Friday, August 14, 2026

ਸਿਹਤ ਵਿਭਾਗ ਵੱਲੋਂ ਨੈਸ਼ਨਲ ਡੀਵਰਮਿੰਗ ਡੇਅ ਮਨਾਇਆ

ਬਠਿੰਡਾ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-  ਸਿਹਤ ਵਿਭਾਗ ਬਠਿੰਡਾ ਵੱਲੋਂ 15 ਫਰਵਰੀ 2017 ਨੂੰ ਨੈਸ਼ਨਲ ਡੀਵਰਮਿੰਗ ਡੇਅ ਮਨਾਇਆ ਗਿਆ।PPN1502201705

ਸਿਵਲ ਸਰਜਨ ਬਠਿੰਡਾ ਡਾ.ਰੁਘਬੀਰ ਸਿੰਘ ਰੰਧਾਵਾ ਵੰਲੋਂ ਅੱਜ  ਆਦਰਸ਼ ਸੀਨੀਅਰ ਸੈਕੰਡਰੀ ਸਕੂਲ,ਕੈਨਾਲ ਕਲੋਨੀ ਬਠਿੰਡਾ ਅਤੇ ਪ੍ਰਾਇਮਰੀ ਸਕੂਲ ਝੁੱਟੀ ਕਾ ਮਹੱਲਾ ਮੁਲਤਾਨੀਆਂ ਰੋਡ, ਬਠਿੰਡਾ ਵਿਖੇ ਵਿਜ਼ਟ ਕਰਦਿਆਂ ਜਿਲ੍ਹਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ, ਜਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਆਰ.ਬੀ.ਐਸ.ਕੇ ਕੁਆਰਡੀਨੇਟਰ ਮਨਫੂਲ ਸਿੰਘ ਅਤੇ ਆਰ.ਬੀ.ਐਸ.ਕੇ ਦੇ ਮੈਡੀਕਲ ਅਫਸਰ ਡਾ. ਕਪਿਲ ਅਤੇ ਡਾ. ਪਰਮਜੀਤ ਕੌਰ ਹਾਜ਼ਰਾਨੀ ਨੇ ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਬਠਿੰਡਾ ਨੇ ਕਿਹਾ ਕਿ ਅੱਜ ਦਾ ਇਹ ਦਿਨ ਸਮੁੱਚੇ ਪੰਜਾਬ ਵਿੱਚ ਮਨਾਇਆ ਜਾ ਰਿਹਾ ਹੈ।ਉਨ੍ਹਾਂ ਬੱਚਿਆਂ ਨੂੰ ਪਰਸਨਲ ਹਾਈਜ਼ੀਨ ਅਤੇ ਨਿੱਜੀ ਸਫਾਈ ਵੱਲ ਧਿਆਨ ਦੇਣ ਬਾਰੇ ਕਿਹਾ।ਉਨ੍ਹਾਂ ਦੱਸਿਆ ਕਿ ਇਹ ਗੋਲੀ ਖਾਣ ਨਾਲ ਬੱਚਿਆਂ ਵਿੰਚ ਪੇਟ ਦੇ ਕੀੜੇ,ਕੁਪੋਸ਼ਣ ਖੂਨ ਦੀ ਕਮੀ ਅਤੇ ਚਿੜ-ਚਿੜਾਪਨ ਦੂਰ ਹੁੰਦਾ ਹੈ।ਬੱਚਿਆਂ ਦੀ ਦਿਮਾਗੀ ਅਤੇ ਯਾਦਾਸ਼ਤ ਸ਼ਕਤੀ ਵਿੱਚ ਵਾਧਾ ਹੁੰਦਾ ਹੈ।ਇਹ ਗੋਲੀਆਂ ਪੂਰੀ ਤਰਾਂ ਸੁਰੱਖਿਅਤ ਹਨ ਅਤੇ ਇਨ੍ਹਾਂ ਦਾ ਸਰੀਰ ਉਪਰ ਕਿਸੇ ਪ੍ਰਕਾਰ ਦਾ ਦੁਰਪ੍ਰਭਾਵ ਨਹੀਂ ਹੈ।ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ ਨੇ ਇਸ ਮੌਕੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਹੋਣ ਵਾਲੀਆਂ ਤਕਲੀਫਾਂ ਅਤੇ ਉਨ੍ਹਾਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਮਹੁੱਈਆਂ ਕਰਵਾਈ ਗਈ।ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਅੱਜ ਕਿਸੇ ਵਜ੍ਹਾ ਕਾਰਨ ਗੋਲੀ ਖਾਣ ਤੋਂ ਰਹਿ ਜਾਣਗੇ ਉਨ੍ਹਾਂ ਨੂੰ 20 ਫਰਵਰੀ 2017 ਨੂੰ ਇਹ ਗੋਲੀ ਖੁਆਈ ਜਾਵੇਗੀ।ਜਿਲ੍ਹਾ ਐਮ.ਈ.ਆਈ.ਓ ਜਗਤਾਰ ਸਿੰਘ ਬਰਾੜ ਵੱਲੋਂ ਬੱਚਿਆਂ ਨੂੰ ਹੈਂਡ ਵਾਸ਼ ਦੇ ਤਰੀਕਿਆਂ ਬਾਰੇ ਦੱਸਿਆ ਗਿਆ।ਇਸ ਮੌਕੇ ਗੁਰਪ੍ਰੀਤ ਕੌਰ ਲੈਕਚਰਾਰ ਬਾਇਓਲੋਜੀ, ਅਮਨਪ੍ਰੀਤ ਸਿੰਘ ਲੈਕਚਰਾਰ ਪੋਲ ਸਾਇੰਸ ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਇੰਚਾਰਜ ਪ੍ਰਾਇਮਰੀ ਸਕੂਲ, ਮਹੱਲਾ ਝੁੱਟੀ ਕਾ ਅਤੇ ਸੋਸ਼ਲ ਵਰਕਜ਼ ਬਲਕਰਨ ਸਿੰਘ ਅਤੇ ਜਗਦੀਸ਼ ਰਾਮ ਦਰਜਾਂ-4 ਹਾਜ਼ਰ ਸਨ ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply