ਬਠਿੰਡਾ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੇਂਟ ਵਿਭਾਗ ਵੱਲੋਂ ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੇਂਟ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਉਚੇਚੇ ਯਤਨ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਬੀਤੇ ਦਿਨੀ ਆਈ.ਟੀ. ਖੇਤਰ ਦੀ ਸਭ ਤੋਂ ਮੋਹਰੀ ਵਿਸ਼ਵ ਪ੍ਰਸਿੱਧ ਕੰਪਨੀ ਇਨਫੋਸਿਸ ਵੱਲੋਂ ਇੱਕ ਪਲੇਸਮੇਂਟ ਡਰਾਈਵ ਦੌਰਾਨ ਬਾਬਾ ਫ਼ਰੀਦ ਕਾਲਜ ਦੇ 7 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ।ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ.(ਸੀ.ਐਸ.ਐਮ), ਬੀ.ਐਸ.ਸੀ (ਨਾਨ-ਮੈਡੀਕਲ), ਬੀ.ਐਸ.ਸੀ (ਸੀ.ਐਸ) ਅਤੇ ਬੀ.ਸੀ.ਏ ਦੇ ਵਿਦਿਆਰਥੀਆਂ ਨੇ ਇਸ ਪਲੇਸਮੈਂਟ ਡਰਾਈਵ ਵਿੱਚ ਭਾਗ ਲਿਆ। 
ਦੱਸਣਯੋਗ ਹੈ ਕਿ ਇਨਫੋਸਿਸ ਕੰਪਨੀ ਆਈ.ਟੀ ਖੇਤਰ ਦੀ ਸਭ ਤੋ ਵਿਸ਼ਵ ਵਿੱਚ ਮੋਹਰੀ ਕੰਪਨੀ ਹੈ ਜੋ 50 ਤੋਂ ਵਧੇਰੇ ਦੇਸ਼ਾਂ ਵਿੱਚ ਤਕਨਾਲੋਜੀ, ਕੰਸਲਟੈਂਸੀ ਅਤੇ ਆਊਟ ਸੋਰਸਿੰਗ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।ਪਲੇਸਮੇਂਟ ਡਰਾਈਵ ਦੌਰਾਨ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਨੂੰ ਜਾਚਣ ਲਈ ਇਨਫੋਸਿਸ ਦੇ ਅਧਿਕਾਰੀਆਂ ਨੇ ਪਹਿਲੇ ਗੇੜ ’ਚ ਵਿਦਿਆਰਥੀਆਂ ਦਾ ਆਨ ਲਾਈਨ ਟੈਸਟ ਲਿਆ।ਇਸ ਟੈਸਟ ਵਿੱਚ ਸੰਸਥਾ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਆਪਣੀ ਯੋਗਤਾ ਅਤੇ ਹੁਨਰ ਦਾ ਚੰਗਾ ਪ੍ਰਦਰਸ਼ਨ ਕੀਤਾ। ਆਨਲਾਈਨ ਟੈਸਟ ਤੋਂ ਬਾਅਦ ਬਾਬਾ ਫ਼ਰੀਦ ਕਾਲਜ ਦੇ 12 ਵਿਦਿਆਰਥੀ ਇੰਟਰਵਿਊ ਗੇੜ ਲਈ ਸ਼ਾਰਟ ਲਿਸਟ ਹੋਏ।ਚੋਣ ਪ੍ਰੀਕਿਰਿਆ ਦੇ ਆਖਰੀ ਗੇੜ ਦੌਰਾਨ ਕੰਪਨੀ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ।ਇਨਫੋਸਿਸ ਕੰਪਨੀ ਦੇ ਅਧਿਕਾਰੀ ਆਈ.ਟੀ ਜਗਤ ਵਿੱਚ ਹੋ ਰਹੀਆਂ ਨਵੀਨ ਤਬਦੀਲੀਆਂ ਬਾਰੇ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਬੋਲ ਚਾਲ ਦੀ ਭਾਸ਼ਾ ਤੋਂ ਬਹੁਤ ਪ੍ਰਭਾਵਿਤ ਹੋਏ।ਜਿਸ ਦੇ ਸਿੱਟੇ ਵਜੋਂ ਉਹਨਾਂ ਨੇ ਬਾਬਾ ਫ਼ਰੀਦ ਕਾਲਜ ਦੇ 7 ਵਿਦਿਆਰਥੀਆਂ ਨੂੰ ਅਪਰੇਸ਼ਨਜ਼ ਐਗਜ਼ੀਕਿਊਟਿਵ/ ਟੈਸਟਿੰਗ ਐਗਜ਼ੀਕਿਊਟਿਵ ਦੇ ਅਹੁੱਦੇ ਲਈ ਚੁਣ ਲਿਆ।
ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੇਂਟ ਵਿਭਾਗ ਦੇ ਸਾਰਥਿਕ ਯਤਨਾਂ ਸਲਾਘਾ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਦੀ ਹੋ ਰਹੀ ਪਲੇਸਮੇਂਟ ’ਤੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸੰਸਥਾ ਨੇ ਮਾਈਕਰੋਸਾਫ਼ਟ, ਐਚ.ਸੀ.ਐਲ ਔਰੈਕਲ ਅਤੇ ਸੈਪ ਵਰਗੀਆਂ ਆਈ. ਟੀ. ਖੇਤਰ ਦੀਆਂ ਮੋਹਰੀ ਕੰਪਨੀਆਂ ਨਾਲ ਹੱਥ ਮਿਲਾਇਆ ਹੋਇਆ ਹੈ ਜਿਸ ਸਦਕਾ ਸੰਸਥਾ ਦੇ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਸਮੁੱਚੀ ਸਖ਼ਸੀਅਤ ਉਸਾਰੀ ਅਤੇ ਸਾਫ਼ਟ ਸਕਿੱਲਜ਼ ਪ੍ਰਦਾਨ ਕਰਨ ਨਾਲ ਵਿਦਿਆਰਥੀਆਂ ਦੀ ਪਲੇਸਮੇਂਟ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਚੰਗੇ ਪੈਕੇਜ਼ਾਂ ’ਤੇ ਹੋ ਰਹੀ ਹੈ।ਉਹਨਾਂ ਨੇ ਇਨਫੋਸਿਸ ਕੰਪਨੀ ਦੇ ਅਧਿਕਾਰੀਆਂ ਦਾ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੂੰ ਨੌਕਰੀ ਦਾ ਮੌਕਾ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media