Thursday, October 1, 2026

ਸੀਨੀਅਰ ਮੈਡੀਕਲ ਅਫਸਰ ਡਾ. ਭੱਲਾ ਨੇ ਬੱਚਿਆਂ ਨੂੰ ਪੇਟ ਦੇ ਕੀੜਆਂ ਦੀ ਦਵਾਈ ਖਵਾਈ

ਬਟਾਲਾ, 15 ਫਰਵਰੀ (ਪੰਜਾਬ ਪੋਸਟ- ਨਰਿੰਦਰ ਬਰਨਾਲ)- ਸਿਹਤ ਵਿਭਾਗ ਪੰਜਾਬ ਵੱਲੋ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆ ਦੀ ਸਿਹਤ ਠੀਕ ਰੱਖਣ ਦੇ ਮਕਸਦ ਨਾਲ ਬਹੁਤ ਸਾਰੀਆਂ ਯੋਜਨਾਵਾ ਚਲਾਈਆ ਜਾ ਰਹੀਆਂ ਹਨ, ਪਰ ਪੇਟ ਦੇ ਕੀੜੇ ਮਾਰਨ ਵਾਸਤੇ ਸਕੂਲਾਂ ਦੇ ਵਿਦਿਆਰਥੀਆ ਨੂੰ ਰਾਸਟਰੀ ਵਰਮਿੰਗ ਦੇ ਮੌਕੇ ਡਾ. ਸੁਨੀਤਾ ਭੱਲਾ ਐਸ.ਐਮ.ਓ ਭੁੱਲਰ ਤੇ ਡਾਕਟਰਾਂ ਦੀ ਟੀਮ ਵੱਲੋ ਵਿਦਿਆਰਥੀਆ  ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਖਵਾਈਆਂ ਗਈ।PPN1502201701

ਐਲਬੈਂਡਾਜੋਲ ਦੇ ਨਾਮ   ਨਾਲ   ਜਾਣੀ ਜਾਣ ਵਾਲੀ ਗੋਲੀ ਦੇ ਬਹੁਤ ਸਾਰੇ ਫਾਇਦੇ ਹਨ। ਡਾ. ਭੱਲਾ ਨੇ ਜਾਣਕਾਰੀ ਦੋਰਾਨ ਦੱਸਿਆ ਹਰ ਸਕੂਲ ਦੇ ਵਿਦਿਆਰਥੀ ਨੂੰ ਇਹ ਇਕ ਗੋਲੀ ਅੱਜ ਖਵਾਈ ਜਾਵੇਗੀ।ਜਦ ਕਿ ਹਰ ਪਿੰਡ ਵਿਚ ਆਸਾ ਵਰਕਰ ਬੜੀ ਸੰਜੀਦਗੀ ਨਾਲ ਇਹ ਕੰਮ ਨੂੰ  ਨੇਪਰੇ ਚੜਾਂ ਰਹੀਆਂ ਹਨ।ਜਿਹੜੇ ਬੱਚੇ ਅੱਜ ਇਹ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਨਹੀ ਖਾਦੇ ਉਹਨਾ ਇਸੇ ਮਹੀਨੇ ਦੀ ਵੀਹ ਤਰੀਕ ਨੂੰ ਇਹ ਗੋਲੀਆਂ ਖਵਾਈਆਂ ਜਾਣਗੀਆਂ। ਹਾਜਰ ਟੀਮ ਵੱਲੋ ਬਾਰਵੀ ਜਮਾਤ ਦੇ ਸਾਰਿਆ ਵਿਦਿਆਰਥੀਆਂ ਨੂੰ ਡਾਕਟਰਾਂ ਦੀ ਹਾਜਰੀ ਵਿਚ ਗੋਲੀਆਂ ਖਵਾਈਆਂ ਗਈਆਂ।ਇਸ ਮੌਕੇ ਸੀਮਾ ਤੇ ਤੇਜਿੰਦਰ ਕੌਰ ਮੈਡੀਕਲ ਅਫਸਰ, ਜਸਵਿੰਦਰ ਕੌਰ ਸਟਾਫ ਨਰਸ, ਸੁਖਦਿਆਲ ਬੀ.ਈ.ਈ ਤੋ ਇਲਾਵਾ ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ, ਗੁਰਮੀਤ ਸਿੰਘ ਵਾਈਸ ਪ੍ਰਿੰਸੀਪਲ, ਦਵਿੰਦਰ ਸਿੰਘ, ਪਿਆਰਾ ਲਾਲ, ਅਰੁਣ ਕੁਮਾਜ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਆਦਿ ਸਕੂਲ ਸਟਾਫ ਮੈਬਰ ਹਾਜਰ ਸਨ। ਸਕੂਲ ਪ੍ਰਿੰਸੀਪਲ ਵੱਲੋ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply