤੇ ਜਮੀਰ ਦੀ ਚੋਣ ਹੈ, ਅਤੇ ਆਮ ਆਦਮੀ ਪਾਰਟੀ ਨੂੰ ਬਠਿੰਡਾ ਵਾਸੀਆ ਤੇ ਪੂਰਾ ਭਰੌਸਾ ਹੈ ਕਿ ਇਹ ਇਸ ਵਾਰ ਜਮੀਰ ਨੂੰ ਜਿਤਾਉਣ ਲਈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਗੇ।ਇਸ ਮੋਕੇ ਅਨਿਲ ਠਾਕੁਰ, ਗੁਰਲਾਬ ਮਾਹਲ, ਅਮਰਦੀਪ ਰਾਜਨ, ਰੁਪਿੰਦਰ ਸੇਖੋ, ਪ੍ਰਦੀਪ ਮਿੱਤਲ, ਬਲਤੇਜ ਬਰਾੜ,  ਕਰਨਲ ਗੁਰਦੇਵ ਸਿੰਘ, ਸਤਪਾਲ ਖੁਰਮੀ, ਪੰਕਜ ਮਹੇ , ਐਮ.ਸੀ ਰਾਜਕੁਮਾਰ ਆਦਿ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply