Sunday, March 22, 2026

ਆਲ ਇੰਡੀਆ ਗੱਤਕਾ ਚੈਪੀਅਨਸ਼ਿਪ `ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਰਹੀ ਅੱਵਲ

ਬਠਿੰਡਾ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਦਸ਼ਮੇਸ਼ ਪਿਤਾ ਸਾਹਿਬ ਸ਼੍ਰੀਾ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਪੁਰਵ ਨੂੰ ਸਮਰਪਿਤ ਪਹਿਲੀ ਆਲ ਇੰਡੀਆ ਗੱਤਕਾ ਚੈਂਪੀਅਨਸ਼ਿਪ ਅਮਿੱਟ ਯਾਦਾਂ ਪਿੱਛੇ ਛੱਡਦੀ ਹੋਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਸੰਪੰਨ ਹੋਏ।ਦੇਸ਼ ਦੇ ਕੋਨੇ ਕੋਨੇ ਵਿੱਚੋਂ ਆਈਆਂ 15 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਦੋ ਰੋਜਾ ਇੰਟਰ ਵਰਸਿਟੀ ਚੈਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਸਿੰਗਲ ਸੋਟੀ, ਫਰੀ ਸੋਟੀ ਦੇ ਨਾਲ-ਨਾਲ ਜਾਂਬਾਜ਼ ਖਿਡਾਰੀਆਂ ਵੱਲੋਂ ਡੈਮੋਸਟਰੇਸ਼ਨ ਪ੍ਰਦਸ਼ਨ ਵੀ ਕੀਤੇ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਡਾ ਜਸਮੇਲ ਸਿੰਘ ਧਾਲੀਵਾਲ ਨੇ ਅਖੀਰਲੇ ਦਿਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਚੈਪੀਅਨਸ਼ਿਪ ਦੀ ਸ਼ੋਭਾ ਨੂੰ ਦੂਨ ਸਵਾਇਆ ਕੀਤਾ।PPN1502201704
ਦੂਜੇ ਦਿਨ ਦੀਆਂ ਗਤੀਵਿਧੀਆਂ ਦੇ ਸ਼ੁਰੂ ਵਿਚ ਯੂਨੀਵਰਸਿਟੀ ਦੇ ਪ੍ਰਰੋ ਵਾਈਸ ਚਾਂਸਲਰ ਡਾ ਜਗਪਾਲ ਸਿੰਘ ਨੇ ਚਾਂਸਲਰ ਜਸਮੇਲ ਸਿੰਘ ਧਾਲੀਵਾਲ, ਮਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ, ਅੱਲਗ-ਅੱਲਗ ਯੂਨੀਵਰਸਿਟੀਆਂ ਦੇ ਅਫਸਰ, ਮੈਨੇਜਰ, ਖਿਡਾਰੀਆਂ ਅਤੇ ਖੇਡਾਂ ਦਾ ਆਨੰਦ ਮਾਨਣ ਲਈ ਪਹੁੰਚੇ ਹੋਏ ਸਰੋਤਿਆਂ ਨੂੰ ਨਿੱਘੇ ਸ਼ਬਦਾਂ ਵਿੱਚ ਜੀ ਆਇਆ ਕਿਹਾ।ਡਾ. ਜਸਮੇਲ ਸਿੰਘ ਧਾਲੀਵਾਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਧੀਆ ਖੇਡ ਪ੍ਰਦਸ਼ਨ ਦੇਖਣ ਨੂੰ ਮਿਲਿਆ ਹੈ।ਨਾਲ ਹੀ ਉਨਾਂ ਨੇ ਸਭ ਯੂਨੀਵਰਸਿਟੀਆਂ ਦੇ ਅਫਸਰ ਅਤੇ ਖਿਡਾਰੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਜੋ ਕਿ ਦੂਰ ਦਰਾਡੇ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਅਤੇ ਵਧੀਆ ਖੇਡ ਭਾਵਨਾ ਨਾਲ ਖੇਡੇ। ਡਾ. ਧਾਲੀਵਾਲ ਨੇ ਇਹ ਵੀ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਸਾਡੇ ਗੁਰੂਆਂ ਦੁਆਰਾ ਬਖਸ਼ੀ ਇਸ ਸੈਲਫ ਡਿਫੈਂਸ ਵਾਲੀ ਖੇਡ ਗੱਤਕਾ ਨੂੰ ਪ੍ਰੱਫੁਲਤ ਕਰਨ ਲਈ ਹਰ ਸਮੇ ਵਚਨਵੱਧ ਹੈ ਤਾਂ ਕਿ ਦੁਨੀਆਂ ਦੇ ਕੋਨੇ-ਕੋਨੇ ਵਿੱਚ ਗੱਤਕਾ ਖੇਡ ਨੂੰ ਪਹੁੰਚਾਇਆ ਜਾ ਸਕੇ।ਜਿਥੇ ਪਹਿਲੇ ਦਿਨ ਸਿੱਖ ਲਾਈਟ ਇਨਫੈਂਟਰੀ ਦੇ ਫੌਜੀ ਬੈਂਡ ਦੀਆਂ ਧੁਨਾ ਤੇ ਸੋਹਣਾ ਮਾਰਚ ਪਾਸ ਕੀਤੀ ਗਿਆ।ਉਥੇ ਦੂਜੇ ਗੱਤਕਾ ਡੈਮੋਸਟਰੇਸ਼ਨ ਨੇ ਦੇਖਣ ਵਾਲਿਆਂ ਦਾ ਮਨ ਮੋਹਿਆ।ਇਸ ਸੁਭਾਗੇ ਮੌਕੇ ਜਰਮਨੀ ਦੀ ਵਸਨੀਕ ਕੈਰਮਨ ਮਿਕਲੇ ਨੇ ਵੀ ਗੱਤਕਾ ਖੇਡਾਂ ਦਾ ਨਜ਼ਾਰਾ ਲੁੱਟਿਆ।ਇਹ ਜਰਮਨੀ ਸਾਈਕਲ ਸਵਾਰ ਹੁਣ ਤੱਕ ਅੰਦਾਜਨ 30,000 ਕਿਲੋਮੀਟਰ ਸਾਈਕਲ ਚਲਾਉਣ ਦੌਰਾਨ 27 ਦੇਸ਼ਾਂ ਦਾ ਦੌਰਾ ਕੀਤਾ ਅਤੇ ਆਪਸੀ ਮਿਲਵਰਤਣ, ਸਵੱਛ ਵਾਤਾਵਰਨ ਦਾ ਉੱਦਮ ਨਾਲ ਲੈ ਕੇ ਚੱਲ ਰਹੀ ਹੈ ਅਤੇ ਆਪਣੇ ਵਿਚਾਰ ਸਾਂਝੇ ਕਰਨ ਸਮੇਂ ਵੀ ਉਨਾਂ ਸਭ ਨੂੰ ਇਸੇ ਗੱਲ ਦੀ ਅਪੀਲ ਵੀ ਕੀਤੀ।

ਦੋਹਾਂ ਦਿਨਾਂ ਦੇ ਵੱਖੋ-ਵੱਖ ਖੇਡ ਈਵੈਂਟਸ ਦੇ ਅਧਾਰ `ਤੇ ਨਤੀਜੇ- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਉੱਵਰਆਲ ਚੈਂਪੀਅਨਸ਼ਿਪ ਤੇ ਕਬਜਾ ਕੀਤਾ। ਲੜਕਿਆਂ ਦੀਆਂ ਖੇਡਾਂ ਵਿਚ ਪੰਜਾਬ  ਯੂਨੀਵਰਸਿਟੀ, ਚੰਡੀਗੜ੍ਹ ਪਹਿਲੇ ਨੰਬਰ ਤੇ ਰਹੀ ਜਦੋਂ ਕਿ ਦੂਜੇ ਨੰਬਰ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਰਹੀ। ਲੜਕੀਆਂ  ਦੇ ਖੇਡ ਮੁਕਾਬਲੇ ਵਿਚ ਪਹਿਲਾ ਸਥਾਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਦੂਜਾ ਸਥਾਨ ਦਿੱਲੀ ਯੂਨੀਵਰਸਿਟੀ ਨੇ ਹਾਸਲ ਕੀਤਾ।ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਸਿਮਰਨਜੀਤ ਸਿੰਘ ਨੂੰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ ਯੂਨੀਵਰਸਿਟੀ ਦੀ ਅਮਨਦੀਪ ਕੌਰ ਨੂੰ ਵਧੀਆ ਖੇਡ ਪ੍ਰਦਸ਼ਨ ਦੇ ਅਧਾਰ ਤੇ ਸਰਵੋਤਮ ਗੱਤਕਾਬਾਜ ਐਲਾਨਿਆ ਗਿਆ। ਡੈਮੋਸਟਰੇਸ਼ਨ ਮੁਕਾਬਲਿਆਂ ਵਿੱਚ ਰੁਪਿੰਦਰ ਕੌਰ, ਪੰਜਾਬ ਯੂਨੀਵਰਸਿਟੀ, ਸੁਖਬੀਰ ਕੌਰ, ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੁਰਪ੍ਰੀਤ ਕੌਰ ਕ੍ਰਮਵਾਰ ਅਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਡੈਮੋਸਟਰੇਸ਼ਨ ਮੁਕਾਬਲਿਆਂ ਵਿੱਚ ਜੈ ਸਿੰਘ, ਪੰਜਾਬ ਯੂਨੀਵਰਸਿਟੀ, ਸੁਖਜਿੰਦਰ ਸਿੰਘ, ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦਾ ਗੁਰਪ੍ਰੀਤ ਸਿੰਘ ਕ੍ਰਮਵਾਰ ਅਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਡਾ. ਜਸਮੇਲ ਸਿੰਘ ਧਾਲੀਵਾਲ ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ , ਸੁਖਰਾਜ ਸਿੰਘ ਐਮ ਡੀ, ਡਾ. ਭੁਪਿੰਦਰ ਸਿੰਘ ਧਾਲੀਵਾਲ, ਵਾਈਸ ਚਾਂਸਲਰ, ਪਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ, ਡਾ. ਜਗਤਾਰ ਸਿੰਘ ਧੀਮਾਨ, ਰਜਿਸਟਰਾਰ ਨੇ ਹੋਰ ਅਫਸਰਾਨ ਸਮੇਤ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਰਵਿੰਦਰ ਸੂਮਲ ਨੇ ਸਭ ਲਈ ਧੰਨਵਾਦੀ ਸ਼ਬਦ ਕਹੇ ਜਿਸ ਵਿੱਚ ਵਿਸ਼ੇੇਸ਼ ਤੋਰ ਤੇ ਆਲ ਇੰਡੀਆ ਯੂਨੀਵਰਸਿਟੀ ਅਤੇ ਸਾਰੀਆਂ ਯੂਨੀਵਰਸਿਟੀਆਂ ਦੇ ਅਫਸਰਾਨ, ਮੇਨੈਜਰ ਅਤੇ ਖਿਡਾਰੀਆਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ ਗਿਆ। ਖੇਡਾਂ ਦੀ ਸਫਲਤਾ ਪੂਰਵਕ ਸਮਾਪਤੀ ਵੇਲੇ ਫਲੈਗ ਲੋਅਰਿੰਗ ਸਮਾਗਮ ਤੋਂ ਬਾਅਦ ਸਭ ਉਪਸਥਿਤ  ਰਾਸ਼ਟਰੀ ਗਾਇਨ ਵਿੱਚ ਸ਼ਾਮਲ ਹੋਏੇ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply