ਧੂਰੀ, 30 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕੇ ਦੇ ਨੌਜਵਾਨ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਨੁੱਕੜ ਮੀਟਿੰਗਾਂ ਦੌਰਾਨ ਚੌਧਰੀ ਮੁੱਹਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਧੂਰੀ ਹਲਕੇ ਤੋਂ ਬਾਹਰੀ ਉਮੀਦਵਾਰਾਂ ਨੂੰ ਮੂੰਹ ਨਾ ਲਾਉਣ ਕਿਉਂਕਿ ਇਹਨਾਂ ਉਮੀਦਵਾਰਾਂ ਤੋਂ ਹਲਕੇ ਦੇ ਵਿਕਾਸ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।ਉਹਨਾਂ ਕਿਹਾ ਕਿ ਅਜਿਹੇ ਉਮੀਦਵਾਰ ਜਿੱਤਣ ਤੋਂ ਬਾਅਦ ਅਕਸਰ `ਛੂ-ਮੰਤਰ` ਹੋ ਜਾਇਆ ਕਰਦੇ ਹਨ।ਮੈਂ ਧੂਰੀ ਹਲਕੇ ਦਾ ਜੰਮਪਲ ਹਾਂ ਅਤੇ ਪਿਛਲੇ 10 ਸਾਲਾਂ ਤੋਂ ਹਲਕੇ ਦੀਆਂ ਮੁਸ਼ਕਿਲਾਂ ਲਈ ਸੰਘਰਸ਼ ਕਰਦਾ ਆ ਰਿਹਾ ਹਾਂ। ਵਿਧਾਨਿਕ ਤਾਕਤ ਮਿਲਣ ਤੋਂ ਬਾਅਦ ਇਲਾਕੇ ਦੀ ਹੋਰ ਵੀ ਵੱਡੀ ਸੇਵਾ ਕਰਨ ਦਾ ਮੌਕਾ ਵੋਟਰਾਂ ਦੇ ਸਹਿਯੋਗ ਨਾਲ ਹੀ ਮਿਲਣਾ ਸੰਭਵ ਹੈ।ਇਲਾਕੇ ਦੀ ਹਰ ਛੋਟੀ-ਵੱਡੀ ਸਮੱਸਿਆ ਨੂੰ ਹੱਲ ਕਰਨਾ ਮੇਰਾ ਮੁੱਖ ਮਕਸਦ ਹੈ ਅਤੇ ਇਸ ਨੂੰ ਪੂਰਾ ਕਰਕੇ ਦਿਖਾਵਾਂਗਾ।
ਗੋਲਡੀ ਨੇ ਅੱਗੇ ਕਿਹਾ ਕਿ ਇਹ ਉਪਰੋਕਤ ਕਰੋੜਾਂਪਤੀ ਉਮੀਦਵਾਰਾਂ ਦਾ ਗਰੀਬ ਮਜ਼ਦੂਰ, ਕਿਸਾਨ ਅਤੇ ਆਮ ਵੋਟਰਾਂ ਨਾਲ ਕੋਈ ਸਰੋਕਾਰ ਨਹੀਂ ਹੈ।ਇਹ ਗਰੀਬ ਵਰਗ ਦੇ ਵੋਟਰਾਂ ਨੂੰ ਝੂਠੇ, ਫੋਕੇ ਲਾਅਰੇ ਅਤੇ ਵਾਅਦੇ ਕਰਕੇ ਇਸ ਸੀਟ ਉੱਪਰ ਕਾਬਜ਼ ਹੋਣਾ ਚਾਹੁੰਦੇ ਹਨ, ਪ੍ਰੰਤੂ ਹਲਕੇ ਦੇ ਸੂਝਵਾਨ ਵੋਟਰ ਇਹਨਾਂ ਹਲਕੇ ਦੇ ਬਾਹਰੀ ਉਮੀਦਵਾਰਾਂ ਨੂੰ ਵੱਡੀਆਂ ਵੋਟਾਂ ਦੇ ਫਰਕ ਨਾਲ ਪਛਾੜ ਕੇ ਇਹਨਾਂ ਨੂੰ ਵਾਪਸ ਭੇਜਣਗੇ।
ਉਹਨਾਂ ਪਿਛੋਕੜ `ਚ ਜਾਂਦਿਆਂ ਕਿਹਾ ਕਿ ਮੁੱਖ ਮੰਤਰੀ ਬਾਦਲ ਨੇ ਜਿਮਨੀ ਚੋਣ `ਚ ਵਾਅਦਾ ਕੀਤਾ ਸੀ ਕਿ ਧੂਰੀ-ਸੰਗਰੂਰ ਰੋਡ ਉਪੱਰ ਟੋਲ ਪਲਾਜ਼ਾ ਨਹੀਂ ਲੱਗੇਗਾ ਪ੍ਰੰਤੂ ਟੋਲ ਪਲਾਜ਼ਾ ਸਥਾਪਿਤ ਹੋਣ `ਤੇ ਲੋਕਾਂ ਦੀਆਂ ਜੇਬਾਂ ਉਪੱਰ ਡਾਕਾ ਮਾਰਣ ਵਾਲੀ ਗੱਲ ਕੀਤੀ ਗਈ ਹੈ।ਉਹਨਾਂ ਹੋਰ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਕਾਂਗਰਸ ਦੀ ਲਹਿਰ ਸ਼ਿਖਰਾਂ `ਤੇ ਹੈ। ਗੋਲਡੀ ਨੇ ਕਿਹਾ ਕਿ ਅਕਾਲੀਆਂ ਦਾ ਚੋਣ ਮੈਨੀਫਿਸਟੋ ਨਿਰਾ੍ਹ ਝੂਠ ਦਾ ਪਲੰਦਾ ਹੈ ਅਤੇ ਲੋਕ ਇਸ `ਤੇ ਰੱਤਾ ਵੀ ਵਿਸ਼ਵਾਸ ਨਹੀਂ ਕਰਨਗੇ।ਉਹਨਾਂ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਅਤੇ ਸਤਿਕਾਰ ਬਦਲੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।ਇਸ ਮੌਕੇ ਅਸ਼ਵਨੀ ਧੀਰ ਕੌਂਸਲਰ, ਸੂਬਾ ਸਕੱਤਰ ਨਰੇਸ਼ ਕੁਮਾਰ ਮੰਗੀ, ਅੰਕੁਸ਼ ਵਰਮਾਂ ਪ੍ਰਧਾਨ ਯੂਥ ਖੱਤਰੀ ਸਭਾ, ਰੋਮੀ ਢੰਡ, ਤਰਸੇਮ ਵਰਮਾਂ, ਬੰਟੀ ਕੋਟਲੇ ਵਾਲਾ, ਸੰਜੀਵ ਢੰਡ, ਅਰੁਣ ਭਾਗਰੀਆ, ਕਾਕਾ ਪੂਰਵੀਆ, ਦਰਸ਼ਨ ਖੁਰਮੀ, ਵਰਿੰਦਰ ਆਰੀਆ, ਜਨਕ ਰਾਜ ਮੀਮਸਾ ਅਤੇ ਜੀਵਨ ਲਾਲ ਪੱਪੀ ਆਦਿ ਵੀ ਵਿਸ਼ੇਸ਼ ਤੌਰ `ਤੇ ਸ਼ਾਮਲ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media