Friday, February 27, 2026

ਕੇਜਰੀਵਾਲ ਅਤੇ ਮਾਨ ਹਲਕਾ ਦੱਖਣੀੂ ‘ਚ ਅੱਜ ਕਰਨਗੇ ਰੋਡ ਸ਼ੋਅ- ਡਾ. ਨਿੱਜਰ

PPN3001201724ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਅੰਮ੍ਰਿਤਸਰ ਹਲਕਾ ਦੱਖਣੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੋਮਵਾਰ ਨੂੰ ਸਵਰਨਕਾਰ ਸੰਘ ਦੇ ਪ੍ਰਧਾਨ ਹਰਭਜਨ ਸਿੰਘ ਸ਼ੀਂਹ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ।ਜਿਸ ਨਾਲ ਹਲਕਾ ਦੱਖਣੀ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਸ਼ੀਂਹ ਜਿੱਥੇ ਸਵਰਨਕਾਰ ਬਰਾਦਰੀ ਵਿਚ ਚੰਗਾ ਰਸੂਖ ਰੱਖਦੇ ਹਨ ੳੱਥੇ ਹੀ ਉਹ ਹਲਕਾ ਦੱਖਣੀ ਤੋਂ ਆਜ਼ਾਦ ਉਮੀਦਵਾਰ ਵਜੋਂ ਕੌਂਸਲਰ ਦੀ ਚੌਣ ਵੀ ਲੜ੍ਹ ਚੁਕੇ ਹਨ। ਕੇਜਰੀਵਾਲ ਅਤੇ ਡਾ. ਨਿੱਜਰ ਵੱਲੋਂ ਸ਼ੀਂਹ ਨੂੰ ‘ਆਪ’ ‘ਚ ਸ਼ਾਮਲ ਕਰਨ ਉਪਰੰਤ ਡਾ. ਨਿੱਜਰ ਨੇ ਪੱਤਰਕਾਰਾਂ ਨਾਲ ਗੱਲਹਬਾਤ ਕਰਦਿਆਂ ਦੱਸਿਆ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਜ਼ਲਾਲਾਬਾਦ ਹਲਕੇ ਦੇ ਉਮੀਦਵਾਰ ਭਗਵੰਤ ਮਾਨ 31 ਜਨਵਰੀ ਨੂੰ ਹਲਕਾ ਦੱਖਣੀ ਵਿਚ ਇਕ ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ 31 ਜਨਵਰੀ ਵਾਲੇ ਰੋਡ ਸ਼ੋਅ ਵਿਚ ਜਨਤਾ ਜ਼ਰੂਰ ਸ਼ਿਰਕਤ ਕਰਨ ਕਿਉਂਕਿ ਇਸ ਮੌਕੇ ਕੇਜਰੀਵਾਲ ਵੱਲੋਂ ਪੰਜਾਬ ਦੇ ਭਲੇ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਤੇ ਚਾਨਣਾ ਪਾਇਆ ਜਾਵੇਗਾ।
ਹਰਭਜਨ ਸਿੰਘ ਸ਼ੀਂਹ ‘ਆਪ’ ‘ਚ ਸ਼ਾਮਲ ਹੁੰਦਿਆਂ ਹੀ ਪਾਰਟੀ ਦੇ ਹੱਕ ਵਿਚ ਚੌਣ ਪ੍ਰਚਾਰ ਵਿਚ ਵੀ ਡੱਟ ਗਏ। ਉਨ੍ਹਾਂ ਨੇ ਵਾਰਡ ਨੰ. 36 ਤੇ 35 ਵਿਚ ਪ੍ਰਚਾਰ ਕਰਦਿਆਂ ਆਖਿਆ ਕਿ ਜਿਸ ਤਰ੍ਹਾਂ ਦਿੱਲੀ ਵਿਚ ਆਮ ਆਦਮੀ ਪਾਰਟੀ ਨੇ ਕਾਂਗਰਸ-ਭਾਜਪਾ ਦਾ ਹੂੰਜਾ ਫੇਰਿਆ ਸੀ, ਉਸੇ ਤਰ੍ਹਾਂ ਹੀ ਪੰਜਾਬ ਵਿਚ ਵੀ ਝਾੜੂ ਦੇ ਨਾਲ ਅਕਾਲੀ-ਭਾਜਪਾ ਤੇ ਕਾਂਗਰਸ ਦਾ ਹੂੰਜਾ ਫੇਰ ਕੇ ਗੰਦਲੀ ਹੋਈ ਰਾਜਨੀਤੀ ਨੂੰ ਸਾਫ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸ਼ੀਂਹ ਦੇ ਨਾਲ ‘ਆਪ’ ਪਾਰਟੀ ਜੁਆਇਨ ਕਰਨ ਵਾਲੇ ਲੋਕਾਂ ਵਿਚ ਜਸਪਾਲ ਸਿੰਘ, ਹਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਤਬੀਰ ਸਿੰਘ, ਦੀਪਕ, ਸਤਵਿੰਦਰ ਸਿੰਘ ਬਿੱਲਾ, ਭੁਪਿੰਦਰ ਸਿੰਘ ਬਿੱਟਾ, ਸੁਰਿੰਦਰ ਸਿੰਘ, ਜਸਬੀਰ ਸਿੰਘ, ਪਰਮਿੰਦਰ ਸਿੰਘ, ਪਵਨਦੀਪ ਸਿੰਘ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply