Monday, September 7, 2026

ਅਕਾਲੀ ਉਮੀਦਵਾਰ ਦਾ ਵਿਰੋਧ ਕਰ ਰਹੀ ਜਹਾਂਗੀਰ ਪੁਲ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਵਾਪਿਸ

ਧੂਰੀ, 30 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਜਹਾਂਗੀਰ ਦੇ ਪੁਲ ਨਿਰਮਾਣ ਦੀ ਮੰਗ ਨੂੰ ਲੈ ਕੇ ਬਣੀ ਸੰਘਰਸ਼ ਕਮੇਟੀ ਵੱਲੋਂ ਅੱਜ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੇ ਚੱਲਦਿਆਂ ਸੰਘਰਸ਼ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੰਘਰਸ਼ ਕਮੇਟੀ ਵੱਲੋਂ ਪੁਲ ਨਿਰਮਾਣ ਨੂੰ ਲੈ ਕੇ ਹੋਈ ਦੇਰੀ ਦੇ ਵਿਰੋਧ ’ਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨਾਲ ਨਾਰਾਜਗੀ ਜਾਹਿਰ ਕਰਦੇ ਹੋਏ ਗੱਠਜੋੜ ਦੇ ਸਥਾਨਕ ਉਮੀਦਵਾਰ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਸੰਘਰਸ਼ ਕਮੇਟੀ ਵੱਲੋਂ ਪਿੰਡ-ਪਿੰਡ ਜਾ ਕੇ ਅਕਾਲੀ-ਭਾਜਪਾ ਉਮੀਦਵਾਰ ਦੇ ਹੱਕ ’ਚ ਨਾ ਭੁਗਤਣ ਦੀ ਅਪੀਲ ਕੀਤੀ ਜਾ ਰਹੀ ਸੀ ਪ੍ਰੰਤੂ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਕਾਰਨ ਸੰਘਰਸ਼ ਵਾਪਿਸ ਲੈਣ ’ਤੇ ਅਕਾਲੀ ਉਮੀਦਵਾਰ ਦੇ ਸਮਰਥਕਾਂ ਵੱਲੋੰ ਹਰੀ ਸਿੰਘ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ।PPN3001201732ਗੱਠਜੋੜ ਉਮੀਦਵਾਰ ਹਰੀ ਸਿੰਘ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਭੁਪਿੰਦਰ ਸਿੰਘ ਭਲਵਾਨ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਮਿਲੇ ਅਤੇ ਉਨਾਂ ਦੀ ਮੌਜੂਦਗੀ ’ਚ ਸੰਘਰਸ਼ ਕਮੇਟੀ ਨੇ ਨਿਰਮਾਣ ਕਾਰਜ ਸ਼ੁਰੂ ਹੋਣ ਅਤੇ ਇਸ ਪੁਲ ਦਾ ਨਿਰਮਾਣ ਕਾਰਜ ਲਗਾਤਾਰ ਜਾਰੀ ਰਹਿਣ ਦੇ ਭਰੋਸੇ ਤੋਂ ਬਾਅਦ ਸੰਘਰਸ਼ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ।ਹਰੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਜਹਾਂਗੀਰ ਦੇ ਇਸ ਖਸਤਾ ਹਾਲਤ ਪੁਲ ਦਾ ਟੈਂਡਰ ਕਾਫੀ ਸਮਾ ਪਹਿਲਾਂ ਹੋ ਚੁੱਕਾ ਹੈ ਪ੍ਰੰਤੂ ਪ੍ਰਬੰਧਕੀ ਕੰਮਾਂ ’ਚ ਦੇਰੀ ਕਾਰਨ ਇਸ ਪੁਲ ਦੇ ਨਿਰਮਾਣ ਕਾਰਜ ’ਚ ਦੇਰੀ ਹੋਈ ਹੈ।ਇਸ ਮੌਕੇ ਜਰਨੈਲ ਸਿੰਘ ਆਗੂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਰਣਧੀਰ ਸਿੰਘ ਧੀਰਾ ਪ੍ਰਧਾਨ ਸੰਘਰਸ਼ ਕਮੇਟੀ, ਹਰਮੀਤ ਸਿੰਘ ਕੁੱਕੂ ਸਰਪੰਚ ਜਹਾਂਗੀਰ, ਨਿਰਮਲ ਸਿੰਘ ਪੰਚ, ਗੁਲਜਾਰ ਸਿੰਘ ਮੈਂਬਰ ਸੰਘਰਸ਼ ਕਮੇਟੀ, ਨਿਰਮਲ ਸਿੰਘ ਘਨੌਰ ਕਲਾਂ, ਹਰਨੇਕ ਸਿੰਘ ਪੰਚ ਤੇ ਸੁਖਵਿੰਦਰ ਸਿੰਘ ਪੰਚ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply