Tuesday, April 28, 2026

ਮਹਿਤਾ ਨੰਗਲ ਦਾ ਸੰਤ ਕਰਤਾਰ ਸਿੰਘ ਖਾਲਸਾ ਕਬੱਡੀ ਕੱਪ 6-7 ਮਾਰਚ ਨੂੰ

PPN2002201720ਚੌਂਕ ਮਹਿਤਾ, 20 ਫਰਵਰੀ (ਜੋਗਿੰਦਰ ਸਿੰਘ ਮਾਣਾ) – ਕਬੱਡੀ ਪ੍ਰੇਮੀਆਂ ਦੇ ਦਿਲਾਂ ਦੀ ਧੜ੍ਹਕਣ ਸੰਤ ਕਰਤਾਰ ਕਰਤਾਰ ਸਿੰਘ ਖਲਾਸਾ ਮੈਮੋਰੀਅਲ ਕਬੱਡੀ ਕੱਪ ਮਹਿਤਾ ਨੰਗਲ 2017 ਇਸ ਵਾਰ 6-7 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ।ਦਮਦਮੀ ਟਕਸਾਲ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਦੀਆਂ ਤਰੀਖਾਂ ਦਾ ਐਲਾਨ ਕਰਦਿਆ ਸੰਤ ਕਰਤਾਰ ਸਿੰਘ ਸਪੋਰਟਸ ਐਂਡ ਵੈੱਲਫੈਅਰ ਕਲੱਬ ਦੇ ਪ੍ਰਧਾਨ ਮਨਜੋਤ ਸਿੰਘ ਰੰਧਾਵਾ ਮਲਕਨੰਗਲ ਤੇ ਚੇਅਰਮੈਨ ਜਗਦੇਵ ਸਿੰਘ ਉਦੋਨੰਗਲ ਨੇ ਦੱਸਿਆ ਕਿ ਸ਼ਹੀਦ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਮਹਿਤਾ ਨੰਗਲ ਵਿਖੇ 6-7 ਮਾਰਚ ਨੂੰ ਖੇਡੇ ਜਾ ਰਹੇ ਹਨ ਇਸ ਦੋ ਰੋਜ਼ਾਂ ਕਬੱਡੀ ਕੱਪ ਦੌਰਾਨ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਖਿਡਾਰੀ ਆਪਣੀ ਖੇਡ ਦਾ ਜ਼ੋਹਰ ਦਿਖਾਉਣਗੇ।6 ਮਾਰਚ ਨੂੰ ਓਪਨ ਕਬੱਡੀ ਦੇ ਮੈਚ ਹੋਣਗੇ, ਜਦੋਂ ਕਿ 7 ਮਾਰਚ ਨੂੰ ਨਾਮਵਾਰ ਕਬੱਡੀੂ ਅਕੈਡਮੀਆਂ ਦੇ ਮੈਚ ਹੋਣਗੇ। ਕਲੱਬ ਮੀਤ ਪ੍ਰਧਾਨ ਨਿਸ਼ਾਨ ਸਿੰਘ ਗੋਲਡੀ ਦਬੁਰਜੀ, ਕੁਲਜੀਤ ਸਿੰਘ ਜੇ.ਈ, ਗੋਲੂ ਉਦੋਨੰਗਲ, ਅਮਨ ਦਬੁਰਜੀ, ਸਰਪੰਚ ਪਰਮਦੀਪ ਸਿੰਘ ਤੇ ਪ੍ਰਧਾਨ ਅਮਰ ਰਾਵਤ ਨੇ ਦੱਸਿਆ ਕਿ ਹਰ ਸਾਲ ਦੀ ਤਰਾ੍ਹਂ ਇਸ ਵਾਰ ਵੀ ਕਬੱਡੀ ਪੰਜਾਬ ਅਕੈਡਮੀਆਂ ਦੇ ਲੱਖਾਂ ਦੇ ਇਨਾਮ ਸਵ: ਦੀਦਾਰ ਸਿੰਘ ਸਰਪੰਚ ਟਕਾਪੁਰ ਦੀ ਯਾਦ ‘ਚ ਉਨਾ੍ਹਂ ਦੇ ਸਪੁੱਤਰ ਐਨ.ਆਰ.ਆਈ ਗੁਰਭਿੰਦਰ ਸਿੰਘ ਬੱਲ ਯੂ.ਐਸ.ਏ ਵੱਲੋਂ ਦਿੱਤੇ ਜਾਣਗੇ, ਇਸ ਕਬੱਡੀ ਕੱਪ ਨੂੰ ਕਾਮਯਾਬ ਬਣਾਉਣ ਲਈ ਸਮੂੰਹ ਇਲਾਕਾ ਸੰਗਤਾਂ ਤੇ ਐਨ.ਆਰ.ਆਈ ਵੀਰਾਂ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ।
ਇਸ ਮੌਕੇ ਸਰਪੰਚ ਬਿਕਰਮਜੀਤ ਸਿੰਘ ਮਲਕ ਨੰਗਲ, ਗੁਰਸ਼ਰਨ ਸਿੰਘ ਪ੍ਰਿੰਸ, ਸੁਖਜਿੰਦਰ ਸਿੰਘ ਪਟਵਾਰੀ, ਜੋਧਾ ਉਦੋਨੰਗਲ, ਬਚਿੱਤਰ ਸਿੰਘ, ਹਰਵਿੰਦਰ ਗੋਲਡੀ (ਸਾਰੇ ਕਨੇਡਾ), ਯਾਦਵਿੰਦਰ ਸਿੰਘ, ਮਨਪ੍ਰੀਤ ਰਾਜਾ (ਦੋਵੇਂ ਆਸਟ੍ਰੇਲੀਆ) ਹਰਿੰਦਰ ਨਿਊਜੀਲੈਂਡ, ਬਿੱਟੂ ਦਬੁਰਜੀ ਕੁਵੈਤ, ਕਾਲਾ ਮਲਕ ਨੰਗਲ ਇੰਗਲੈਂਡ ਤੋ ਇਲਾਵਾ ਕਲੱਬ ਮੈਂਬਰ ਹਰਸ਼ਦੀਪ ਸਿੰਘ ਰੰਧਾਵਾ, ਨਵਤਨਵੀਰ ਸਿੰਘ ਤਨੂੰ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਰਾਜਬੀਰ ਸਿੰਘ ਉਦੋਨੰਗਲ, ਗੁਰਮੁੱਖ ਸਿੰਘ ਸਾਹਬਾ, ਕੁਲਜੀਤ ਸਿੰਘ ਲੱਡੂ, ਰਮਨ ਤਨੇਜਾ, ਹਰੀਸ਼ ਵਰਮਾਂ ਬੱਬੂ, ਅਜੇ ਕੁਮਾਰ, ਜਰਮਨ ਸਿੰਘ ਉਦੋਨੰਗਲ, ਸੁੱਖ ਰੰਧਾਵਾ, ਕਾਬਲ ਸਿੰਘ ਆੜ੍ਹਤੀ, ਸੋਨੂੰ ਤੇ ਸੰਦੀਪ ਮਲਕ ਨੰਗਲ, ਸਤੀਸ਼ ਕੁਮਾਰ ਸੇਠੀ, ਹਰਮੀਤ ਸਿੰਘ ਮੀਤਾ, ਗੁਰਤਿੰਦਰ ਬੀਰ ਸਿੰਘ ਉਦੋਨੰਗਲ, ਰਮਨਦੀਪ ਸਿੰਘ ਲੱਧਾਮੁੰਡਾਂ ਤੇ ਉਂਕਾਰ ਦਬੁਰਜੀ ਆਪਣਾ ਵਡਮੁੱਲਾ ਯੋਗਦਾਨ ਦੇ ਰਹੇ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply