Thursday, October 1, 2026

ਫੌਜ ਵਿੱਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਕੋਰਸ ਸ਼ੁਰੂ ਕਰਨ ਬਾਰੇ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ ਮਨਜੀਤ ਸਿੰਘ)- ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ:), ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫ਼ਸਰ, 52 ਕੋਰਟ ਰੋਡ ਨਜ਼ਦੀਕ ਨਿੱਜਰ ਸਕੈਨ ਸੈਂਟਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸੈਂਟਰ ਵਿਖੇ ਫੌਜ ਵਿੱਚ ਭਰਤੀ ਹੋਣ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ।ਖਾਸਾ ਵਿੱਚ ਹੋ ਰਹੀ ਭਰਤੀ ਦੁਰਾਨ ਜਿੰਨ੍ਹਾਂ ਕੈਂਡੀਡੇਟਸ ਨੇ ਸਰੀਰਕ ਅਤੇ ਮੈਡੀਕਲ ਟੈਸਟ ਪਾਸ ਕਰ ਲਿਆ।ਉਹ ਲਿਖਤੀ ਟੈਸਟ ਦੀ ਤਿਆਰੀ ਦੀ ਕੋਚਿੰਗ ਇਸ ਸੈਂਟਰ ਵਿਖੇ ਕਰ ਸਕਦੇ ਹਨ।ਸਰੀਰਕ ਅਤੇ ਲਿਖਤੀ ਟੈਸਟ ਦੀ ਕੋਚਿੰਗ ਦੀਆਂ ਕਲਾਸਾਂ ਚਾਲੂ ਹਨ। ਇਸ ਤੋਂ ਇਲਾਵਾ ਇਸ ਸੈਂਟਰ ਵਿਖੇ 120 ਘੰਟੇ ਦਾ ਆਈ.ਐਸ.ਓ ਸਰਟੀਫੀਕੇਟ (ੀਸ਼ੌ ਛੲਰਟਡਿਇਦ) ਬੇਸਕ ਕੰਪਿਊਟਰ ਕੋਰਸ ਵੀ ਕਰਵਾਇਆ ਜਾਂਦਾ ਹੈ ਜੋ ਕਿ ਹਰ ਸਰਕਾਰੀ ਨੌਕਰੀ ਲਈ ਜ਼ਰੂਰੀ ਹੈ। ਵਧੇਰੇ ਜਾਣਕਾਰੀ ਲਈ ਦਫ਼ਤਰੀ ਸਮੇਂ ਵਿਚ ਆ ਕੇ ਮੇਲ ਮਿਲਾਪ ਕਰ ਸਕੇਦ ਹੋ ਜਾਂ ਦਫ਼ਤਰ ਨਾਲ ਫੋਨ ਨੰਬਰ 0183-2212103, 9653875872, 9914423731 ਤੇ ਸੰਪਰਕ ਕਰ ਸਕਦੇ ਹੋ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply