Saturday, March 7, 2026

ਮੈਕਸ ਹਸਪਤਾਲ ਵੱਲੋਂ ਐਸ.ਬੀ.ਓ.ਪੀ ਵਿੱਚ ਜਰਨਲ ਚੈਕਅਪ ਕੈਂਪ ਆਯੋਜਿਤ

ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਵੱਲੋਂ ਐਸ.ਬੀ.ਆਈ ਜਰਨਲ ਇੰਸ਼ੋਰੇਂਸ ਕੰਪਨੀ ਦੇ ਸਹਿਯੋਗ ਨਾਲ ਸਟੇਟ ਬੈਂਕ ਆਫ ਪਟਿਆਲਾ (ਐਸ.ਬੀ.ਓ.ਪੀ) ਦੀ ਬ੍ਰਾਂਚ ਕਿੱਕਰ ਬਾਜ਼ਾਰ ਵਿੱਚ ਜਰਨਲ ਚੈਕਅਪ ਕੈਂਪ ਦਾ ਪ੍ਰਬੰਧ ਕੀਤਾ ਗਿਆ। PPN2301201710ਐਸ.ਬੀ.ਓ.ਪੀ ਦੇ ਡੀ.ਜੀ.ਐਮ ਏ.ਕੇ ਸਿਨਹਾ, ਏ.ਜੀ.ਐਮ ਸ਼ਿਵ ਦਿਆਲ ਦਯੋਲਕਾ, ਬ੍ਰਾਂਚ ਮੈਨੇਜਰ ਓ.ਪੀ ਗੁਪਤਾ ਅਤੇ ਐਸ.ਬੀ.ਆਈ ਜਰਨਲ ਇੰਸ਼ੋਰੇਂਸ ਕੰਪਨੀ ਦੇ ਮੈਨੇਜਰ ਗੌਰਵ ਗਰਗ ਨੇ ਸ਼ਮਾਂ ਰੋਸ਼ਨ ਕੀਤੀ। ਮੈਕਸ ਹਸਪਤਾਲ ਦੇ ਐਮਬੀਬੀਐਸ ਡਾ. ਮਲਕੀਤ ਸਿੰਘ ਗਿੱਲ ਨੇ ਆਪਣੇ ਮੈਕਸ ਹਸਪਤਾਲ ਦੇ ਸਟਾਫ ਸਹਿਤ ਕੈਂਪ ਦੌਰਾਨ ਐਸ.ਬੀ.ਓ.ਪੀ ਅਤੇ ਐਸ.ਬੀ.ਆਈ ਦੇ ਤਕਰੀਬਨ 90 ਤੋਂ ਜਿਆਦਾ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਜਰਨਲ ਚੈਕਅਪ ਕੀਤਾ। ਕੈਂਪ ਦੌਰਾਨ ਡਾ. ਮਲਕੀਤ ਸਿੰਘ ਗਿੱਲ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਬਲੱਡ ਸ਼ੂਗਰ ਲੇਵਲ,ਹਾਈਟ, ਵੇਟ, ਬੀਐਮਆਈ ਅਤੇ ਜਰਨਲ ਚੈਕਅਪ ਕੀਤਾ। ਡਾ. ਮਲਕੀਤ ਸਿੰਘ ਗਿੱਲ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਆਪਣੀ ਮੇਡੀਕਲ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ, ਤਾਂਕਿ ਕਿਸੇ ਵੀ ਪ੍ਰਕਾਰ ਦੀ ਹੋਣ ਵਾਲੀ ਬਿਮਾਰੀ ਨੂੰ ਸ਼ੁਰੂਆਤ ਵਿੱਚ ਹੀ ਫੜਿਆ ਜਾ ਸਕੇ। ਜਾਂਚ ਨਾ ਹੋਣ ਤੋਂ ਕਈ ਬਿਮਾਰੀਆਂ ਆਪਣਾ ਪਹਿਲਾ ਪੜਾਅ ਪੂਰਾ ਕਰ ਲੈਂਦੀਆਂ ਹਨ, ਜਿਸ ਦੀ ਵਜ੍ਹਾ ਨਾਲ ਜਦੋਂ ਉਕਤ ਬਿਮਾਰੀ ਦਾ ਪਤਾ ਲੱਗਦਾ ਹੈ, ਉਹ ਗੰਭੀਰ ਰੂਪ ਧਾਰਨ ਕਰ ਚੁੱਕੀ ਹੁੰਦੀ ਹੈ। ਕੈਂਪ ਦੇ ਅੰਤ ਵਿੱਚ ਐਸ,ਬੀ,ਓ,ਪੀ ਦੇ ਡੀ.ਜੀ.ਐਮ ਏਕੇ ਸਿਨਹਾ ਨੇ ਕਿਹਾ ਕਿ ਬੈਂਕ ਅਧਿਕਾਰੀ ਅਤੇ ਕਰਮਚਾਰੀ ਆਪਣੇ ਕਾਰਜਾਂ ਵਿੱਚ ਇੰਨ੍ਹੇ ਜਿਆਦਾ ਵਿਅਸਤ ਹੁੰਦੇ ਹਨ ਕਿ ਉਹ ਆਪਣੇ ਆਪ ਲਈ ਸਮਾਂ ਨਹੀ ਕੱਢ ਪਾਉਂਦੇ, ਅਜਿਹੇ ਵਿੱਚ ਮੈਕਸ ਹਸਪਤਾਲ ਨੇ ਕੈਂਪ ਆਯੋਜਿਤ ਕਰਕੇ ਉਨ੍ਹਾਂ ਨੂੰ ਬੇਹੱਦ ਰਾਹਤ ਦਿੱਤੀ ਹੈ। ਕੈਂਪ ਮੈਕਸ ਹਸਪਤਾਲ ਦੇ ਮਾਰਕਿਟਿੰਗ ਹੈਡ ਨਿਤੀਸ਼ ਖੁਰਾਣਾ ਦੀ ਦੇਖ ਰੇਖ ਵਿੱਚ ਮਾਰਕਿਟਿੰਗ ਦੇ ਸਚਿਨ ਕੁਮਾਰ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਖਤਮ ਹੋਇਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply