Sunday, October 4, 2026

ਚੀਫ ਖਾਲਸਾ ਦੀਵਾਨ ਦਾ ਜਥਾ ਦਰਸ਼ਨਾਂ ਲਈ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਪੁੱਜਾ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਸ਼ਾਹਿਬੇ ਕਮਾਲ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਦੀ ਅਗਵਾਈ ਹੇਠ ਚੀਫ ਖਾਲਸਾ ਦੀਵਾਨ ਦਾ ਜਥਾ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਪੁੱਜਾ ਜਿਥੇ ਉਹਨਾਂ ਅੰਮ੍ਰਿਤ ਵੇਲੇ ਦੇ ਕਰੀਬ 3:00 ਵਜੇ ਗੋਦਾਵਰੀ ਤੋਂ ਲਿਆਂਦੇ ਜਲ ਨਾਲ ਕੀਤੀ ਜਾ ਰਹੀ ਸੇਵਾ, ਸਿਮਰਨ ਅਤੇ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ।ਸ਼੍ਰੀ ਗੁਰੁ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ ਦੇ ਹੁਕਮਨਾਮੇ ਤੇ ਆਰਤੀ ਉਪਰੰਤ ਉਹਨਾਂ ਉਥੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦੇ ਦਰਸ਼ਨ ਵੀ ਕੀਤੇ।ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਤਖਤ ਸਾਹਿਬ ਵਿਖੇ ਚਾਹ ਦੇ ਲੰਗਰ ਲਗਾਏ ਗਏ। PPN1502201706
ਵਾਪਸੀ ਉਪਰੰਤ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਨੇ ਦਸਿਆ ਕਿ ਚੀਫ ਖਾਲਸਾ ਦੀਵਾਨ ਜਥੇ ਨੇ ਗੁਰਦੁਆਰਾ ਹੀਰਾ ਘਾਟ ਸਾਹਿਬ, ਨਗੀਨਾ ਘਾਟ ਸਾਹਿਬ, ਸ਼ਿਕਾਰ ਘਾਟ ਸਾਹਿਬ, ਮਾਤਾ ਸਾਹਿਬ ਦੀਵਾਨ ਜੀ ਤੇ ਹੋਰਨਾਂ ਗੁਰੂਦੁਆਰਿਆਂ ਦੇ ਨਾਲ ਨਾਲ 7 ਸਰਾਵਾਂ ਨਾਲ ਸੁਸੱਜਿਤ ਡੇਰਾ ਬਾਬਾ ਨਿਧਾਨ ਸਿਂਘ ਦੇ ਵਿਸ਼ਾਲ ਲੰਗਰ ਸਥਾਨ ਵਿਖੇ ਗੁਰੁ ਕੇ ਲੰਗਰ ਦਾ ਅਂੰਨਦ ਮਾਣਿਆ।24 ਘੰਟੇ ਪਾਣੀ ਬਿਜਲੀ ਸਪਲਾਈ ਤੇ ਸਾਫ ਸੁਥਰੀਆਂ ਸ਼ਾਂਤ ਵਾਤਾਵਰਨ ਵਿਚ ਨਿਰਮਿਤ ਅਤਿ ਆਧੁਨਿਕ ਸਰਾਵਾਂ ਵਿਚ ਯਾਤਰੂਆਂ ਦੀ ਹਰ ਸੁੱਖ ਸਵਿਧਾ ਦਾ ਧਿਆਨ ਰੱਖਿਆ ਜਾਂਦਾ ਹੈ।ਇਸ ਦੇ ਨਾਲ ਹੀ ਸੰਗਤਾਂ ਨੇ ਗੁਰੂਦੁਆਰਾ ਨਾਨਕ ਝੀਰਾ ਸਾਹਿਬ ਦੇ ਵੀ ਦਰਸ਼ਨ ਕੀਤੇ।ਯਾਤਰਾ ਦੌਰਾਨ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਮੈਂਬਰਾਂ ਨਾਲ ਇਕੱਤਰਤਾ ਕੀਤੀ ਗਈ।ਜਿਸ ਵਿਚ ਚੀਫ ਖਾਲਸਾ ਦੀਵਾਨ ਦੇ ਵਿਕਾਸ ਕਾਰਜਾਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ।ਮੀਤ ਜਥੇਦਾਰ ਭਾਈ ਰਾਮ ਸਿੰਘ ਨੇ ਦੀਵਾਨ ਦੀ ਤਰੱਕੀ ਅਤੇ ਚੜਦੀ ਕਲਾ ਲਈ ਅਰਦਾਸ ਕੀਤੀ ।
ਇਸ ਮੌਕੇ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਜਾਇੰਟ ਸਕੱਤਰ ਹਰਜੀਤ ਸਿੰਘ, ਐਡੀਸ਼ਨਲ ਸਕੱਤਰ ਨਵਪ੍ਰੀਤ ਸਿੰਘ ਸਾਹਨੀ, ਮੀਤ ਪ੍ਰਧਾਨ ਲੋਕਲ ਕਮੇਟੀ ਦਿੱਲੀ ਬਰਿੰਦਰ ਸਿੰਘ, ਮੈਂਬਰ ਲੋਕਲ ਕਮੇਟੀ ਦੁਬਈ ਗੁਰਚਰਨ ਸਿੰਘ, ਮੈਂਬਰ ਲੋਕਲ ਕਮੇਟੀ ਚੰਡ੍ਹੀਗੜ ਰਵਿੰਦਰ ਸਿੰਘ, ਡਾ: ਗੁਰਬਿਲਾਸ ਸਿੰਘ, ਡਾ: ਅਰੀਦਮਨ ਸਿੰਘ ਮਾਹਲ, ਅਜੀਤ ਸਿੰਘ ਤੁੱਲੀ, ਡਾ: ਸੁਖਬੀਰ ਕੌਰ ਮਾਹਲ, ਡਾ: ਅਮਰਪਾਲੀ ਕੌਰ, ਸਰਦਾਰਨੀ ਦਲਜੀਤ ਕੌਰ, ਜੱਜਬੀਰ ਸਿੰਘ ਵਾਲੀਆ, ਡਾ. ਧਰਮਵੀਰ ਸਿੰਘ ਤੇ ਵੱਖ ਵੱਖ ਸਕੂਲਾਂ ਦੇ ਪ੍ਰਿਸੀਪਲ ਸਾਹਿਬਾਨ ਅਤੇ ਹੋਰ ਅਹੁਦੇਦਾਰ ਜਥੇ ਵਿਚ ਸ਼ਾਮਲ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply