Saturday, September 12, 2026

ਜਿੱਤ ਤੋਂ ਬਾਅਦ ਹਲਕੇ ਦਾ ਕਰਾਂਗਾ ਇੰਡਸਟਰੀਅਲ ਵਿਕਾਸ – ਹਰੀ ਸਿੰਘ

PPN2301201715ਧੂਰੀ, 23 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਅਕਾਲੀ-ਭਾਜਪਾ ਗੱਠਜਜੋੜ ਦੇ ਹਲਕਾ ਧੂਰੀ ਤੋਂ ਉਮੀਦਵਾਰ ਸ੍ਰ. ਹਰੀ ਸਿੰਘ ਨੇ ਸ਼ਹਿਰ ਵਿਖੇ ਵੱਖ-2 ਵਾਰਡਾਂ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਤੇਜ ਕਰਦੇ ਹੋਏ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ।ਇਸੇ ਲੜੀ ਵਿੱਚ ਬੀਤੇ ਦਿਨੀਂ ਹਰੀ ਸਿੰਘ ਅਜ਼ਾਦ ਨਗਰ ਦੇ ਵਸਨੀਕ ਅਕਾਲੀ ਆਗੂ ਰਾਜਵੀਰ ਸਿੰਘ ਸੰਘਾ ਅਤੇ ਜਗਰੂਪ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਹਨਾਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਨੇ ਹਮੇਸ਼ਾ ਲੋਕਪੱਖੀ ਫੈਸਲੇ ਲਿੱਤੇ ਹਨ ਅਤੇ ਦਲਿੱਤ ਵਰਗ ਨੂੰ ਲਾਭ ਪਹੁੰਚਾਉਣ ਵਾਲੀਆਂ ਸਕੀਮਾਂ ਵੀ ਸਮੇਂ-ਸਮੇਂ ਸ਼ੁਰੂ ਕਰਵਾਈਆਂ ਜਿਸ ਦੇ ਨਤੀਜੇ ਵਜੋਂ ਪਾਰਟੀ ਨੂੰ ਸੂਬੇ `ਚ ਭਾਰੀ ਸਮੱਰਥਨ ਮਿਲ ਰਿਹਾ ਹੈ।ਉਹਨਾਂ ਲੋਕਾਂ ਨੂੰ ਵਿਧਾਨ ਸਭਾ ਚੋਣਾਂ 2017 ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀ ਜਿੱਤ ਤੋਂ ਬਾਅਦ ਹਲਕੇ ਵਿੱਚ ਇੰਡਸਟਰੀਅਲ ਪੱਧਰ `ਤੇ ਵੱਡੇ ਕਦਮ ਚੁੱਕੇ ਜਾਣਗੇ ਜਿਸ ਨਾਲ ਵਿਕਾਸ ਦੇ ਨਾਲ-ਨਾਲ ਬੇਰੁਜਗਾਰਾਂ ਲਈ ਰੋਜਗਾਰ ਵੀ ਮੁਹੱਈਆ ਹੋਣਗੇ।ਸੰਘਾ ਨੇ ਹਰੀ ਸਿੰਘ ਅਤੇ ਪਹੁੰਚੀਆਂ ਸ਼ਖਸੀਅਤਾਂ ਅਤੇ ਮੁੱਹਲਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰਸ਼ੋਤਮ ਕਾਂਸਲ ਪ੍ਰਧਾਨ ਨਗਰ ਕੌਂਸਲ, ਅਮਰੀਕ ਸਿੰਘ ਕਾਲਾ, ਰਣ ਸਿੰਘ, ਸਾਧੂ ਰਾਮ (ਤਿੰਨੋਂ ਕੌਂਸਲਰ), ਰਵਿੰਦਰ ਸਿੰਘ ਪੱਪੂ, ਜਸਦੇਵ ਸਿੰਘ ਜੱਸਾ, ਸੁਖਵੀਰ ਸਿੰਘ ਧੰਨੋਂ, ਬਲਵੰਤ ਸਿੰਘ ਸਾਰੋਂ, ਬਲਜੀਤ ਬਾਂਸਲ, ਤੇਜਿੰਦਰ ਸਿੰਘ ਨੰਨੜੇ, ਹੰਸ ਰਾਜ ਬਜਾਜ, ਦਵਿੰਦਰ ਸਿੰਘ ਮਠਾੜੂ, ਹੰਸ ਰਾਜ ਗਰਗ, ਹਰਨੇਕ ਦੀਵਾਨਾ, ਬਲਵੀਰ ਸਿੰਘ ਖੁਰਮੀ, ਜਸਵੀਰ ਸਿੰਘ ਪੱਪੀ, ਭੁਪਿੰਦਰ ਮਿੱਠਾ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply