Sunday, October 11, 2026

ਸਾਈਂ ਕਾਲਜ ਮਨਾਵਾਲਾ ਵਿਖੇ ਬਸੰਤ ਪੰਚਮੀ ਮਨਾਈ

ਜੰਡਿਆਲਾ ਗੁਰੂ, 3 ਫਰਵਰੀ (ਹਰਿੰਦਰ ਪਾਲ ਸਿੰਘ)- ਸ਼੍ਰੀ ਸਾਈਂ ਗਰੁੱਪ ਆਫ ਇੰਸਟੀਚਿਊਟ ਮਨਾਵਾਲਾ ਵਿਖੇ ਚੇਅਰਮੈਨ ਇੰਜੀਨੀਅਰ ਐਸ.ਕੇ ਪੁੰਜ, ਐਮ.ਡੀ ਤ੍ਰਿਪਤਾ ਪੁੰਜ ਅਤੇ ਜੇ.ਐਮ.ਡੀ ਸ਼੍ਰੀਮਤੀ ਅਨੁਭਾ ਪੁੰਜ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।PPN0302201716ਪ੍ਰੋਗਰਾਮ ਦੀ ਸ਼ੁਰੂਆਤ ਜੇ.ਐਮ ਡੀ ਸ਼੍ਰੀਮਤੀ ਅਨੁਭਾ ਪੁੰਜ, ਕੈਂਪਸ ਡਾਇਰੈਕਟਰ ਡਾਕਟਰ ਸੰਜੈ ਬਹਿਲ, ਪ੍ਰਿੰਸੀਪਲ ਐਸ.ਪੀ.ਸੀ ਅਨਮੋਲ ਗੋਇਲ, ਸਾਰੇ ਹੈਡ ਆਫ ਡਿਪਾਰਟਮੈਂਟ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਸਰਸਵਤੀ ਦੀ ਪੂਜਾ ਕਰਕੇ ਸ਼ੁਰੁਆਤ ਕੀਤੀ।ਰੰਗੋਲੀ ਮੁਕਾਬਲੇ ਅਤੇ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਮਲਵਿੰਦਰ ਸਿੰਘ, ਸ਼੍ਰੀਮਤੀ  ਸ਼ਿਲਪਾ ਸ਼ਰਮਾ, ਗੁਰਪ੍ਰੀਤ ਸਿੰਘ ਵੀ ਹਾਜ਼ਿਰ ਸਨ।ਸਾਰੇ ਸਟਾਫ ਅਤੇ ਵਿਦਿਆਰਥੀਆਂ ਵੱਲੋ ਰੰਗ ਬਿਰੰਗੀ ਡਰੈਸ ਪਾ ਕੇ ਪ੍ਰੋਗਰਾਮ ਨੂੰ ਚਾਰ ਚੰਦ ਲਾਏ।ਅੰਤ ਵਿਚ ਵਿਦਿਆਰਥੀਆਂ ਅਤੇ ਸਟਾਫ ਨੂੰ ਮਿਠਾਈ ਵੰਡੀ ਗਈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply