ਚੰਡੀਗੜ੍ਹ ਵਿਖੇ ਲੇਖਕਾਂ ਵੱਲੋਂ ਗ੍ਰਿਫਤਾਰੀਆਂ ਦੇਣ ਦੀ ਕੀਤੀ ਹਮਾਇਤ
ਚੌਕ ਮਹਿਤਾ, 19 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਬਾਬਾ ਬਕਾਲਾ ਸਾਹਿਬ ਵਿਖੇ ਪਿਛਲੇ 31 ਸਾਲਾਂ ਤੋਂ ਨਿਰੰਤਰ ਸਾਹਿਤਕ ਸਰਗਰਮੀਆਂ ਕਰਨ ਵਾਲੀ ਚਰਚਿੱਤ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਇਕ ਕਵੀ ਦਰਬਾਰ ਅੱਜ ਇੱਥੇ ਸਰਾਂ ਬਾਬਾ ਮੱਖਣ ਸ਼ਾਹ ਲੁਬਾਣਾ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ।
ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਪ੍ਰਵਾਸੀ ਸ਼ਾਇਰ ਕਰਨੈਲ ਸਿੰਘ ਬਾਠ (ਅਮਰੀਕਾ), ਰੰਗਕਰਮੀ ਕ੍ਰਿਸ਼ਨ ਦਵੇਸਰ, ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਿੰ: ਰਘਬੀਰ ਸਿੰਘ ਸੋਹਲ, ਜਥੇ: ਅਜੀਤ ਸਿੰਘ ਧਿਆਨਪੁਰ ਸਾਬਕਾ ਮੈਂਬਰ ਜ਼ਿਲ਼੍ਹਾ ਪ੍ਰੀਸ਼ਦ, ਜੋਗਿੰਦਰ ਸਿੰਘ ਮਾਣਾ ਚੌਂਕ ਮਹਿਤਾ, ਸਰਪੰਚ ਅਜ਼ਾਦ ਸਿੰਘ ਮਹਿਤਾ ਆਦਿ ਸੁਸ਼ੋਭਿਤ ਹੋਏ।ਮੰਚ ਸੰਚਾਲਨ ਕਰ ਰਹੇ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਜਿੱਥੇ ਸਭਾ ਦੀਆਂ ਪਿਛਲੀਆਂ ਪ੍ਰਤਪਾੀਆਂ ਤੇ ਇਕ ਝਾਤ ਪਾਈ, ਉਥੇ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ਉਪਰ 21 ਫਰਵਰੀ ਨੰੁ ਚੰਡੀਗੜ੍ਹ ਵਿਖੇ ਲੇਖਕਾਂ ਵੱਲੋਂ ਦਿੱਤੀਆ ਜਾਣ ਵਾਲੀਆਂ ਗ੍ਰਿਫਤਾਰੀਆਂ ਦੀ ਪੂਰਨ ਹਮਾਇਤ ਕਰਦੀ ਹੈ ਅਤੇ ਮਾਂ ਬੋਲੀ ਪੰਜਾਬੀ ਦੀ ਬਹਾਲੀ ਲਈ ਹਰ ਸੰਘਰਸ਼ ਵਿੱਚ ਵੱਧ ਚੜ੍ਹਕੇ ਸ਼ਾਮੂਲੀਅਤ ਕੀਤੀ ਜਾਵੇਗੀ।ਕੇਂਦਰੀ ਸਭਾ ਵੱਲੋਂ 25-26 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਹੋਣ ਵਾਲੇ ਦੋ ਰੋਜਾ ਰੰਗਮੰਚ ਸਮਾਗਮਾਂ ਵਿੱਚ ਵੀ ਸਭਾ ਵੱਲੋਂ ਤਨ-ਮਨ-ਧਨ ਨਾਲ ਸਹਿਯੋਗ ਦੇਣ ਲਈ ਰੂਪ ਰੇਖਾ ਤਿਆਰ ਕੀਤੀ ਗਈ।ਉਪਰੰਤ ਮਾਤ ਭਾਸ਼ਾ ਦਿਵਸ ਨੰੁ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ।
ਇਸ ਮੌਕੇ ਮੱਖਣ ਸਿੰਘ ਭੈਣੀਵਾਲਾ, ਜੋਬਨ ਰਿਆੜ, ਦਰਸ਼ਨ ਨੰਦੜਾ ਕਰਤਾਰਪੁਰੀ, ਮਾ: ਮਨਜੀਤ ਸਿੰਘ ਵੱਸੀ, ਨਵਦੀਪ ਸਿੰਘ ਬਦੇਸ਼ਾ, ਗੁਰਪ੍ਰੀਤ ਸਿੰਘ ਧੰਜਲ, ਸੁਖਰਾਜ ਸਿੰਘ ਭੁੱਲਰ, ਡਾ: ਦਲਜੀਤ ਸਿੰਘ ਮਹਿਤਾ, ਕਰਨੈਲ ਸਿੰਘ ਬਾਠ, ਗੁਰਭੇਜ ਸਿੰਘ ਸਰਾਂ, ਬਲਵਿੰਦਰ ਸਿੰਘ ਅਠੌਲਾ, ਹਰਗੋਬਿੰਦ ਸਿੰਘ, ਪਰਮਜੀਤ ਸਿੰਘ ਸਰਾਂ, ਬਲਜੀਤ ਸਿੰਘ ਕੰਗ ਸਰਬਜੀਤ ਸਿੰਘ ਬਾਠ, ਸ਼ੁੱਭਦੀਪ ਸਿੰਘ, ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ।
Punjab Post Daily Online Newspaper & Print Media