ਪਠਾਨਕੋਟ, 3 ਫਰਵਰੀ (ਪੰਜਾਬ ਪੋਸਟ ਬਿਊਰੋ)- ਮਾਨਯੋਗ ਡਿਪਟੀ ਕਮੀਸ਼ਨਰ-ਕਮ-ਚੋਣ ਅਫਸਰ ਪਠਾਨਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ 2017 ਸੰਬਧੀ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਪਠਾਨਕੋਟ ਵਲੋ ਅੰਗਹੀਣ ਵਿਅਕਤੀਆਂ ਦੀ ਸਹੂਲਤ ਵਾਸਤੇ ਜਿਲੇ੍ਹ ਦੇ ਵੱਖ-ਵੱਖ ਪੋਲਿੰਗ ਬੂਥਾਂ ਲਈ 120 ਦੇ ਲੱਗਭਗ ਵੀਲ੍ਹ ਚੇਅਰ ਅਤੇ ਟਰਾਈਸਾਇਕਲ ਰਵਾਨਾ ਕੀਤੇ ਗਏ।
ਇਸ ਮੌਕੇ ਡਾ.ਕਾਂਸਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸੰਬਧੀ ਇੱਕ ਟੀਮ ਗਠਿਤ ਕੀਤੀ ਗਈ ਹੈ।ਉਨਾਂ ਕਿਹਾ ਕਿ ਸਿਹਤ ਵਿਭਾਗ ਨੇ ਜਿਲੇ੍ਹ ਵਿੱਚੋ 1100 ਦੇ ਲੱਗਭਗ ਅੰਗਹੀਣ ਵਿਅਕਤੀਆਂ ਦੀ ਸ਼ਨਾਖਤ ਕੀਤੀ ਹੈ ਜਿਨਾਂ ਵਿੱਚੋ 284 ਅਜਿਹੇ ਵਿਅਕਤੀ ਹਨ ਜੋ ਖੁਦ ਚੱਲ ਕੇ ਵੋਟ ਨਹੀਂ ਪਾ ਸਕਦੇ।ਇਹ ਵੀਲ੍ਹ ਚੇਅਰਸ ਉਨਾਂ ਦੀ ਸਹੂਲਤ ਵਾਸਤੇ ਜ਼ਰੂਰਤ ਤੇ ਮੁਤਾਬਿਕ ਪੋਲਿੰਗ ਬੂਥ ਤੇ ਮੁੱਹਇਆ ਕੀਤੀਆ ਜਾ ਰਹੀਆਂ ਹਨ ਤਾਂ ਜੋ ਕੋਈ ਵੀ ਅੰਗਹੀਨ ਵਿਅਕਤੀ ਬਿਨਾਂ ਕਿਸੇ ਪਰੇਸ਼ਾਨੀ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ। ਇਸ ਮੌਕੇ ਸਿਹਤ ਵਿਭਾਗ ਵਲੌ ਚੋਣਾ ਦੇ ਜਿਲਾ੍ਹ ਨੋਡਲ ਅਫਸਰ (ਪੲਰਸੋਨਸ ਾਟਿਹ ਦਸਿੳਬਲਿਟਿੇ) ਡਾ.ਤਰਸੇਮ ਸਿੰਘ ਤੋਂ ਇਲਾਵਾ ਡਾ. ਮਨਿੰਦਰਜੀਤ ਸਿੰਘ, ਜਿਲਾ੍ਹ ਕੋਆਡੀਨੇਟਰ ਸ਼੍ਰੀ ਹੈਪੀ (ਪਾਦ), ਡਿਪਟੀ ਮੈਡੀਕਲ ਕਮੀਸ਼ਨਰ ਡਾ. ਬਲਵਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਇੰ ਪਠਾਨਕੋਟ ਡਾ. ਭੁਪਿੰਦਰ ਸਿੰਘ, ਡਾ.ਪ੍ਰਿਅੰਕਾਂ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media