Saturday, September 26, 2026

ਪੈਰਾ ਮੈਡੀਕਲ ਐਸੋਸੀਏਸ਼ਨ ਤੇ ਮਨਿਸਟਰੀਅਲ ਯੂਨੀਅਨ ਵਿਚ ਪੈਦਾ ਵਿਵਾਦ ਬਾਰੇ ਕੀਤੀਆਂ ਵਿਚਾਰਾਂ

ਬਠਿੰਡਾ, 20 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੈਰਾ ਮੈਡੀਕਲ ਹੈਲਥ ਇੰਪਲਾਈਜ਼ ਐਸੋਸੀਏਸ਼ਨ ਵਲੋਂ ਮੀਟਿੰਗ ਐਂਟੀ ਲਾਰਵਾ ਦਫ਼ਤਰ ਵਿਖੇ ਹੋਈ।ਜਿਸ ਦੌਰਾਨ ਸਿਵਲ ਹਸਪਤਾਲ ਲਗਾਏ ਧਰਨੇ ਉਪਰੰਤ ਪੈਰਾ ਮੈਡੀਕਲ ਅੇਸੋਸੀਏਸ਼ਨ ਤੇ ਮਨਿਸਟਰੀਅਲ ਯੂਨੀਅਨ ਵਿਚ ਪੈਦਾ ਹੋਏ ਵਿਵਾਦ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਜਥੇਬੰਦੀ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਕੂੜ ਪ੍ਰਚਾਰ ਦੇ ਦੋਸ਼ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਾਡੀ ਕਿਸੇ ਵੀ ਧੜੇਬੰਦੀ ਜਾਂ ਜਥੇਬੰਦੀ ਨਾਲ ਕੋਈ ਲੜਾਈ ਨਹੀ ਸਾਡੀ ਲੜਾਈ ਤਾਂ ਸਿਰਫ਼ ਤੇ ਸਿਰਫ਼ ਭ੍ਰਿਸ਼ਟ ਅਫਸਰਾਂ ਤੇ ਪ੍ਰਸਾਸ਼ਨ ਦੇ ਖਿਲਾਫ਼ ਹੈ।ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦਫ਼ਤਰ ਦੁਆਰਾ ਲੋਕਾਂ ਦੇ ਕੰਮ `ਚ ਜਾਣ ਬੁੱਝ ਦੇਰੀ ਕਰਨਾ, ਏ.ਸੀ.ਪੀ ਦੇ ਕੰਮ ਨੂੰ ਨਾ ਵਿਚਾਰਣਾ ਵੀ ਸ਼ਾਮਲ ਹੈ। ਅੱਗੇ ਕਿਹਾ ਕਿ ਡਾ: ਸਿਵਾਨੀ ਗੋਇਲ ਦੇ ਮਰੀਜ਼ਾਂ ਪ੍ਰਤੀ ਅਭੱਦਰ ਵਤੀਰੇ ਬਾਰੇ ਸ਼ਿਕਾਇਤ ਨੂੰ ਨਾ ਵਿਚਾਰਣਾ, ਮੁਲਾਜ਼ਮਾਂ ਦੀਆਂ ਜੀ.ਪੀ.ਐਫ਼ ਸਟੇਟਮੈਂਟਾਂ ਨਾ ਮਿਲਣੀਆਂ, ਦਰਜਾ ਚਾਰ ਸ਼੍ਰੇਣੀ ਪਾਸ ਦੀ ਸੀਨੀਆਰਤਾ ਸੂਚੀ ਤਿਆਰ ਕਰਨ ਆਦਿ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਜਥੇਬੰਦੀ ਦੀ ਇਸ ਮੀਟਿੰਗ ਵਿਚ ਸਾਰੇ ਆਗੂਆਂ ਨੇ ਸਿਹਤ ਮੁਲਾਜ਼ਮਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ।ਇਸ ਮੌਕੇ ਜਸਵਿੰਦਰ ਸ਼ਰਮਾ, ਜਗਦੀਪ ਵਿਰਕ, ਬਲਦੇਵ ਸਿੰਘ ਰੋਮਾਣਾ, ਜੋਗਿੰਦਰ ਸਿੰਘ, ਭੁਪਿੰਦਰ ਕੌਰ ਤਲਵੰਡੀ, ਮੈਡਮ ਕਮਲ, ਹਰਜੀਤ ਸਿੰਘ, ਸੁਖਦੀਪ ਸਿੰਘ ਗੋਨਿਆਣਾ, ਸਰਬਜੀਤ ਬਾਹੀਆ, ਸੁਰਜੀਤ ਸਿੰਘ ਨਥਾਣਾ, ਗੁਰਸੇਵਕ ਸਿੰਘ, ਅਮਰਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply