Thursday, April 30, 2026

ਸਵ: ਮਾਤਾ ਚਰਨ ਕੌਰ ਨਮਿਤ ਸ਼ਰਧਾਜ਼ਲੀ ਸਮਾਗਮ ਹੋਇਆ

ਚੌਕ ਮਹਿਤਾ, 19 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਸ਼੍ਰੋਮਣੀ ਅਕਾਲੀ ਦਲ ਸਰਕਲ ਮੱਤੇਵਾਲ ਦੇ ਪ੍ਰਧਾਨ ਅਤੇ ਪਿੰਡ ਅਰਜਨਮਾਂਗਾ ਦੇ ਸਰਪੰਚ ਸੁਰਿੰਦਰ ਸਿੰਘ ਤੇ ਸਤਨਾਮ ਸਿੰਘ ਸੰਂਧੂ ਦੇ ਸਤਿਕਾਰਯੋਗ ਸਵ: ਮਾਤਾ ਚਰਨ ਕੌਰ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਗ੍ਰਹਿ ਚੌਕ ਮਹਿਤਾ ਵਿਖੇ ਹੋਈ।PPN1902201714ਇਸ ਸਮੇਂ ਭਾਈ ਰਣਜੀਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਭਾਈ ਹਰਪ੍ਰੀਤ ਸਿੰਘ ਕਥਾ ਵਾਚਕ ਅੰਮ੍ਰਿਤਸਰ ਵਾਲਿਆਂ ਸੰਗਤਾਂ ਨੂੰ ਗੁਰ ਇਤਹਾਸ ਸਰਵਣ ਕਰਵਾਇਆ।ਉਪਰੰਤ ਗੁ. ਗੁਰੁਆਣਾ ਸਾਹਿਬ ਤੋਂ ਪੁੱਜੇ ਹੈੱਡ ਗ੍ਰੰਥੀ ਗਿਆਨੀ ਬਲਬੀਰ ਸਿੰਘ ਨੇ ਮਾਤਾ ਚਰਨ ਕੌਰ ਨਮਿਤ ਅੰਤਿਮ ਅਰਦਾਸ ਕੀਤੀ।ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ’ਚ ਸੰਤ ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਸਾਹਿਬ ਵਾਲੇ ਅਤੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਵਾਲਿਆਂ ਹਾਜਰੀ ਭਰੀ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਸ਼ੇਸ਼ ਤੌਰ ਤੇ ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ ਰਾਹੀਂ ਸ਼ੋਕ ਸੰਦੇਸ਼ ਭੇਜਿਆ।
ਇਸ ਮੌਕੇ  ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲਉਸਮਾਂ, ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ, ਉੱਪ ਚੇਅਰਮੈਨ ਸਰਵਣ ਸਿੰਘ ਰਾਮਦੀਵਾਲੀ, ਤੇਜਿੰਦਰਪਾਲ ਸਿੰਘ ਲਾਡੀ, ਜਥੇ. ਸਵਰਨਜੀਤ ਸਿੰਘ ਕੁਰਾਲੀਆ, ਯੂਥ ਸਕੱਤਰ ਅਮਰਪਾਲ ਸਿੰਘ ਪਾਲੀ, ਚੇਅਰਮੈਨ ਜਥੇ. ਹਰਭਜਨ ਸਿੰਘ ਉਦੋਕੇ, ਪ੍ਰਿੰ. ਗੁਰਦੀਪ ਸਿੰਘ, ਪ੍ਰਿੰ. ਸ਼ਿਵਚਰਨ ਸਿੰਘ, ਸਰਪੰਚ ਮੇਜਰ ਸਿੰਘ ਸਹੋਤਾ, ਸਾਬਕਾ ਚੇਅਰਮੈਨ ਡਾ. ਪਰਮਜੀਤ ਸਿੰਘ ਸੰਂਧੂ, ਜਤਿੰਦਰ ਸਿੰਘ ਲੱਧਾਮੁੰਡਾਂ, ਯੂਥ ਸਕੱਤਰ ਕੁਲਵਿੰਦਰ ਸਿੰਘ ਮਿੱਠਾ, ਪ੍ਰਧਾਨ ਸੁਖਵਿੰਦਰਸਿੰਘ ਮਹਿਤਾ, ਕੁਲਵੰਤ ਸਿੰਘ ਚੰਨਣਕੇ, ਜੈਲਦਾਰ ਹਰਦਿਆਲ ਸਿੰਘ, ਰਾਣਾ ਸੈਦਪੁਰ, ਚੇਅਰਮੈਨ ਹਰਵਿੰਦਰ ਸਿੰਘ ਬੱਬੂ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਹਰਜੀਤ ਸਿੰਘ, ਗੁਲਾਬ ਸਿੰਘ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਸਰਪੰਚ ਸਤਨਾਮ ਸਿੰਘ, ਗੁਰਵਿੰਦਰ ਸਿੰਘ ਉਦੋਕੇ, ਜਥੇ. ਮੇਹਰ ਸਿੰਘ ਮੱਤੇਵਾਲ, ਹਰਗੋਪਾਲ ਸਿੰਘ ਰੰਧਾਵਾ, ਸਾਬਕਾ ਸਰਪੰਚ ਕਸ਼ਮੀਰ ਸਿੰਘ ਕਾਲਾ, ਸਰਪੰਚ ਦਿਲਬਾਗ ਸਿੰਘ ਕਲੇਰ, ਸਰਪੰਚ ਬਚਿੱਤਰ ਸਿੰਘ ਜਾਲੀਆਂ, ਸਰਪੰਚ ਗੁਰਧਿਆਨ ਸਿੰਘ, ਬਲਾਕ ਸੰਮਤੀ ਮੈਂਬਰ ਰਜਿੰਦਰ ਸਿੰਘ ਸ਼ਾਹ, ਗੁਰਮੁੱਖ ਸਿੰਘ ਬੁੱਟਰ, ਜਥੇ. ਤਰਸੇਮ ਸਿੰਘ ਤਾਹਰਪੁਰ, ਬਲਦੇਵ ਸਿੰਘ ਅਠਵਾਲ, ਮੈਨਜਰ ਮੇਜਰ ਸਿੰਘ ਗੁ. ਸ਼੍ਰੀ ਬਾਬਾ ਬਕਾਲਾ ਸਾਹਿਬ, ਬਾਬਾ ਮੋਹਣ ਸਿੰਘ ਕੰਗ, ਐੱਸ.ਆਈ. ਸੁਰਿੰਦਰ ਸਿੰਘ ਤੋ ਇਲਾਵਾ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply