Saturday, April 18, 2026

ਸੀਗੁੱਲ ਗੁਹਾਟੀ ਥੀਏਟਰ ਗਰੁੱਪ ਵੱਲੋਂ ਭਗੀਰਥੀ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਕਮਲਾ ਦੇਵੀ’ ਦਾ ਮੰਚਨ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ)- ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ ਕਨਹਾਈ ਲਾਲ ਨੂੰ ਸਮਰਪਿਤ 14ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ ਸਤਵੇਂ ਦਿਨ ਸੀਗੁੱਲ ਗੁਹਾਟੀ ਥੀਏਟਰ ਗਰੁੱਪ ਵੱਲੋਂ ਭਗੀਰਥੀ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਕਮਲਾ ਦੇਵੀ’ ਦਾ ਮੰਚਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ। PPN0302201723

ਇਹ ਨਾਟਕ ਸੁੰਤਰਤਾ ਸੰਗਰਾਮੀ, ਸਮਾਜ ਸੇਵਿਕਾ ਅਤੇ ਭਾਰਤੀ ਹਸਤਕਲਾ ਦੇ ਖਿਤੇ ਵਿੱਚ ਕ੍ਰਾਂਤੀ ਲਿਆਉਣ ਵਾਲੀ ਗਾਂਧੀਵਾਦੀ ਮਹਿਲਾ ਕਮਲਾ ਦੇਵੀ ਦੀ ਹੈ। ਕਮਲਾ ਦੇਵੀ ਨੇ ਅਜ਼ਾਦੀ ਤੋਂ ਬਾਅਦ ਹਸਤਕਲਾ ਤੇ ਖੇਤਰ ਵਿੱਚ ਕੰਮ ਕਰਨ ਵਾਲੇ ਸ਼ਿਲਪਕਾਰਾਂ ਨੂੰ ਬਚਾਉਣ ਲਈ ਇਕ ਬਹੁਤ ਵੱਡਾ ਉਪਰਾਲਾ ਕੀਤਾ ਪਰ ਉਹਨਾਂ ਦੀ ਨਜ਼ਰ ਇਹ ਬਜ਼ਾਰ ਨਹੀਂ ਸੀ।ਭਾਰਤ ਭਰ ਦੇ ਹਸਤਕਲਾ ਅਤੇ ਸ਼ਿਲਪਕਾਰਾਂ ਨੂੰ ਨਿਗਮਾਂ ਵਾਲੇ ਬਜ਼ਾਰ ਦੇ ਨਜ਼ਰੀਏ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਇਸ ਨਾਲ ਕਮਲਾ ਦੇਵੀ ਨੂੰ ਅਸਾਨੀ ਅਤੇ ਸਹਿਜਤਾ ਮਹਿਸੂਸ ਹੋ ਲਗ ਪਈ। ਡਾ. ਕਮਲਾ ਦੇਵੀ ਨੇ ਦੇਸ਼ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨਾਲ ਸਤਿਆਗ੍ਰਹਿ ਦਾ ਮੋਰਚਾ ਵੀ ਬੜੀ ਜ਼ਿੰਮੇਵਾਰੀ ਨਾਲ ਸੰਭਾਲਿਆ। ਕਮਲਾ ਦੇਵੀ ਨੂੰ ਸਮਾਜ ਸੁਧਾਰਕ ਲਈ ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਨ ਨਾਲ ਨਿਵਾਜਿਆ ਗਿਆ। ਉਹ ਮਦਰਾਸ ਦੀ ਪ੍ਰੋਵਿੰਸ਼ਅਲ ਲੈਜਿਸਲੇਟਿਵ ਅਸੈਬੰਲੀ ਦੀ ਮੈਂਬਰ ਵੀ ਬਣੀ। ਇਸ ਨਾਟਕ ਵਿੱਚ ਕਮਲਾ ਦੇਵੀ ਦੇ ਇਕ ਚੰਗੀ ਔਰਤ ਦੇ ਨਾਲ-ਨਾਲ ਸਮਾਜ ਸੁਧਾਰਕ ਅਤੇ ਦੇਸ਼ ਪ੍ਰੇਮੀ ਹੋਣ ਤੇ ਰੋਸ਼ਨੀ ਪਾਈ ਗਈ।
ਇਸ ਨਾਟਕ ਵਿੱਚ ਭਗੀਰਥੀ, ਮਨੋਜ ਸ਼ਰਮਾ, ਸਈਦਾ ਮੁਸਫਿਆ ਬੇਗਮ, ਮੇਘਾਲੀ ਕਾਲੀਤਾ, ਦੀਪਾ ਮਿਸ਼ਰਾ, ਪ੍ਰਣਬ ਕੋਨਵਰ ਭਾਸਕਰ, ਪੁਰਨਿਮਾ ਖਾਨੀਕਰ, ਨਿਹਾਰਿਕਾ ਸ਼ਰਮਾ ਆਦਿ ਕਲਾਕਾਰਾਂ ਵੱਲੋਂ ਬੜੀ ਭਾਵਪੂਰਤਾ ਨਾਲ ਪੇਸ਼ ਕੀਤਾ।ਸ਼੍ਰੋੋਮਣੀ ਨਾਟਕਾਰ ਕੇਵਲ ਧਾਲੀਵਾਲ, ਨਾਟਕਕਾਰ ਜਗਦੀਸ਼ ਸਚਦੇਵਾ, ਮਦੀਹਾ ਗੌਹਰ, ਅਰਵਿੰਦਰ ਕੌਰ ਧਾਲੀਵਾਲ, ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਵਿਜੇ ਸ਼ਰਮਾ, ਇੰਦਰਜੀਤ ਸਹਾਰਨ, ਸ਼ਿਆਮ ਸੁੰਦਰ ਦੀਪਤੀ, ਟੀ. ਐਸ. ਰਾਜਾ, ਦਲਜੀਤ ਅਰੋੜਾ, ਦੀਪ ਮਨਦੀਪ, ਗੁਰਿੰਦਰ ਮਕਨਾ, ਸੁਮੀਤ ਸਿੰਘ, ਗੁਰਤੇਜ ਮਾਨ ਅਤੇ ਦਰਸ਼ਕ ਹਾਜ਼ਰ ਸਨ।
4 ਫਰਵਰੀ ਨੂੰ ਕਲਾਕਸ਼ੇਤਰਾ ਮਨੀਪੁਰ ਦੀ ਟੀਮ ਵੱਲੋਂ ਕਨਹਾਈ ਲਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਪੇਬੇਟ’ ਪੇਸ਼ ਕੀਤਾ ਜਾਵੇਗਾ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply