ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ (ਤਲਵੰਡੀ ਸਾਬੋ) ਦੇ ਫੈਸ਼ਨ ਡਿਜਾਈਨਿੰਗ ਵਿਭਾਗ ਵੱਲੋਂ ਇੱਕ ਸੈਮੀਨਾਰ ਆਯੋਜਤ ਕੀਤਾ ਗਿਆ ਤਾਂ ਜੋ ਸਬੰਧਤ ਵਿਸ਼ੇ ਨਾਲ ਜੁੜੇ ਹੋਏ ਵਿਦਿਆਰਥੀਆਂ ਦੀ ਕੁਸ਼ਲਤਾ ਨੂੰ ਹੋਰ ਨਿਖਾਰਿਆ ਜਾ ਸਕੇ। ਸ੍ਰੀ ਐੱਮ ਜੀ ਰਾਮੂ ਮਨੇਜਰ ਆਈ ਐੱਨ ਜੀ ਟੈਕਨਾਲੋਜੀ, (ਬੰਗਲੌਰ) ਨੇ ਸੈਮੀਨਾਰ ਵਿੱਚ ਕੂੰਜੀਬੱਧ ਬੁਲਾਰੇ ਦੀ ਭੂਮਿਕਾ ਨਿਭਾਈ। ਮੁੱਖ ਬੁਲਾਰੇ ਨੇ ਕੈਡ ਅਤੇ ਕੁਝ ਹੋਰ ਸਾਫਟਵੇਅਰਾਂ ਬਾਰੇ ਵਿਸਥਾਰ ਨਾਲ ਦੱਸਿਆ ਜਿਸ ਨਾਲ ਕੱਪੜਿਆਂ ਦੇ ਵਧੇਰੇ ਆਕਰਸ਼ਕ ਅਤੇ ਅਸਰਦਾਰ ਡਿਜ਼ਾਇਨ ਤਿਆਰ ਕੀਤੇ ਜਾ ਸਕਦੇ ਹਨ। ਪਾਵਰ ਪੁਆਇੰਟ ਪ੍ਰਸਤੂਤੀਕਰਨ ਨੇ ਸੈਮੀਨਾਰ ਨੂੰ ਹੋਰ ਰੌਚਕ ਬਣਾਇਆ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਸ਼ਨ ਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਦੱਸਿਆ ਕਿ ਅਜਿਹੇ ਸਾਫਟਵੇਅਰ ਵਿਦਿਆਰਥੀਆਂ ਨੂੰ ਸਕਰੀਨ ਪੈਟਰਨ, ਗਰੇਡਿੰਗ ਤਰੀਕੇ, ਸਕੈਚਜ਼ ਅਤੇ 2x@3x ਇਮੇਜਿੰਗ ਵਿੱਚ ਬਹੁਤ ਮੱਦਦਗਾਰ ਸਿੱਧ ਹੁੰਦੇ ਹਨ।
ਸੈਮੀਨਾਰ ਦੇ ਸੰਚਾਲਕ ਮੈਡਮ ਬੇਅੰਤ ਕੌਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿੱਥੇ ਇਹ ਤਕਨੀਕੀਆਂ ਵਿਦਿਆਰਥੀਆਂ ਦੀ ਕੁਸ਼ਲਤਾ ਵਧਾਉਦੀਆਂ ਹਨ ਉੱਥੇ ਇਨ੍ਹਾਂ ਦੀ ਵਰਤੋਂ ਨਾਲ ਪੈਸੇ, ਟਾਈਮ ਅਤੇ ਕੱਪੜੇ ਦੀ ਬੱਚਤ ਵੀ ਹੁੰਦੀ ਹੈ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਨੇ ਸੈਮੀਨਾਰ ਦੇ ਸਬੰਧ ਵਿੱਚ ਆਯੋਜਕਾਂ ਦੇ ਉੱਦਮ ਨੂੰ ਸਲਾਹੁਦਿੰਆਂ ਬੁਲਾਰਿਆਂ ਦਾ ਧੰਨਵਾਦ ਕੀਤਾ ਜੋ ਕਿ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾ ਰਹੇ ਹਨ। ਇਸ ਸਦਕਾ ਵਿਦਿਆਰਥੀ ਤੇਜੀ ਨਾਲ ਵਿਕਾਸ ਕਰ ਰਹੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾ ਸਕਦੇ ਹਨ। ਮਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਮੈਡਮ ਸ਼ਰਨਜੀਤ ਅਤੇ ਸਮੁੱਚੀ ਟੀਮ ਨੂੰ ਵਧਾਈ ਦੇ ਪਾਤਰ ਦਰਸਾਉਂਦੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਿਰੰਤਰ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਦੇ ਨਾਲ ਨਾਲ ਉਨ੍ਹਾਂ ਨੂੰ ਅਜੋਕੇ ਕਾਰਪੋਰੇਟ ਵਰਗ ਦੀਆਂ ਕਸੌਟੀਆਂ ਤੇ ਖਰੇ ਉੱਤਰਨ ਦੇ ਧਨੀ ਬਣਾਇਆ ਜਾ ਸਕੇ। ਸੈਮੀਨਾਰ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਮੈਡਮ ਮਮਤਾ, ਨਵਦੀਪ ਸਿੰਘ ਅਤੇ ਰਾਜਪ੍ਰੀਤ ਕੌਰ ਦਾ ਸਲਾਘਾਪੂਰਵਕ ਯੋਗਦਾਨ ਰਿਹਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media