ਫਾਜ਼ਿਲਕਾ, 13 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਟੀ-20 ਕ੍ਰਿਕਟ ਵਰਲਡ ਕੱਪ ਅੱਖਾਂ ਤੋਂ ਦਿਵਿਆਂਗ ਖਿਡਾਰੀਆਂ ਦਾ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਨਵੀਂ ਦਿੱਲੀ ਵਿਚ ਹੋਇਆ।
ਜਿਸ ਵਿਚ ਭਾਰਤੀ ਦਿਵਿਆਂਗ ਖਿਡਾਰੀਆਂ ਨੇ ਇਸ ਵਰਲਡ ਕੱਪ ਨੂੰ ਜਿੱਤ ਲਿਆ।ਪਾਕਿਸਤਾਨ ਦੇ ਖਿਡਾਰੀਆਂ ਨੇ ਪਹਿਲਾਂ ਮੈਚ ਖੇਡਦਿਆਂ 197 ਦੌੜਾਂ ਬਣਾਈਆਂ।ਜਿੰਨ੍ਹਾਂ ਨੂੰ ਕਿ 9 ਵਿਕਟਾਂ ਵਿਚ ਹੱਥ ਵਿਚ ਰਹਿੰਦਿਆਂ ਭਾਰਤੀ ਟੀਮ ਨੇ ਵਰਲਡ ਕੱਪ ਤੇ ਕਬਜ਼ਾ ਕਰ ਲਿਆ।ਇਸ ਵਰਲਡ ਕਪ ਜਿੱਤਣ ਦੀ ਖੁਸ਼ੀ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਵਿਚ ਵੇਖਣ ਨੁੰ ਮਿਲੀ। ਇਸ ਮੌਕੇ ਅਧਿਆਪਕ ਆਗੂ ਅਤੇ ਦਿਵਿਆਗਾਂ ਲਈ ਵਧੀਆ ਕੰਮ ਕਰ ਰਹੇ ਅਧਿਆਪਕ ਆਗੂ ਨਿਸ਼ਾਂਤ ਅਗਰਵਾਲ, ਰਾਜੀਵ ਚਗਤੀ, ਦਰਸ਼ਨ ਵਰਮਾ, ਸ਼ੁਸੀਲ ਕੁਮਾਰ, ਲੈਕਚਰਾਰ ਬਜਿੰਦਰ ਕੁਮਾਰ, ਨੈਸ਼ਨਲ ਐਵਾਰਡੀ ਰਜਿੰਦਰ ਵਿਖੌਣਾ, ਗੁਰਮੀਤ ਸਿੰਘ, ਅਮਨ ਗੁੰਬਰ, ਰਮੇਸ਼ ਸਹਾਰਣ, ਘਣਸ਼ਿਆਮ ਕੌਸ਼ਕ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।